ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

5 ਸਾਲਾ ਦੇ ਇੰਤਜ਼ਾਰ ਤੋਂ ਬਾਅਦ ਸ਼ੈਰੀ ਮਾਨ ਲੈ ਕੇ ਆਏ 'ਮੈਰਿਜ ਪੈਲੇਸ'

ਮੈਰਿਜ ਪੈਲੇਸ ਫ਼ਿਲਮ

ਪੰਜਾਬੀ ਗਾਇਕ ਸ਼ੈਰੀ ਮਾਨ 5 ਸਾਲਾਂ ਦੇ ਲੰਮੇ ਇੰਤਜ਼ਾਰ ਤੋਂ ਬਾਅਦ ਆਪਣੀ ਨਵੀਂ ਪੰਜਾਬੀ ਫ਼ਿਲਮ ਲੈ ਕੇ ਆ ਰਹੇ ਹਨ। ਸ਼ੈਰੀ ਮਾਨ ਨੇ 2013 ਵਿੱਚ ਆਈ ਓਏ ਹੋਏ ਪਿਆਰ ਹੋ ਗਿਆ ਫ਼ਿਲਮ ਨਾਲ ਆਪਣੇ ਪਾਲੀਵੁੱਡ ਕੈਰੀਅਰ ਦੀ ਸੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਹ 2014 'ਚ ਹੀ ਆਈ ਇਸ਼ਕ ਗਰਾਰੀ ਵਿੱਚ ਨਜ਼ਰ ਆਏ ਸਨ।

 

2013 ਤੋਂ ਬਾਅਦ ਸ਼ੈਰੀ ਮਾਨ ਨੂੰ ਲੀਡ ਰੋਲ ਵਿੱਚ ਕੰਮ ਕਰਦੇ ਹੋੋਏ ਨਹੀਂ ਵੇਖਿਆ ਗਿਆ, ਪਰ ਉਹ ਮਹਿਮਾਨ ਕਲਾਕਾਰ ਦੋ ਤੌਰ 'ਤੇ ਦਿਲਜੀਤ ਦੀ ਸੁਪਰ ਸਿੰਘ ਤੇ  ਐਮੀ ਵਿਰਕ ਦੀ ਨਿੱਕਾ ਜ਼ੈਲਦਾਰ ਵਿੱਚ ਦਿਖਾਈ ਦਿੱਤੇ ਸਨ। ਹੁਣ ਉਹ ਫ਼ਿਲਮ 'ਮੈਰਿਜ ਪੈਲੇਸ' ਨਾਲ ਵਾਪਸੀ ਕਰ ਰਹੇ ਹਨ। ਇਹ ਫ਼ਿਲਮ ਹੈਪੀ ਗੋਇਲ ਪਿਕਚਰਸ ਵੱਲੋਂ ਰਿਲੀਜ਼ ਕੀਤੀ ਜਾ ਰਹੀ ਹੈ। ਫ਼ਿਲਮ ਦਾ ਟ੍ਰੇਲਰ 1 ਨਵੰਬਰ ਨੂੰੰ ਲਾਂਚ ਕੀਤਾ ਗਿਆ. ਰਿਲੀਜ਼ ਦੀ ਤਾਰੀਖ਼  25 ਨਵੰਬਰ ਤੈਅ ਕੀਤੀ ਗਈ ਹੈ।

 

ਫ਼ਿਲਮ 'ਚ ਸ਼ੈਰੀ ਮਾਨ ਨਾਲ ਲੀਡ ਰੋਲ ਵਿੱਚ ਨਜ਼ਰ ਆਵੇਗੀ ਨਿੰਜਾ ਦੀ ਫ਼ਿਲਮ 'ਚੰਨਾ ਮੇਰਿਆ' ਨਾਲ ਪਾਲੀਵੁੱਡ 'ਚ ਐਂਟਰੀ ਕਰਨ ਵਾਲੀ ਅਦਾਕਾਰਾ ਪਾਈਲ ਰਾਜਪੂਤ।

 

ਵੇਖੋ ਫ਼ਿਲਮ ਦਾ ਟ੍ਰੇਲਰ

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:watch marrige palace film starring sherry maan and payal rajput new punjabi film trailor