ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਲ 'ਚ ਲਗਾਤਾਰ 6 ਫ਼ਿਲਮਾਂ ਕਰਨ ਵਾਲੀ ਬਾਲੀਵੁੱਡ ਅਦਾਕਾਰਾ ਨੇ ਦੁਨੀਆ ਨੂੰ ਕਿਹਾ ਅਲਵਿਦਾ


ਲਾਈਵ ਹਿੰਦੁਸਤਾਨ, ਨਵੀਂ ਦਿੱਲੀ

70-80 ਦੇ ਦਹਾਕੇ ਵਿੱਚ ਇੱਕ ਨਾਮ ਬਹੁਤ ਮਸ਼ਹੂਰ ਰਿਹਾ। ਉਸ ਨਾਮ ਦੇ ਕੰਮ ਦੀ ਚਰਚਾ ਬਹੁਤ  ਹੋਈ। ਅਸੀਂ ਗੱਲ ਕਰ ਰਹੇ ਹਾਂ ਵਿਦਿਆ ਸਿਨਹਾ, ਜੋ ਵੀਰਵਾਰ (15 ਅਗਸਤ) ਨੂੰ ਦੁਨੀਆ ਛੱਡ ਗਏ। ਵਿਦਿਆ ਨੇ 1977 ਵਿੱਚ ਬੈਕ ਟੂ ਬੈਕ 6 ਫ਼ਿਲਮਾਂ ਕੀਤੀਆਂ। ਉਨ੍ਹਾਂ ਨੇ ਆਪਣੇ ਹੁਨਰ ਦੇ ਦਮ ਉੱਤੇ ਫ਼ਿਲਮ ਇੰਡਸਟਰੀ ਵਿੱਚ ਇੱਕ ਛਾਪ ਛੱਡੀ ਅਤੇ ਕਈ ਚੰਗੀਆਂ ਫ਼ਿਲਮਾਂ ਵਿੱਚ ਅਹਿਮ ਕਿਰਦਾਰ ਨਿਭਾਏ।


ਵਿਦਿਆ ਸਿਨਹਾ ਨੂੰ ਸ਼ੁਰੂਆਤੀ ਦੋ ਫ਼ਿਲਮਾਂ ਨੇ ਕਾਮਯਾਬੀ ਦੇ ਰਸਤੇ ਤੱਕ ਪਹੁੰਚਾਇਆ। 1974 ਵਿੱਚ ਰਿਲੀਜ਼ ਹੋਈ ਫ਼ਿਲਮ ਰਜਨੀਗੰਧਾ ਅਤੇ 1975 ਵਿੱਚ ਰਿਲੀਜ਼ ਹੋਈ ਛੋਟੀ ਸੀ ਬਾਤ ਨੇ ਉਸ ਨੂੰ ਇੱਕ ਸੁਪਰਸਟਾਰ ਬਣਾਇਆ। ਇਨ੍ਹਾਂ ਦੋਵਾਂ ਫ਼ਿਲਮਾਂ ਨੇ ਚੰਗਾ ਕਾਰੋਬਾਰ ਕੀਤਾ ਅਤੇ ਵਿਦਿਆ ਦੀ ਇਸ ਫ਼ਿਲਮ ਕਾਰਨ ਬਹੁਤ ਪ੍ਰਸ਼ੰਸਾ ਹੋਈ।

ਸ਼ੁਰੂਆਤੀ ਦੋ ਫ਼ਿਲਮਾਂ ਦੇ ਸਫ਼ਲ ਹੋਣ ਤੋਂ ਬਾਅਦ ਵਿਦਿਆ ਨੇ 1977 ਵਿਚ ਰਿਕਾਰਡ ਤੋੜ ਫ਼ਿਲਮਾਂ ਕੀਤੀਆਂ। ਇਸ ਸਾਲ ਉਸ ਨੇ ਕੁੱਲ 6 ਫ਼ਿਲਮਾਂ ਕੀਤੀਆਂ। ਇਨ੍ਹਾਂ ਵਿੱਚ ਮੁਕਿਤ, ਕਰਮ ਅਤੇ ਕਿਤਾਬ  ਵਰਗੀਆਂ ਚੰਗੀਆਂ ਫ਼ਿਲਮਾਂ ਸ਼ਾਮਲ ਸਨ। ਹਾਲਾਂਕਿ, ਮਹੱਤਵਪੂਰਨ ਗੱਲ ਇਹ ਹੈ ਕਿ ਇਹ ਫ਼ਿਲਮਾਂ ਜ਼ਿਆਦਾ ਕਮਾਨ ਨਹੀਂ ਦਿਖਾ ਸਕੀਆਂ। ਇਸ ਤੋਂ ਬਾਅਦ 1978 ਵਿੱਚ ਵੀ ਉਨ੍ਹਾਂ ਨੇ ਪੰਜ ਫ਼ਿਲਮਾਂ ਕੀਤੀਆਂ ਜਿਸ ਵਿੱਚ 'ਪਤੀ ਪਤਨੀ ਔਰ ਵੋਹ ਸਫ਼ਲ ਰਹੀ।
ਦੱਸਣਯੋਗ ਹੈ ਕਿ ਵਿਦਿਆ ਸਿਨਹਾ ਨੂੰ ਹਾਲ ਹੀ ਵਿੱਚ ਗੰਭੀਰ ਹਾਲਤ ਕਾਰਨ ਮੁੰਬਈ ਦੇ ਕ੍ਰਿਟੀਕੇਅਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਹ ਵੈਂਟੀਲੇਟਰ 'ਤੇ ਸੀ। ਸਾਹ ਦੀ ਸਮੱਸਿਆ ਕਾਰਨ ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਪਰ ਉਸ ਨੇ ਵੀਰਵਾਰ ਨੂੰ ਆਖ਼ਰੀ ਸਾਹ ਲਿਆ ਅਤੇ ਵਿਸ਼ਵ ਨੂੰ ਅਲਵਿਦਾ ਕਹਿ ਦਿੱਤਾ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Vidya Sinha Bollywood Actress died six films in a year