ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਦਰਸ਼ਨਕਾਰੀਆਂ 'ਤੇ ਭੜਕੀ ਕੰਗਨਾ ਰਣੌਤ - 'ਤੁਹਾਨੂੰ ਬੱਸਾਂ ਸਾੜਨ, ਹੰਗਾਮਾ ਕਰਨ ਦਾ ਅਧਿਕਾਰ ਕਿਸ ਨੇ ਦਿੱਤਾ?'

1 / 2ਪ੍ਰਦਰਸ਼ਨਕਾਰੀਆਂ 'ਤੇ ਭੜਕੀ ਕੰਗਨਾ ਰਣੌਤ - 'ਤੁਹਾਨੂੰ ਬੱਸਾਂ ਸਾੜਨ, ਹੰਗਾਮਾ ਕਰਨ ਦਾ ਅਧਿਕਾਰ ਕਿਸ ਨੇ ਦਿੱਤਾ?'

2 / 2ਪ੍ਰਦਰਸ਼ਨਕਾਰੀਆਂ 'ਤੇ ਭੜਕੀ ਕੰਗਨਾ ਰਣੌਤ - 'ਤੁਹਾਨੂੰ ਬੱਸਾਂ ਸਾੜਨ, ਹੰਗਾਮਾ ਕਰਨ ਦਾ ਅਧਿਕਾਰ ਕਿਸ ਨੇ ਦਿੱਤਾ?'

PreviousNext

ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦੇ ਵਿਰੋਧ 'ਚ ਹਿੰਸਾ ਭੜਕਾਉਣ ਵਾਲਿਆਂ ਨੂੰ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਿਆ ਹੈ। ਕੰਗਨਾ ਨੇ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ ਸੰਸਦ ਦੇ ਦੋਹਾਂ ਸਦਨਾਂ 'ਚ ਪਾਸ ਹੋਇਆ ਹੈ। ਇਸ ਲਈ ਵਿਰੋਧ ਗਲਤ ਹੈ। 
 

ਕੰਗਨਾ ਨੇ ਕਿਹਾ, "ਜਦੋਂ ਤੁਸੀ ਵਿਰੋਧ ਕਰਦੇ ਹੋ ਤਾਂ ਪਹਿਲੀ ਗੱਲ ਇਹ ਹੈ ਕਿ ਤੁਸੀ ਹਿੰਸਕ ਨਹੀਂ ਹੋ ਸਕਦੇ। ਸਾਡੇ ਦੇਸ਼ 'ਚ ਸਿਰਫ 3-4% ਲੋਕ ਟੈਕਸ ਭਰਦੇ ਹਨ। ਬਾਕੀ ਸਾਰੇ ਲੋਕ ਇਸ ਟੈਕਸ ਤੋਂ ਮਿਲਣ ਵਾਲੀਆਂ ਸਹੂਲਤਾਂ ਦੇ ਨਿਰਭਰ ਹਨ। ਅਜਿਹੇ 'ਚ ਤੁਹਾਨੂੰ ਬੱਸਾਂ, ਟਰੇਨਾਂ ਨੂੰ ਸਾੜਨ ਅਤੇ ਹੰਗਾਮਾ ਕਰਨ ਦਾ ਅਧਿਕਾਰ ਕੌਣ ਦਿੰਦਾ ਹੈ?"
 

 

ਇਸ ਤੋਂ ਪਹਿਲਾਂ ਕੰਗਨਾ ਨੇ ਬਾਲੀਵੁੱਡ ਸਿਤਾਰਿਆਂ ਦੇ ਇਸ ਮਾਮਲੇ 'ਚ ਚੁੱਪ ਰਹਿਣ ਦੀ ਗੱਲ ਕੀਤੀ ਸੀ। ਬੰਬੇ ਟਾਈਮਜ਼ ਨਾਲ ਗੱਲਬਾਤ ਦੌਰਾਨ ਕੰਗਨਾ ਨੇ ਕਿਹਾ ਸੀ, "ਸਾਰੇ ਸਿਤਾਰਿਆਂ ਨੂੰ ਖੁਦ 'ਤੇ ਸ਼ਰਮ ਆਉਣੀ ਚਾਹੀਦੀ ਹੈ। ਮੈਨੂੰ ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਸਾਰੇ ਡਰਪੋਕ ਹਨ ਤੇ ਸਿਰਫ ਆਪਣੇ ਬਾਰੇ ਹੀ ਸੋਚਦੇ ਨੇ। ਇਹ ਲੋਕ ਸਿਰਫ ਪੂਰਾ ਦਿਨ ਆਪਣੇ ਆਪ ਨੂੰ ਸ਼ੀਸ਼ੇ 'ਚ ਦੇਖਦੇ ਹਨ ਤੇ ਫਿਰ ਪੁੱਛਦੇ ਨੇ ਕਿ ਜਦੋਂ ਸਾਡੇ ਕੋਲ ਸਾਰੀਆਂ ਸੁਵਿਧਾਵਾਂ ਹਨ ਤਾਂ ਅਸੀਂ ਕਿਉਂ ਦੇਸ਼ ਬਾਰੇ ਸੋਚੀਏ। ਇਨ੍ਹਾਂ 'ਚੋਂ ਬਹੁਤ ਸਾਰੇ ਸਿਤਾਰੇ ਆਪਣੇ ਕੰਫਰਟ ਜ਼ੋਨ 'ਚ ਰਹਿਣਾ ਪਸੰਦ ਕਰਦੇ ਹਨ।"
 

ਦੱਸਣਯੋਗ ਹੈ ਕਿ ਕੰਗਨਾ ਰਣੌਤ ਫਿਲਮ 'ਪੰਗਾ' ਅਤੇ 'ਥਲਾਇਵੀ' ਵਿੱਚ ਨਜ਼ਰ ਆਵੇਗੀ। 'ਪੰਗਾ' ਦਾ ਟ੍ਰੇਲਰ ਜਾਰੀ ਹੋ ਗਿਆ ਹੈ। 'ਪੰਗਾ' 'ਚ ਉਹ ਕਬੱਡੀ ਖਿਡਾਰੀ ਬਣੀ ਹੈ। 'ਥਲਾਇਵੀ' 'ਚ ਕੰਗਨਾ ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਦਾ ਕਿਰਦਾਰ ਨਿਭਾ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Who gives you the right to burn buses and create ruckus Kangana Ranaut