ਕੋਰੋਨਾ ਵਾਇਰਸ ਕਾਰਨ ਪੂਰੇ ਦੇਸ਼ 'ਚ ਲੌਕਡਾਊਨ ਹੈ। ਅਜਿਹੇ 'ਚ ਸਿਨੇਮਾ ਘਰਾਂ ਦੇ ਬੰਦ ਹੋਣ ਕਾਰਨ OTT ਪਲੇਟਫ਼ਾਰਮ 'ਤੇ ਫ਼ਿਲਮਾਂ ਰਿਲੀਜ਼ ਕਰਨ ਦਾ ਟਰੈਂਡ ਸ਼ੁਰੂ ਹੋ ਗਿਆ ਹੈ। 14 ਅਪ੍ਰੈਲ ਨੂੰ ਆਯੁਸ਼ਮਾਨ ਖੁਰਾਣਾ-ਅਮਿਤਾਭ ਬੱਚਨ ਦੀ ਫ਼ਿਲਮ 'ਗੁਲਾਬੋ ਸਿਤਾਬੋ' ਨੂੰ ਅਮੇਜ਼ਨ ਪ੍ਰਾਈਮ ਵੀਡੀਓ 'ਤੇ ਸਟ੍ਰੀਮ ਕਰਨ ਦਾ ਐਲਾਨ ਕੀਤਾ ਗਿਆ ਸੀ। ਹੁਣ ਵਿਦਿਆ ਬਾਲਨ ਦੀ ਫ਼ਿਲਮ 'ਸ਼ਕੁੰਤਲਾ ਦੇਵੀ' ਵੀ ਇਸ ਪਲੇਟਫਾਰਮ 'ਤੇ ਪ੍ਰੀਮੀਅਰ ਹੋਣ ਜਾ ਰਹੀ ਹੈ।
IT'S OFFICIAL... #ShakuntalaDevi - starring #VidyaBalan and #SanyaMalhotra - to premiere on #Amazon Prime Video... Directed by Anu Menon... Produced by Sony Pictures Networks Prod and Abundantia Entertainment. #ShakuntalaDeviOnPrime pic.twitter.com/dVDu4wYUZ8
— taran adarsh (@taran_adarsh) May 15, 2020
ਇਸ ਜਾਣਕਾਰੀ ਟਰੇਡ ਐਨਾਲਿਸਟ ਤਰਨ ਆਦਰਸ਼ ਨੇ ਟਵਿੱਟਰ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਹਾਲਾਂਕਿ ਇਹ ਨਹੀਂ ਦੱਸਿਆ ਗਿਆ ਹੈ ਕਿ ਫ਼ਿਲਮ ਕਦੋਂ ਰਿਲੀਜ਼ ਹੋਵੇਗੀ। ਦੱਸ ਦੇਈਏ ਕਿ ਫ਼ਿਲਮ 'ਚ ਵਿਦਿਆ ਬਾਲਨ ਮਨੁੱਖੀ ਕੰਪਿਊਟਰ ਮੰਨੀ ਜਾਣ ਵਾਲੀ ਗਣਿਤ ਮਾਹਰ ਸ਼ਕੁੰਤਲਾ ਦੇਵੀ ਦੀ ਭੂਮਿਕਾ ਵਿੱਚ ਨਜ਼ਰ ਆਵੇਗੀ। ਅਮੇਜ਼ਨ ਪ੍ਰਾਈਮ ਵੀਡੀਓ ਨੇ ਦੱਸਿਆ ਕਿ ਸ਼ਕੁੰਤਲਾ ਦੇਵੀ ਦਾ ਪ੍ਰੀਮੀਅਰ ਵਿਸ਼ੇਸ਼ ਤੌਰ 'ਤੇ 200 ਦੇਸ਼ਾਂ ਅਤੇ ਖੇਤਰਾਂ ਦੇ ਵਿਸ਼ੇਸ਼ ਮੈਂਬਰਾਂ ਲਈ ਕੀਤਾ ਜਾਵੇਗਾ।
ਫ਼ਿਲਮ ਦੀ ਕਹਾਣੀ ਸ਼ਕੁੰਤਲਾ ਦੇਵੀ ਦੇ ਜੀਵਨ 'ਤੇ ਅਧਾਰਤ ਹੈ, ਜੋ ਕੁਝ ਸਕਿੰਟਾਂ ਵਿੱਚ ਮੁਸ਼ਕਲ ਤੋਂ ਮੁਸ਼ਕਲ ਹਿਸਾਬ ਲਗਾ ਲੈਂਦੀ ਹੈ। ਫ਼ਿਲਮ 'ਚ ਵਿਦਿਆ ਦੇ ਨਾਲ ਸਾਨੀਆ ਮਲਹੋਤਰਾ ਨੇ ਵੀ ਕੰਮ ਕੀਤਾ ਹੈ। ਸਾਨੀਆ, ਸ਼ਕੁੰਤਲਾ ਦੇਵੀ ਦੀ ਬੇਟੀ ਦੇ ਕਿਰਦਾਰ ਵਿੱਚ ਨਜ਼ਰ ਆਵੇਗੀ। ਇਸ ਤੋਂ ਇਲਾਵਾ ਅਮਿਤ ਸਾਧ ਅਤੇ ਜਿੱਸੂ ਸੇਨਗੁਪਤਾ ਵੀ ਫ਼ਿਲਮ ਦਾ ਅਹਿਮ ਹਿੱਸਾ ਹਨ। ਫ਼ਿਲਮ ਦਾ ਨਿਰਦੇਸ਼ਨ ਤੇ ਲੇਖਨ ਅਨੂੰ ਮੇਨਨ ਨੇ ਕੀਤਾ ਹੈ।