ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਖਰ ਕੌਣ ਨੇ Man Vs Wild ਟੀਵੀ ਸ਼ੋਅ ਵਾਲੇ ਬੇਅਰ ਗ੍ਰਿਲਸ?

ਡਿਸਕਵਰੀ ਚੈਨਲ (Discovery Channel) ਤੇ ਅੱਜ ਸੋਮਵਾਰ ਰਾਤ 9 ਵਜੇ ਪ੍ਰਸਾਰਤ ਕੀਤੇ ਗਏ ਸ਼ੋਅ ਮੈਨ ਵਰਸਜ਼ ਵਾਈਲਡ (Man vs Wild) ਨੂੰ ਹੋਸਟ ਕਰਨ ਵਾਲੇ ਬੇਅਰ ਗ੍ਰਿਲਸ (Bear Grylls) ਦੇ ਨਾਲ ਪੀਐਮ ਨਰਿੰਦਰ ਮੋਦੀ ਨਜ਼ਰ ਆਏ। ਇਸ ਟੀਵੀ ਸ਼ੋਅ ਦੀ ਸ਼ੂਟਿੰਗ ਉਤਰਾਖੰਡ ਦੇ ਕਾਰਬੇਟ ਨੈਸ਼ਨਲ ਪਾਰਕ ਚ ਹੋਈ ਹੈ।

 

ਸ਼ੂਟਿੰਗ ਦੇ ਸਿਲਸਿਲੇ ਚ ਸ਼ੋਅ ਦੇ ਹੋਸਟ ਬੇਅਰ ਗ੍ਰਿਲਸ ਦੇ ਨਾਲ ਪੀਐਮ ਨਰਿੰਦਰ ਮੋਦੀ ਫਰਵਰੀ ਚ ਕਾਰਬੇਟ ਪਾਰਕ ਆਏ ਸਨ। ਇਸ ਸ਼ੋਅ ਨੂੰ ਡਿਸਕਵਰੀ ਨੈਟਵਰਕ ਦੇ ਚੈਨਲਾਂ ਤੇ ਦੁਨੀਆ ਦੇ 180 ਤੋਂ ਵੱਧ ਦੇਸ਼ਾਂ ਚ ਦਿਖਾਇਆ ਗਿਆ ਹੈ। ਇਸ ਸ਼ੋਅ ਚ ਹਮੇਸ਼ਾ ਨਜ਼ਰ ਆਉਣ ਵਾਲੇ ਬੇਅਰ ਗ੍ਰਿਲਸ ਆਖਰ ਹੈ ਕੌਣ, ਆਓ ਜਾਣਦੇ ਹਾਂ।

 

ਬੇਅਰ ਗ੍ਰਿਲਸ ਆਪਣੇ ਸ਼ੋਅ ਚ ਕੀੜੇ-ਮਕੌੜੇ, ਸੱਪ, ਜਾਨਵਰਾਂ ਨੂੰ ਖਾਣ ਲਈ ਵੀ ਕਾਫੀ ਮਸ਼ਹੂਰ ਰਹੇ ਹਨ ਤੇ ਉਹ ਖਾਂਦੇ ਵੀ ਰਹਿੰਦੇ ਹਨ। ਬੇਅਰ ਆਪਣੇ ਸ਼ੋਅ ਦੁਆਰਾ ਇਹ ਦੱਸਣ ਦੀ ਕੋਸ਼ਿਸ਼ ਕਰਦੇ ਹਨ ਕਿ ਸੰਘਣੇ ਜੰਗਲ ਚ ਕਿਸੇ ਵੀ ਹਾਲਾਤ ਚ ਮੌਸਮ ਦੀ ਹਰੇਕ ਮਾਰ ਝੱਲਦਿਆਂ ਹੋਇਆ ਕਿਵੇਂ ਜੀਵਨ ਜੀਅ ਜਾ ਸਕਦੀ ਹੈ।

 

ਡਿਸਵਰੀ ਚੈਨਲ ਦੇ ਮਸ਼ਹੂਰ ਸ਼ੋਅ ‘Man vs Wild’ ਦੇ ਬੇਅਰ ਗ੍ਰਿਲਸ ਦੀ ਪ੍ਰਸਿੱਧੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪੀਐਮ ਮੋਦੀ ਤੋਂ ਪਹਿਲਾਂ ਉਨ੍ਹਾਂ ਦੇ ਇਸ ਟੀਵੀ ਸ਼ੋਅ ਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਵੀ ਨਜ਼ਰ ਆ ਚੁੱਕੇ ਹਨ।

 

ਡਿਸਵਰੀ ਚੈਨਲ ਦੇ ਮਸ਼ਹੂਰ ਸ਼ੋਅ ‘Man vs Wild’ ਦੇ ਬੇਅਰ ਗ੍ਰਿਲਸ ਦੀ ਪ੍ਰਸਿੱਧੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪੀਐਮ ਮੋਦੀ ਤੋਂ ਪਹਿਲਾਂ ਉਨ੍ਹਾਂ ਦੇ ਇਸ ਟੀਵੀ ਸ਼ੋਅ ਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਵੀ ਨਜ਼ਰ ਆ ਚੁੱਕੇ ਹਨ।

 

ਐਡਵਰਡ ਮਾਈਕਲ ਗ੍ਰਿਲਸ ਮਤਲਬ ਬੇਅਰ ਗ੍ਰਿਲਸ ਦਾ ਜਨਮ 7 ਜੂਨ 1974 ਨੂੰ ਇੰਗਲੈਂਡ ਚ ਹੋਇਆ ਸੀ। ਜਨਮੇ ਬੱਚੇ ਦੇ ਪਿਤਾ ਸਿਆਸਤਦਾਨ, ਨਾਨਾ ਕ੍ਰਿਕੇਟਰ ਸਨ। ਬੇਅਰ ਟੀਵੀ ਸ਼ੋਅ ਹੋਸਟ ਕਰਨ ਤੋਂ ਪਹਿਲਾਂ ਇਕ ਬ੍ਰਿਟਿਸ਼ ਫ਼ੌਜ ਦੇ ਸਰਵਿਸਮੈਨ, ਸਰਵਾਈਵਲ ਟ੍ਰੇਨਰ ਅਤੇ ਆਨਰੇਰੀ ਲੈਫਟੀਨੈਂਟ-ਕਰਨਲ ਰਹਿ ਚੁੱਕੇ ਹਨ। ਆਪਣੇ ਫ਼ੌਜੀ ਕਰਿਅਰ ਤੋਂ ਇਲਾਵਾ ਉਹ ਇਕ ਧਾਕੜ, ਲੇਖਕ, ਟੀਵੀ ਪੇਸ਼ਕਾਰ ਅਤੇ ਵਪਾਰੀ ਹਨ।

 

ਜੁਲਾਈ 2009 ਚ ਗ੍ਰਿਲਸ ਨੂੰ 35 ਸਾਲ ਦੀ ਉਮਰ ਚ ਯੂਨਾਈਟਿਡ ਕਿੰਗਡਮ ਅਤੇ ਓਵਰਸੀਜ਼ ਟੈਰੀਟਰੀਜ਼ ਦਾ ਸਭ ਤੋਂ ਘੱਟ ਉਮਰ ਦਾ ਚੀਫ਼ ਸਕਾਊਟ ਨਿਯੁਕਤ ਕੀਤਾ ਗਿਆ ਸੀ।

 

 

 

 

 

 

 

 

 

 

 

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:who is Bear Grylls Man Vs Wild PM Modi Discovery Channel