ਅਗਲੀ ਕਹਾਣੀ

ਵਾਇਰਲ ਵੀਡੀਓ: ਸ਼ੋਸਲ ਮੀਡੀਆ 'ਤੇ ਹੁਣ ਪੰਜਾਬੀ ਅੰਕਲ ਦੇ ਡਾਂਸ ਦੇ ਚਰਚੇ

ਵਾਇਰਲ ਵੀਡੀਓ

ਪਿਛਲੇ ਦਿਨੀਂ ਸ਼ੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋਈ ਸੀ। ਜਿਸ ਵਿੱਚ ਇੱਕ ਅੰਕਲ ਹਿੰਦੀ ਗਾਣੇ ਤੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਸੀ। ਬਾਅਦ ਵਿੱਚ ਲੋਕਾਂ ਨੂੰ ਉਹ ਵੀਡੀਓ ਇੰਨੀ ਪਸੰਦ ਆਈ ਕਿ ਉਹ ਅੰਕਲ ਰਾਤੋਂ-ਰਾਤ ਸਟਾਰ ਬਣ ਗਏ।

 

ਟੀਵੀ ਚੈਨਲਾਂ ਤੱਕ ਚਰਚੇ ਹੋਣੇ ਸ਼ੁਰੂ ਹੇ ਗਏ। ਹੁਣ ਇੱਕ ਪੰਜਾਬੀ ਅੰਕਲ ਦੀ ਪੰਜਾਬੀ ਗਾਣੇ 'ਤੇ ਡਾਂਸ ਕਰਦੇ ਹੋਏ ਵੀਡੀਓ ਵਾਇਰਲ ਹੋ ਰਹੀ ਹੈ। ਜੋ ਸ਼ੋਸਲ ਮੀਡੀਆ ਤੇ  ਲਗਾਤਾਰ ਸ਼ੇਅਰ ਕੀਤੀ ਜਾ ਰਹੀ ਹੈ। ਲੋਕਾੰ ਨੂੰ ਅੰਕਲ ਦਾ ਅੰਦਾਜ਼ ਵੀ ਕਾਫੀ ਪਸੰਦ ਆ ਰਿਹਾ।

 

ਮੋਨੀਕਾ ਗਰੇਵਾਲ ਨਾਮ ਦੇ ਇੱਕ ਫੇਸਬੁੱਕ ਅਕਾਊਂਟ ਤੋਂ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾ ਰਿਹਾ। ਜਿਸ ਵਿੱਚ ਇੱਕ ਅੰਕਲ ਪੂਰੇ ਮਸਤ ਹੋ ਕੇ ਗੈਰੀ ਸੰਧੂ ਦੇ ਲੱਕ ਗਾਣੇ ਤੇ ਨੱਚਦੇ ਹੋਏ ਦਿਖ ਰਹੇ ਹਨ। ਇੱਕ ਔਰਤ ਸ਼ਾਇਦ ਉਨ੍ਹਾਂ ਦੀ ਪਤਨੀ ਦੇ ਰੋਕਣ ਤੇ ਵੀ ਉਹ ਉਸਨੂੰ ਟਿੱਚਰਾਂ ਕਰਦੇ ਹੋਏ ਆਪਣਾ ਡਾਂਸ ਜਾਰੀ ਰੱਖਦੇ ਹਨ।

 

ਲੋਕ ਕੁਮੈਂਟ ਬਾਕਸ ਵਿੱਚ ਲਿਕ ਰਹੇ ਹਨ ਕਿ ਬਹੁਤ ਵਧੀਆ, ਸਾਰਿਆਂ ਨੂੰ ਇੰਝ ਹੀ ਖੁਸ਼ ਰਹਿਣਾ ਚਾਹੀਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:viral video of punjabi uncle dancing crazy over a punjabi song