ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੌਕਡਾਊਨ: ਵਿੰਦੂ ਦਾਰਾ ਸਿੰਘ ਦੀ ਪਤਨੀ ਤੇ ਧੀ ਰੂਸ ’ਚ ਫਸੀਆਂ

ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ ਇਸ ਸਮੇਂ ਪਰੇਸ਼ਾਨ ਹੈ। ਭਾਰਤ ਵਿਚ ਵੀ ਇਸ ਵਾਇਰਸ ਦੇ ਮਾਮਲੇ ਵਧ ਰਹੇ ਹਨ। ਬਹੁਤ ਸਾਰੇ ਲੋਕ ਵਿਸ਼ਾਣੂ ਕਾਰਨ ਵਿਦੇਸ਼ਾਂ ਚ ਫਸੇ ਹੋਏ ਹਨ। ਉਨ੍ਹਾਂ ਚੋਂ ਇੱਕ ਵਿੰਦੂ ਦਾਰਾ ਸਿੰਘ ਦੀ ਪਤਨੀ ਅਤੇ ਧੀ ਹਨ।

 

ਦਰਅਸਲ, ਵਿੰਦੂ ਦਾਰਾ ਸਿੰਘ ਦੀ ਪਤਨੀ ਅਤੇ ਧੀ ਰੂਸ ਗਈਆਂ ਸਨ। ਉਸੇ ਦੌਰਾਨ ਵਿੰਦੂ ਕਿਸੇ ਕੰਮ ਲਈ ਪੰਜਾਬ ਆ ਗਏ ਸਨ, ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਤਾਲਾਬੰਦੀ ਦੀ ਘੋਸ਼ਣਾ ਕੀਤੀ, ਵਿੰਦੂ ਮੁੰਬਈ ਆਉਣ ਦੀ ਥਾਂ ਆਪਣੇ ਭਰਾ ਕੋਲ ਚੰਡੀਗੜ੍ਹ ਆ ਗਏ ਸਨ। ਪਰ ਉਨ੍ਹਾਂ ਦੀ ਪਤਨੀ ਅਤੇ ਧੀ ਰੂਸ ਚ ਹੀ ਫਸ ਗਈਆਂ।

 

ਵਿੰਦੂ ਨੇ ਇਸ ਬਾਰੇ ਕਿਹਾ, ‘ਇਹ ਬਹੁਤ ਮਾੜੀ ਸਥਿਤੀ ਹੈ। ਮੇਰੀ ਪਤਨੀ ਅਤੇ ਧੀ ਰੂਸ ਚ ਹਨ। ਬਹੁਤ ਸਖਤ ਨਿਯਮ ਹਨ। ਹਰ ਪਾਸੇ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਜੋ ਵੀ ਬਾਹਰ ਦੇਖਿਆ ਜਾਂਦਾ ਹੈ ਉਸਨੂੰ ਭਾਰੀ ਜੁਰਮਾਨਾ ਲਗਾਇਆ ਜਾ ਰਿਹਾ ਹੈ ਜਾਂ ਉਨ੍ਹਾਂ ਨੂੰ ਜੇਲ੍ਹ ਵਿੱਚ ਸੁੱਟਿਆ ਜਾ ਰਿਹਾ ਹੈ ਮੈਂ ਡਰਦਾ ਹਾਂ, ਪਰ ਉਨ੍ਹਾਂ ਨੂੰ ਨਿਯਮਾਂ ਦੀ ਪਾਲਣਾ ਕਰਨੀ ਹੀ ਹੋਵੇਗੀ।

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Vindu Dara Singh wife and daughter stuck in Russia