ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਸ਼ਹੂਰ ਮਿਊਜ਼ਿਕ ਡਾਇਰੈਕਟਰ ਵਾਜਿਦ ਖ਼ਾਨ ਦਾ ਦੇਹਾਂਤ, ਸੋਗ 'ਚ ਡੁੱਬਿਆ ਬਾਲੀਵੁੱਡ

ਬਾਲੀਵੁੱਡ ਇੰਡਸਟਰੀ ਤੋਂ ਇਕ ਬੁਰੀ ਖ਼ਬਰ ਆਈ ਹੈ। ਮਸ਼ਹੂਰ ਸੰਗੀਤਕਾਰ ਭਰਾਵਾਂ ਦੀ ਜੋੜੀ ਸਾਜਿਦ-ਵਾਜਿਦ 'ਚੋਂ ਵਾਜਿਦ ਖ਼ਾਨ ਦਾ ਦੇਹਾਂਤ ਹੋ ਗਿਆ ਹੈ। 31 ਮਈ ਦੇਰ ਰਾਤ ਮੁੰਬਈ 'ਚ ਵਾਜਿਦ ਖ਼ਾਨ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਮਸ਼ਹੂਰ ਗਾਇਕ ਸੋਨੂੰ ਨਿਗਮ ਨੇ ਵਾਜਿਦ ਖ਼ਾਨ ਦੀ ਮੌਤ ਦੀ ਦੁਖਦਾਈ ਖ਼ਬਰ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ। 
 

ਵਾਜਿਦ ਖ਼ਾਨ 42 ਸਾਲ ਦੇ ਸਨ। ਸਾਜਿਦ-ਵਾਜਿਦ ਦੀ ਜੋੜੀ ਨੇ ਬਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ 'ਚ ਸੰਗੀਤ ਦਿੱਤਾ ਹੈ। ਸਲਮਾਨ ਖ਼ਾਨ ਦੀਆਂ ਜ਼ਿਆਦਾਤਰ ਫ਼ਿਲਮਾਂ 'ਚ ਸਾਜਿਦ-ਵਾਜਿਦ ਦਾ ਹੀ ਸੰਗੀਤ ਰਿਹਾ ਹੈ।

 

ਸੋਨੂੰ ਨਿਗਮ ਨੇ ਫ਼ੇਸਬੁੱਕ 'ਤੇ ਸਾਜਿਦ-ਵਾਜਿਦ ਨਾਲ ਇੱਕ ਤਸਵੀਰ ਸ਼ੇਅਰ ਕਰਦਿਆਂ ਲਿਖਿਆ, "ਮੇਰਾ ਭਰਾ ਵਾਜਿਦ ਸਾਨੂੰ ਛੱਡ ਗਿਆ।"
 

 

ਪ੍ਰਿਯੰਕਾ ਚੋਪੜਾ ਨੇ ਟਵਿੱਟਰ 'ਤੇ ਲਿਖਿਆ, "ਦੁਖਦਾਈ ਖ਼ਬਰ, ਇੱਕ ਚੀਜ਼ ਜੋ ਮੈਨੂੰ ਹਮੇਸ਼ਾ ਯਾਦ ਰਹੇਗੀ, ਉਹ ਸੀ ਵਾਜਿਦ ਭਾਈ ਦਾ ਹਾਸਾ, ਹਮੇਸ਼ਾ ਹੱਸਦੇ ਰਹਿੰਦੇ ਸਨ। ਉਹ ਇੰਨੀ ਛੇਤੀ ਸਾਨੂੰ ਛੱਡ ਕੇ ਚਲੇ ਗਏ। ਉਨ੍ਹਾਂ ਦੇ ਪਰਿਵਾਰ ਨਾਲ ਮੇਰੀ ਹਮਦਰਦੀ ਹੈ। ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ।"
 

 

 

 

 

 

 

ਖ਼ਬਰਾਂ ਅਨੁਸਾਰ ਵਾਜਿਦ ਖ਼ਾਨ ਦੀ ਮੌਤ ਕੋਵਿਡ-19 ਮਹਾਂਮਾਰੀ ਕਾਰਨ ਹੋਈ ਹੈ। ਹਾਲਾਂਕਿ ਅਜੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ।
 

 

ਸਲੀਮ ਮਰਚੈਂਟ ਨੇ ਵੀ ਵਾਜਿਦ ਖ਼ਾਨ ਦੇ ਦੇਹਾਂਤ 'ਤੇ ਸੋਗ ਪ੍ਰਗਟਾਇਆ ਹੈ। ਉਨ੍ਹਾਂ ਟਵਿੱਟਰ 'ਤੇ ਲਿਖਿਆ, "ਵਾਜਿਦ ਭਾਈ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਬਹੁਤ ਦੁਖੀ ਹਾਂ। ਅੱਲ੍ਹਾ ਉਨ੍ਹਾਂ ਦੇ ਪਰਿਵਾਰ ਨੂੰ ਤਾਕਤ ਦੇਵੇ।" ਵਰੁਣ ਧਵਨ ਨੇ ਵੀ ਵਾਜਿਦ ਖ਼ਾਨ ਦੇ ਦੇਹਾਂਤ 'ਤੇ ਸੋਗ ਪ੍ਰਗਟਾਇਆ ਹੈ।
 

ਸਾਜਿਦ-ਵਾਜਿਦ ਸਲਮਾਨ ਖ਼ਾਨ ਦੇ ਮਨਪਸੰਦ ਮਿਊਜ਼ਿਕ ਕੰਪੋਜ਼ਰ ਰਹੇ ਹਨ। ਉਹ ਈਦ ਦੇ ਮੌਕੇ 'ਤੇ ਸਲਮਾਨ ਦਾ ਗੀਤ 'ਭਾਈ-ਭਾਈ' ਲੈ ਕੇ ਆਏ ਸਨ। ਵਾਜਿਦ ਨੇ ਸਲਮਾਨ ਦੀ ਸਾਲ 1998 'ਚ ਆਈ ਫ਼ਿਲਮ 'ਪਿਆਰ ਕਿਆ ਤੋਂ ਡਰਨਾ ਕਯਾ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਵਾਜਿਦ ਦਾ ਆਖਰੀ ਗੀਤ ਵੀ ਸਲਮਾਨ ਦੇ ਨਾਲ ਹੀ ਸੀ।
 

ਇਸ ਤੋਂ ਇਲਾਵਾ 'ਦਬੰਗ 3' ਦੇ ਸਾਰੇ ਗਾਣੇ ਇਨ੍ਹਾਂ ਦੇ ਕੰਪੋਜੀਸ਼ਨ 'ਚ ਤਿਆਰ ਹੋਏ ਸਨ। ਵਾਜਿਦ ਨੇ ਬਤੌਰ ਸਿੰਗਰ ਸਲਮਾਨ ਖਾਨ ਲਈ 'ਹਮਕਾ ਪੀਨੀ ਹੈ', 'ਮੇਰਾ ਹੀ ਜਲਵਾ' ਸਮੇਤ ਕਈ ਹਿਟ ਗੀਤ ਵੀ ਗਾਏ। ਇਸ ਤੋਂ ਇਲਾਵਾ 'ਸੋਨੀ ਦੇ ਨਖਰੇ', 'ਮਸ਼ੱਲਾ', 'ਡੂ ਯੂ ਵਾਨਾ ਪਾਰਟਨਰ' ਉਨ੍ਹਾਂ ਦੇ ਬਲਾਕਬਸਟਰ ਗੀਤਾਂ 'ਚੋਂ ਹਨ। ਉਨ੍ਹਾਂ ਨੂੰ 2011 'ਚ ਫ਼ਿਲਮ ਦਬੰਗ ਦੇ ਸੰਗੀਤ ਲਈ ਫ਼ਿਲਮਫ਼ੇਅਰ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Wajid Khan the popular bollywood music director from the Sajid-Wajid duo passed away at the age of 42