ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਰਿਵਾਰ ਸਮੇਤ ਕਿੱਥੇ ਛੁੱਟੀਆਂ ਮਨਾ ਰਹੇ ਨੇ ਅਜੇ ਦੇਵਗਣ?

ਪਰਿਵਾਰ ਸਮੇਤ ਕਿੱਥੇ ਛੁੱਟੀਆਂ ਮਨਾ ਰਹੇ ਨੇ ਅਜੇ ਦੇਵਗਣ?

ਕੁਝ ਸਮਾਂ ਪਹਿਲਾਂ ਬਾਲੀਵੁੱਡ ਅਦਾਕਾਰਾ ਕਾਜੋਲ ਨੇ ਸੋਸ਼ਲ ਮੀਡੀਆ ਉੱਤੇ ਆਪਣੇ ਇੱਕ ਸੜਕੀ ਦੌਰੇ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ। ਇਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਅਜੇ ਦੇਵਗਣ ਇਸ ਵੇਲੇ ਆਪਣੇ ਪੂਰੇ ਪਰਿਵਾਰ ਨਾਲ ਛੁੱਟੀਆਂ ਮਨਾਉਣ ਲਈ ਨਿੱਕਲੇ ਹੋਏ ਹਨ।

 

 

ਕਾਜੋਲ ਨੇ ਆਪਣੇ ਪਤੀ ਅਜੇ ਦੇਵਗਣ ਤੇ ਪੁੱਤਰ ਯੁੱਗ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ; ਜਿਸ ਵਿੱਚ ਦੋਵੇਂ ਸਵਿਮਿੰਗ ਪੂਲ ਵਿੱਚ ਵਿਖਾਈ ਦੇ ਰਹੇ ਹਨ। ਚੁਪਾਸੇ ਪਹਾੜ ਵਿਖਾਈ ਦੇ ਰਹੇ ਹਨ।

 

 

ਕਾਜੋਲ ਨੇ ਜਦੋਂ ਇਹ ਤਸਵੀਰ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀ, ਤਿਵੇਂ ਹੀ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਤੋਂ ਪੁੱਛਣ ਲੱਗੇ ਕਿ ਉਹ ਕਿੱਥੇ ਛੁੱਟੀਆਂ ਮਨਾ ਰਹੇ ਹਨ।

 

 

ਚੇਤੇ ਰਹੇ ਕਿ ਅਜੇ ਦੇਵਗਣ ਨੂੰ ਬੀਤੇ ਦਿਨੀਂ ਸਮੁੱਚੇ ਪਰਿਵਾਰ ਸਮੇਤ ਮੁੰਬਈ ਦੇ ਹਵਾਈ ਅੱਡੇ ਉੱਤੇ ਵੇਖਿਆ ਗਿਆ ਸੀ।

ਪਰਿਵਾਰ ਸਮੇਤ ਕਿੱਥੇ ਛੁੱਟੀਆਂ ਮਨਾ ਰਹੇ ਨੇ ਅਜੇ ਦੇਵਗਣ?

 

ਬੀਤੀ 27 ਮਈ ਨੂੰ ਅਜੇ ਦੇਵਗਣ ਦੇ ਪਿਤਾ ਤੇ ਸਟੰਟ ਮਾਸਟਰ ਵੀਰੂ ਦੇਵਗਣ ਦਾ ਦੇਹਾਂਤ ਹੋ ਗਿਆ ਸੀ। ਤਦ ਤੋਂ ਸਮੁੱਚਾ ਪਰਿਵਾਰ ਸੋਗ ਵਿੱਚ ਸੀ। ਫਿਰ ਕੁਝ ਦਿਨਾਂ ਬਾਅਦ ਹੀ ਕਾਜੋਲ ਦੀ ਮਾਂ ਤਨੂਜਾ ਮੁਖਰਜੀ ਦੀ ਤਬੀਅਤ ਵੀ ਖ਼ਰਾਬ ਹੋ ਗਈ ਸੀ।

 

 

ਅਜੇ ਦੇਵਗਣ ਛੁੱਟੀਆਂ ਕਿੱਥੇ ਮਨਾ ਰਹੇ ਹਨ, ਇਸ ਬਾਰੇ ਜਾਣਬੁੱਝ ਕੇ ਕੁਝ ਨਹੀਂ ਦੱਸਿਆ ਜਾ ਰਿਹਾ; ਕਿਉਂਕਿ ਜਗ੍ਹਾ ਦਾ ਪਤਾ ਲੱਗਣ ’ਤੇ ਪ੍ਰਸ਼ੰਸਕ ਉੱਥੇ ਪੁੱਜ ਜਾਂਦੇ ਹਨ ਤੇ ਉਨ੍ਹਾਂ ਨੂੰ ਪਰੇਸ਼ਾਨੀ ਹੁੰਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Where Ajay devgan is spending summer vacations