ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਦਿਆ ਬਾਲਨ ਨੇ ਕਾਸਟਿੰਗ ਕਾਊਚ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ 

ਕਮਰੇ 'ਚ ਲਿਜਾਣਾ ਚਾਹੁੰਦਾ ਸੀ ਡਾਇਰੈਟਰ

                   
ਵਿਦਿਆ ਬਾਲਨ ਹਰ ਵਿਸ਼ੇ 'ਤੇ ਖੁੱਲ੍ਹ ਕੇ ਗੱਲਬਾਤ ਕਰਦੀ ਹੈ। ਹੁਣ ਹਾਲ ਹੀ ਵਿੱਚ ਉਸ ਨੇ ਆਪਣੀ ਜ਼ਿੰਦਗੀ ਨਾਲ ਜੁੜਿਆ ਇੱਕ ਵੱਡਾ ਕਿੱਸਾ ਸਾਂਝਾ ਕੀਤਾ ਹੈ। ਵਿਦਿਆ ਨੇ ਹਾਲ ਹੀ ਵਿੱਚ ਕਾਸਟਿੰਗ ਕਾਊਚ ਬਾਰੇ ਇੱਕ ਵੱਡਾ ਖੁਲਾਸਾ ਕੀਤਾ ਹੈ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ਤੇ ਕਲਿੱਕ ਕਰੋ।

https://www.facebook.com/hindustantimespunjabi/

 

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਵਿਦਿਆ ਨੇ ਦੱਸਿਆ ਕਿ ਕਿਵੇਂ ਉਸ ਨੂੰ ਹੀਰੋਇਨ ਬਣਨ ਲਈ ਕਾਫੀ ਸੰਘਰਸ਼ ਕਰਨਾ ਪਿਆ ਸੀ। ਇਸ ਦੇ ਨਾਲ, ਵਿਦਿਆ ਨੇ ਕਾਸਟਿੰਗ ਕਾਊਚ ਬਾਰੇ ਦੱਸਿਆ ਕਿ ਇਕ ਦਿਨ ਮੈਨੂੰ ਯਾਦ ਹੈ ਕਿ ਮੈਂ ਚੇਨਈ ਵਿੱਚ ਇੱਕ ਡਾਇਰੈਕਟਰ ਨੂੰ ਕੰਮ ਲਈ ਮਿਲਣ ਗਈ ਸੀ। ਮੈਂ ਉਸ ਨੂੰ ਕਿਹਾ ਕਿ ਚਲੋ ਚੱਲੀਏ ਅਤੇ ਕਾਫੀ ਸ਼ਾਪ ਵਿੱਚ ਬੈਠ ਕੇ ਗੱਲ ਕਰੀਏ ਅਤੇ ਉਹ ਮੈਨੂੰ ਵਾਰ- ਵਾਰ ਕਮਰੇ ਵਿੱਚ ਜਾਣ ਲਈ ਕਹਿ ਰਿਹਾ ਸੀ। ਉਹ ਕਹਿ ਰਿਹਾ ਸੀ ਕਿ ਉਸ ਨੇ ਮੇਰੇ ਨਾਲ ਗੱਲ ਕਰਨੀ ਹੈ ਅਤੇ ਸਾਨੂੰ ਕਮਰੇ ਵਿੱਚ ਚੱਲਣਾ ਚਾਹੀਦਾ ਹੈ।

 

ਵਿਦਿਆ ਨੇ ਅੱਗੇ ਕਿਹਾ ਕਿ ਮੈਂ ਉਸ ਦੀ ਸੋਚ ਨੂੰ ਪੜ੍ਹਦਿਆਂ ਕਮਰੇ ਵਿੱਚ ਗਈ, ਪਰ ਮੈਂ ਦਰਵਾਜ਼ਾ ਖੁੱਲ੍ਹਾ ਛੱਡ ਦਿੱਤਾ ਅਤੇ ਉਹ ਨਿਰਦੇਸ਼ਕ 5 ਮਿੰਟਾਂ ਵਿੱਚ ਮੈਨੂੰ ਕੁਝ ਕਹੇ ਬਿਨਾਂ ਭੱਜ ਗਿਆ।

 

ਵਿਦਿਆ ਨੇ ਦੱਸਿਆ ਕਿ ਮੈਂ ਅੱਜ ਵੀ ਇਸ ਘਟਨਾ ਨੂੰ ਭੁੱਲੀ ਨਹੀਂ। ਉਨ੍ਹਾਂ ਕਿਹਾ ਕਿ ਮੈਂ ਇਸ ਨਾਲ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਦਾ ਸਾਹਮਣਾ ਕੀਤਾ ਹੈ, ਜਿਸ ਨੇ ਮੈਨੂੰ ਲੰਬਾ ਸਮਾਂ ਡਰਾਇਆ। ਸਿਰਫ਼ ਇਹ ਹੀ ਨਹੀਂ, ਕੁਝ ਸਮੇਂ ਲਈ ਮੈਂ ਇਸ ਸਭ ਤੋਂ ਪ੍ਰੇਸ਼ਾਨ ਸੀ। ਇਸ ਤੋਂ ਬਾਹਰ ਆਉਣਾ ਮੁਸ਼ਕਲ ਜਾਪਦਾ ਸੀ। ਤੁਹਾਨੂੰ ਦੱਸ ਦੇਈਏ ਕਿ ਵਿਦਿਆ ਇਸ ਤੋਂ ਪਹਿਲਾਂ ਵੀ ਕਈ ਵਾਰ ਬਾਲੀਵੁੱਡ 'ਚ ਰਿਜੇਕਸ਼ਨ ਉੱਤੇ ਬੋਲ ਚੁੱਕੀ ਹੈ।

 

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ਤੇ ਕਲਿੱਕ ਕਰੋ।

https://www.facebook.com/hindustantimespunjabi/

 

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਵਿਦਿਆ ਦੀ ਪੇਸ਼ੇਵਰ ਜ਼ਿੰਦਗੀ ਬਾਰੇ ਗੱਲ ਕਰੀਏ ਤਾਂ ਹਾਲ ਹੀ ਵਿੱਚ ਆਪਣੀ ਫ਼ਿਲਮ ‘ਮਿਸ਼ਨ ਮੰਗਲ’ ਰਿਲੀਜ਼ ਹੋਈ ਸੀ। ਇਸ ਫ਼ਿਲਮ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ। ਇੰਨਾ ਹੀ ਨਹੀਂ, ਫ਼ਿਲਮ 100 ਕਰੋੜ ਦੇ ਕਲੱਬ ਵਿੱਚ ਵੀ ਸ਼ਾਮਲ ਹੋ ਗਈ ਹੈ। ਫ਼ਿਲਮ ਵਿੱਚ ਵਿਦਿਆ ਦੇ ਨਾਲ ਅਕਸ਼ੈ ਕੁਮਾਰ, ਸੋਨਾਕਸ਼ੀ ਸਿਨਹਾ, ਤਪਸੀ ਪਨੂੰ, ਕੀਰਤੀ ਕੁਲਹਾਰੀ ਅਤੇ ਨਿਤਿਆ ਮੈਨਨ ਮੁੱਖ ਭੂਮਿਕਾਵਾਂ ਵਿੱਚ ਹਨ।
 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Vidya Balan opens up about casting couch experience says This director kept asking me to go to the room