ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭੂਟਾਨ ਦੀਆਂ ਖ਼ੂਬਸੂਰਤ ਵਾਦੀਆਂ ਦਾ ਲੁਤਫ ਲੈ ਰਹੇ ਹਨ ਵਿਰਾਟ ਤੇ ਅਨੁਸ਼ਕਾ 

ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਨਾਲ ਭੂਟਾਨ ਵਿੱਚ ਕ੍ਰਿਕਟ ਤੋਂ ਮਿਲੇ ਬਰੇਕ ਦਾ ਜਮ ਕੇ ਲੁਤਫ ਲੈ ਰਹੇ ਹਨ। ਵਿਰਾਟ ਦੇ 31ਵੇਂ ਜਨਮ ਦਿਨ ਤੋਂ ਕੁਝ ਦਿਨ ਪਹਿਲਾਂ, ਇਹ ਜੋੜਾ ਇਥੇ ਸਮਾਂ ਬਤੀਤ ਕਰ ਰਿਹ ਹੈ। ਉਹ ਲਗਾਤਾਰ ਆਪਣੀ ਭੂਟਾਨ ਯਾਤਰਾ ਦੀ ਫ਼ੋਟੋਆਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਨਜ਼ਰ ਆ ਰਹੇ ਹਨ।

 

 

 

ਵਿਰਾਟ ਨੇ ਹੁਣ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਟਵੀਟਰ ਤੋਂ ਪਤਨੀ ਅਨੁਸ਼ਕਾ ਸ਼ਰਮਾ ਦੇ ਨਾਲ ਬੈਠੀ ਆਪਣੀ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਵਿੱਚ ਵਿਰਾਟ ਅਤੇ ਅਨੁਸ਼ਕਾ ਪਹਾੜਾਂ ਦੇ ਵਿਚਕਾਰ ਇੱਕ ਸੁੰਦਰ ਜਗ੍ਹਾ 'ਤੇ ਬੈਠੇ ਦਿਖਾਈ ਦੇ ਰਹੇ ਹਨ। ਵਿਰਾਟ ਅਤੇ ਅਨੁਸ਼ਕਾ ਕੁਦਰਤ ਦੇ ਵਿਚਕਾਰ ਆਪਣੇ ਸਵੇਰ ਦੇ ਨਾਸ਼ਤੇ ਦਾ ਅਨੰਦ ਲੈ ਰਹੇ ਹਨ।

 

 

 

 

 


ਇਸ ਤੋਂ ਪਹਿਲਾਂ ਅਨੁਸ਼ਕਾ ਨੇ ਵਿਰਾਟ ਨੂੰ ਫੋ਼ਟੋਆਂ ਦੇ ਜ਼ਰੀਏ ਵਧਾਈ ਦਿੱਤੀ ਸੀ। ਉਨ੍ਹਾਂ ਨੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਲਿਖਿਆ ਕਿ ਇਹ ਮੇਰੇ ਲਈ ਆਸ਼ੀਰਵਾਦ ਹੈ। ਮੇਰਾ ਦੋਸਤ, ਮੇਰਾ ਵਿਸ਼ਵਾਸ ਕਰਨ ਵਾਲਾ, ਮੇਰਾ ਇੱਕ ਸੱਚਾ ਪਿਆਰ। ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਹਮੇਸ਼ਾ ਆਪਣੇ ਰਸਤੇ ਵਿੱਚ ਅੱਗੇ ਵਧਦੇ ਰਹੋਗੇ। ਤੁਹਾਡੀ ਰਹਿਮਤ ਹੀ ਤੁਹਾਨੂੰ ਇੱਕ ਚੰਗਾ ਲੀਡਰ ਬਣਾਉਂਦੀ ਹੈ ਅਤੇ ਮੈਂ ਪ੍ਰਾਰਥਨਾ ਕਰਦੀ ਹਾਂ ਕਿ ਤੁਹਾਡੇ ਕੋਲ ਹਮੇਸ਼ਾ ਇਹ ਚੀਜ਼ ਰਹੇ। ਜਨਮ ਦਿਨ ਮੁਬਾਰਕ ਮੇਰੇ ਪਿਆਰ'।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:virat kohli with wife anushka sharma share another pics of bhutan trip