ਬਾਲੀਵੁੱਡ ਅਭਿਨੇਤਰੀ ਸੋਨਾਲੀ ਬੇਂਦਰੇ ਘਾਤਕ ਬਿਮਾਰੀ ਮੈਟਾਸਟੇਟਿਕ ਕੈਂਸਰ ਨਾਲ ਪੀੜਤ ਹੈ। ਉਹਨਾਂ ਨੇ ਇਹ ਜਾਣਕਾਰੀ Instagram ਤੇ ਇੱਕ ਪੋਸਟ ਰਾਹੀਂ ਦਿੱਤੀ। ਮੈਟਾਸਟੇਟਿਕ ਕੈਂਸਰ ਉਦੋਂ ਹੁੰਦਾ ਹੈ ਜਦੋਂ ਕੈਂਸਰ ਦੇ ਸੈੱਲ ਮੁੱਢਲੇ ਸਥਾਨ ਤੋਂ ਵੱਖ ਹੋ ਜਾਂਦੇ ਹਨ ਅਤੇ ਖੂਨ ਜ਼ਰੀਏ ਸਰੀਰ ਦੇ ਦੂਜੇ ਹਿੱਸਿਆਂ 'ਚ ਫੈਲਦੇ ਹਨ।
ਕੈਂਸਰ ਦੇ ਸੈੱਲ ਸਰੀਰ ਦੇ ਦੂਜੇ ਹਿੱਸਿਆਂ 'ਚ ਟਿਊਮਰ ਬਣਾਉਂਦੇ ਹਨ, ਜਿਸ ਨੂੰ ਮੈਟਾਸਟੇਟਿਕ ਟਿਊਮਰ ਕਿਹਾ ਜਾਂਦਾ ਹੈ। ਮੈਟਾਸਟੇਟਿਕ ਤੋਂ ਮਤਲਬ ਹੈ ਕਿ ਕੈਂਸਰ ਸਰੀਰ ਦੇ ਦੂਜੇ ਹਿੱਸਿਆਂ ਵਿੱਚ ਫੈਲ ਸਕਦਾ ਹੈ। ਮੈਟਾਸਟੇਟਿਕ ਕੈਂਸਰ ਦੇ ਪ੍ਰਾਇਮਰੀ ਰੂਪ ਦੇ ਸਮਾਨ ਹੈ।ਜਿਵੇਂ ਕਿ ਜੇ ਛਾਤੀ ਦਾ ਕੈਂਸਰ ਜੇ ਫੇਫੜਿਆਂ 'ਚ ਫੈਲਦਾ ਹੈ ਤਾਂ ਇਸ ਨੂੰ ਮੈਟਾਸਟੇਟਿਕ ਛਾਤੀ ਦਾ ਕੈਂਸਰ ਕਿਹਾ ਜਾਏਗਾ। ਮੈਟਾਸਟੈਟਿਕ ਕੈਂਸਰ ਦਾ ਇਲਾਜ ਛਾਤੀ ਦੇ ਕੈਂਸਰ ਦੀ ਸਟੇਜ IV ਵਾਂਗ ਕੀਤਾ ਜਾਂਦਾ ਹੈ।
.
ਮੈਟਾਸਟੇਟਿਕ ਕੈਂਸਰ ਕਿਵੇਂ ਫੈਲਦਾ ਹੈ?
ਟਿਊਮਰ ਦੇ ਫਟਣ ਤੋਂ ਬਾਅਦ ਖ਼ੂਨ ਦੇ ਜ਼ਰੀਏ ਇਹ ਕੈਂਸਰ ਸਭ ਤੋਂ ਪਹਿਲਾ ਹੱਡੀਆਂ ਨੂੰ ਸ਼ਿਕਾਰ ਬਣਾਉਂਦਾ ਹੈ। ਇਸ ਤੋਂ ਬਾਅਦ ਕੈਂਸਰ ਫੇਫੜਿਆਂ, ਜਿਗਰ ਅਤੇ ਦਿਮਾਗ ਵਿੱਚ ਫੈਲਦਾ ਹੈ। ਇਸ ਤੋਂ ਬਾਅਦ ਟਿਊਮਰ ਗਰੱਭਾਸ਼ਯ, ਮੂਤਰ, ਵੱਡੀ ਆਂਦਰ ਅਤੇ ਦਿਮਾਗ ਦੀ ਹੱਡੀ ਵੱਲ ਵਧਦਾ ਹੈ।
ਮੈਟਾਸਟੇਟਿਕ ਕੈਂਸਰ ਦੇ ਲੱਛਣ
ਇਸ ਕੈਂਸਰ ਦੇ ਸਭ ਤੋਂ ਆਮ ਲੱਛਣਾਂ ਵਿੱਚ ਸ਼ਾਮਲ ਹਨ ਹੱਡੀਆਂ ਦਾ ਦਰਦ, ਉਨ੍ਹਾਂ ਦਾ ਟੁੱਟਣਾ, ਮਲ-ਮੂਤਰ ਉੱਤੇ ਕੰਟ੍ਰੋਲ ਨਾ ਰਹਿਣਾ, ਹੱਥਾਂ- ਪੈਰਾਂ 'ਚ ਕਮਜ਼ੋਰੀ, , ਉਲਟੀਆਂ ਅਤੇ ਦਸਤ, ਖੂਨ 'ਚ ਕੈਲਸ਼ੀਅਮ ਦੇ ਵੱਧ ਜਾਣ ਕਾਰਨ ਚੱਕਰ ਆਉਣੇ।