ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

…ਜਦੋਂ ਸ਼ੋਅ ਦੌਰਾਨ ਅਕਸ਼ੇ ਕੁਮਾਰ ਦੀ ਛਾਤੀ ’ਚੋਂ ਵਗਣ ਲੱਗਾ ਲਹੂ

…ਜਦੋਂ ਸ਼ੋਅ ਦੌਰਾਨ ਅਕਸ਼ੇ ਕੁਮਾਰ ਦੀ ਛਾਤੀ ’ਚੋਂ ਵਗਣ ਲੱਗਾ ਲਹੂ

ਇੱਕ ਸਟਾਈਲ ਐਵਾਰਡ ਸ਼ੋਅ ਦੌਰਾਨ ਉਸ ਵੇਲੇ ਹੰਗਾਮਾ ਖੜ੍ਹਾ ਹੋ ਗਿਆ, ਜਦੋਂ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਦੀ ਛਾਤੀ ’ਚੋਂ ਅਚਾਨਕ ਲਹੂ ਵਗਣ ਲੱਗਾ। ਅਕਸ਼ੇ ਕੁਮਾਰ ਦੇ ਨਾਲ ਉਸ ਵੇਲੇ ਉਨ੍ਹਾਂ ਦੀ ਪਤਨੀ ਟਵਿੰਕਲ ਤੇ ਸੱਸ ਡਿੰਪਲ ਕਪਾਡੀਆ ਵੀ ਮੌਜੂਦ ਸਨ।

 

 

ਅਚਾਨਕ ਅਕਸ਼ੇ ਕੁਮਾਰ ਆਪਣੀ ਛਾਤੀ ਉੱਤੇ ਹੱਥ ਧਰ ਕੇ ਕੁਝ ਦਰਦ ਜਿਹਾ ਮਹਿਸੂਸ ਕਰਨ ਲੱਗੇ ਤੇ ਵਾਰ–ਵਾਰ ਆਪਣੀ ਛਾਤੀ ਨੂੰ ਮਲਣ ਲੱਗੇ। ਇੰਨੇ ਨੂੰ ਅਕਸ਼ੇ ਦੀ ਛਾਤੀ ਵਿੱਚੋਂ ਖ਼ੂਨ ਨਿੱਕਲਣ ਲੱਗਾ। ਖ਼ੂਨ ਉਨ੍ਹਾਂ ਦੇ ਹੱਥ ’ਤੇ ਵੀ ਲੱਗ ਗਿਆ। ਸਟੇਜ ਇਹ ਸਭ ਵੇਖ ਕੇ ਲਾਗੇ ਖੜ੍ਹੀ ਡਿੰਪਲ ਕਪਾਡੀਆ ਡਰ ਗਏ। ਟਵਿੰਕਲ ਵੀ ਹੈਰਾਨ–ਪਰੇਸ਼ਾਨ ਸੀ। ਉੱਧਰ ਸ਼ੋਅ ਦੇ ਦਰਸ਼ਕ ਵੀ ਡਰ ਗਏ।

 

 

ਤਦ ਮਾਮਲਾ ਕੁਝ ਵਿਗੜਦਾ ਵੇਖ ਕੇ ਅਕਸ਼ੇ ਕੁਮਾਰ ਹੱਸਣ ਲੱਗੇ ਤੇ ਦੱਸਿਆ ਕਿ ‘ਅੱਜ ਅਪ੍ਰੈਲ ਫ਼ੂਲ ਡੇਅ ਹੈ।’ ਅਕਸ਼ੇ ਦੇ ਇੰਝ ਆਖਣ ’ਤੇ ਡਿੰਪਲ ਤੇ ਟਵਿੰਕਲ ਦੇ ਉੱਖੜੇ ਸਾਹ ਕੁਝ ਠੀਕ ਹੋਏ।

 

 

ਫ਼ਿਲਮ ‘ਕੇਸਰੀ’ ਤੋਂ ਬਾਅਦ ਹੁਣ ਅਕਸ਼ੇ ਕੁਮਾਰ ਸਿੱਧੇ ‘ਮਿਸ਼ਨ ਮੰਗਲ’ ਵਿੱਚ ਵਿਖਾਈ ਦੇਣਗੇ। ਇਸ ਫ਼ਿਲਮ ਵਿੱਚ ਵਿਦਿਆ ਬਾਲਨ, ਤਾਪਸੀ ਪਨੂੰ, ਸੋਨਾਕਸ਼ੀ ਸਿਨਹਾ, ਸ਼ਰਮਨ ਜੋਸ਼ੀ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਇਹ ਫ਼ਿਲਮ ਸੁਤੰਤਰਤਾ ਦਿਵਸ ਮੌਕੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਜਾਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:When Akshay Kumar s Chest bleeds during show