ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਦੋਂ ‘83’ ਦੇ ਸੈੱਟ 'ਤੇ ਰੋ ਪਏ ਸਨ ਰਣਵੀਰ ਸਿੰਘ, ਡਾਇਰੈਕਟਰ ਨੇ ਦੱਸਿਆ ਕਾਰਨ

1 / 3ਜਦੋਂ ‘83’ ਦੇ ਸੈੱਟ 'ਤੇ ਰੋ ਪਏ ਸਨ ਰਣਵੀਰ ਸਿੰਘ, ਡਾਇਰੈਕਟਰ ਨੇ ਦੱਸਿਆ ਕਾਰਨ

2 / 3ਜਦੋਂ ‘83’ ਦੇ ਸੈੱਟ 'ਤੇ ਰੋ ਪਏ ਸਨ ਰਣਵੀਰ ਸਿੰਘ, ਡਾਇਰੈਕਟਰ ਨੇ ਦੱਸਿਆ ਕਾਰਨ

3 / 3ਜਦੋਂ ‘83’ ਦੇ ਸੈੱਟ 'ਤੇ ਰੋ ਪਏ ਸਨ ਰਣਵੀਰ ਸਿੰਘ, ਡਾਇਰੈਕਟਰ ਨੇ ਦੱਸਿਆ ਕਾਰਨ

PreviousNext

ਰਣਵੀਰ ਸਿੰਘ ਅੱਜ ਕੱਲ੍ਹ ਆਪਣੀ ਅਪਕਮਿੰਗ ਫ਼ਿਲਮ ‘83’ ਨੂੰ ਲੈ ਕੇ ਸੁਰਖ਼ੀਆਂ ਵਿੱਚ ਹਨ। ਇਸ ਫ਼ਿਲਮ ਵਿੱਚ ਰਣਵੀਰ, ਕਪਿਲ ਦੇਵ ਦੇ ਕਿਰਦਾਰ ਵਿੱਚ ਨਜ਼ਰ ਆਉਣ ਵਾਲੇ ਹਨ। ਹਾਲ ਹੀ ਵਿੱਚ ਫ਼ਿਲਮ ਦੇ ਡਾਇਰੈਕਟਰ ਕਬੀਰ ਨੇ ਰਣਵੀਰ ਨੂੰ ਲੈ ਕੇ ਖੁਲਾਸਾ ਕੀਤਾ ਹੈ। 

 

ਕਬੀਰ ਨੇ ਦੱਸਿਆ ਕਿ ਕਲੋਜ਼ਿੰਗ ਸੀਨ ਦੇ ਸ਼ੂਟ ਤੋਂ ਬਾਅਦ ਰਣਵੀਰ ਨੇ ਬਹੁਤ ਹੀ ਭਾਰੀ ਮਨ ਨਾਲ 'ਕੱਟ' ਕਿਹਾ ਸੀ। ਉਸ ਸਮੇਂ ਰਣਵੀਰ ਦੇ ਮਨ ਵਿੱਚ ਖੁਸ਼ੀ ਅਤੇ ਦੁਖ ਦੀ ਮਿਕਸ ਫਿਲਿੰਗ ਸੀ।

 

ਕਬੀਰ ਨੇ ਅੱਗੇ ਦੱਸਿਆ ਕਿ ਲੰਦਨ ਦੇ ਲਾਰਡਸ ਸਟੇਡੀਅਮ ਵਿੱਚ 5 ਦਿਨਾਂ ਤੱਕ ਫ਼ਿਲਮ ਦੀ ਸ਼ੂਟਿੰਗ ਹੋਈ। ਟੀਮ ਨੇ ਸਟੇਡੀਅਅ ਦੇ ਡਰੈਸਿੰਗ ਰੂਮ ਅਤੇ ਲੌਕਰ ਰੂਮ ਦੋਵਾਂ ਨੂੰ ਵਰਤਿਆ। ਜਿਸ ਤਰ੍ਹਾਂ ਕਪਿਲ ਦੇਵ ਨੂੰ ਰਿਅਲ ਲਾਈਫ਼ ਵਿੱਚ ਬਾਲਕਨੀ ਵਿੱਚ ਜਾ ਕੇ ਵਰਲਡ ਕੱਪ ਪ੍ਰੇਜੇਂਟ ਕੀਤਾ ਗਿਆ, ਠੀਕ ਉਸੇ ਤਰ੍ਹਾਂ ਹੀ ਉਹ ਸੀਨ ਰਣਵੀਰ ਨਾਲ ਵੀ ਸ਼ੂਟ ਕੀਤਾ ਗਿਆ। 

 

ਫ਼ਿਲਮ ਦੇ ਆਖ਼ਰੀ ਸ਼ਾਟ ਵਿੱਚ ਅਸਲੀ ਵਰਲਡ ਕੱਪ ਨਾਲ ਸ਼ੂਟਿੰਗ ਖ਼ਤਮ ਕੀਤੀ ਗਈ, ਬਸ ਇਸ ਤਰ੍ਹਾਂ ਸੀਨ ਤੋਂ ਬਾਅਦ ਰਣਵੀਰ ਰੋ ਪਏ ਸਨ।

 

ਕਬੀਰ ਨੇ ਇਸ ਦੇ ਨਾਲ ਹੀ ਇਹ ਵੀ ਦੱਸਿਆ ਕਿ ਰਣਵੀਰ ਆਪਣੇ ਹਰ ਕਿਰਦਾਰ ਨੂੰ ਬਾਖੂਬੀ ਨਿਭਾਉਂਦੇ ਹਨ। ਉਹ ਆਪਣੇ ਹਰ ਕਿਰਦਾਰ ਵਿੱਚ ਢਲ ਜਾਂਦੇ ਹਨ। ਰਣਵੀਰ ਨੇ ਕਪਿਲ ਦੇਵ ਦੇ ਕਿਰਦਾਰ ਨੂੰ ਇੰਨੇ ਚੰਗੀ ਤਰ੍ਹਾਂ ਨਿਭਾਇਆ ਹੈ ਕਿ ਕਪਿਲ ਦੇਵ ਦੀ ਬੇਟੀ ਜੋ ਕਿ ਸੈਟ ਉੱਤੇ ਬਤੌਰ ਅਸਿਸਟੈਂਟ ਡਾਇਰੇਕਟਰ ਮੌਜੂਦ ਸੀ ਉਹ ਵੀ ਰਣਵੀਰ ਨੂੰ ਵੇਖ ਕੇ ਚੌਂਕ ਗਈ ਸੀ।

 

ਫ਼ਿਲਮ '83' ਦੀ ਗੱਲ ਕਰੀਏ ਤਾਂ ਅਗਲੇ ਸਾਲ ਰਿਲੀਜ਼ ਹੋਵੇਗੀ। ਫ਼ਿਲਮ 'ਚ ਰਣਵੀਰ ਦੇ ਨਾਲ ਦੀਪਿਕਾ ਪਾਦੁਕੋਣ ਵੀ ਲੀਡ ਰੋਲ 'ਚ ਕਪਿਲ ਦੇਵ ਦੀ ਪਤਨੀ ਦਾ ਕਿਰਦਾਰ ਨਿਭਾ ਰਹੀ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:When Ranveer Singh wept on set of 83 director explained the reason