ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਈਕਲ ਜੈਕਸਨ ਦੀ ਪਤਨੀ ਦਾ ਖੁਲਾਸਾ, ਕਿਉਂ ਨਹੀਂ ਚਾਹੁੰਦੀ ਸੀ ਪਤੀ ਤੋਂ ਬੱਚੇ

ਮਰਹੂਮ ਪੌਪ ਗਾਇਕ ਮਾਈਕਲ ਜੈਕਸਨ ਦੀ ਸਾਬਕਾ ਪਤਨੀ ਲੀਜ਼ਾ-ਮੈਰੀ ਪ੍ਰੈਸਲੀ ਦਾ ਕਹਿਣਾ ਹੈ ਕਿ ਉਹ ਪ੍ਰਸਿੱਧ ਗਾਇਕ ਮਾਈਕਲ ਜੈਕਸਨ ਦੇ ਨਾਲ ਬੱਚੇ ਪੈਦਾ ਕਰਨ ਤੋਂ ਡਰਦੀ ਸੀ। ਪ੍ਰੈਸਲੀ 1994 ਤੋਂ 1996 ਤੱਕ ਜੈਕਸਨ ਦੀ ਪਤਨੀ ਸਨ ਤੇ ਇਸੇ ਸਮੇਂ ਦੌਰਾਨ ਜੈਕਸਨ ਜਿਣਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਨ।

 

'ਮਿਰਰ ਡੌਟ ਕੋ ਡੌਟ ਯੂਕੇ' ਦੇ ਅਨੁਸਾਰ ਦੋਨਾਂ ਦੇ ਵਿਆਹ ਨੂੰ ਲੈ ਕੇ ਬਹੁਤ ਸਾਰੇ ਸਵਾਲ ਖੜ੍ਹੇ ਹੋਏ ਜਿਹੜਾ ਕਿ ਥੋੜੇ ਸਮੇਂ ਹੀ ਚੱਲ ਸਕਿਆ। ਕਈਆਂ ਨੇ ਇਸ ਨੂੰ ਪਬਲੀਸਿਟੀ ਸਟੰਟ ਕਿਹਾ ਸੀ। ਸਾਲ 2010 ਚ ਟਾਕ ਸ਼ੋਅ ਦੀ ਮੇਜ਼ਬਾਨ ਓਪਰਾ ਵਿਨਫਰੇ ਨਾਲ ਗੱਲਬਾਤ ਦੌਰਾਨ ਪ੍ਰੈਸਲੀ ਨੇ ਕਿਹਾ, "ਮੇਰੇ ’ਤੇ ਬੱਚੇ ਪੈਦਾ ਕਰਨ ਦਾ ਦਬਾਅ ਸੀ ਤੇ ਮੈਂ ਵੀ ਚਾਹੁੰਦੀ ਸੀ। ਪਰ ਮੈਂ ਭਵਿੱਖ ਬਾਰੇ ਸੋਚਦੀ ਸੀ ਕਿ ਮੈਂ ਬੱਚਿਆਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਨੂੰ ਲੈ ਕੇ ਜੈਕਸਨ ਨਾਲ ਖਹਿਬੜਨਾ ਨਹੀਂ ਚਾਹੁੰਦੀ ਸੀ।

 

 

ਲੀਜ਼ਾ ਨੇ ਕਿਹਾ ਕਿ ਮੈਂ ਅਜਿਹਾ ਨਹੀਂ ਕਰਨਾ ਚਾਹੁੰਦਾ ਸੀ। ਮੈਂ ਉਨ੍ਹਾਂ ਦਾ ਟਾਕਰਾ ਨਹੀਂ ਕਰਨਾ ਚਾਹੁੰਦਾ ਸੀ। ਮੈਨੂੰ ਪਤਾ ਸੀ ਕਿ ਮੇਰੇ ਬੱਚੇ ਹੋਣਗੇ। ਮੈਂ ਜਾਣਦੀ ਸੀ ਕਿ ਬੱਚਿਆਂ ਨੂੰ ਸਹੀ ਸਥਿਤੀਆਂ ਵਿੱਚ ਦੁਨੀਆ ਚ ਲਿਆਉਣਾ ਚਾਹੀਦਾ ਹੈ, ਤੁਹਾਨੂੰ ਇਹ ਪੱਕਾ ਕਰਨਾ ਹੋਵੇਗਾ ਕਿ ਸਭ ਕੁਝ ਠੀਕ ਤੇ ਸੁਰੱਖਿਅਤ ਹੈ। ਮੈਂ ਇਹ ਯਕੀਨੀ ਬਣਾਉਣਾ ਚਾਹੁੰਦੀ ਸੀ ਕਿ ਉਹ ਅਤੇ ਮੈਂ ਸੱਚਮੁੱਚ ਇਕੱਠੇ ਹਾਂ।

 

ਦੱਸਣਯੋਗ ਹੈ ਕਿ ਅਮਰੀਕਾ ਹੀ ਨਹੀਂ ਪੂਰੀ ਦੁਨੀਆ ਦੇ ਦਿਲਾਂ ਚ ਆਪਣੇ ਪੌਪ ਗੀਤਾਂ ਰਾਹੀਂ ਵੱਖਰੀ ਥਾਂ ਬਣਾਉਣ ਵਾਲੇ ਮਾਈਕਲ ਜੈਕਸਨ ਦੀ ਮੌਤ 25 ਜੂਨ 2009 ਨੂੰ ਉਨ੍ਹਾਂ ਦੇ ਲਾਸ ਏਂਜਲਸ ਵਿਖੇ ਘਰ ਚ ਹੋ ਗਈ ਸੀ। ਮਾਈਕਲ ਜੈਕਸਨ ਦੀ ਅੰਤਮ ਯਾਤਰਾ ਨੂੰ 2.5 ਬਿਲੀਅਨ ਲੋਕਾਂ ਨੇ ਸਿੱਧਾ ਦੇਖਿਆ ਸੀ। ਇਹ ਹੁਣ ਤੱਕ ਦਾ ਸਭ ਤੋਂ ਵੱਧ ਵੇਖਿਆ ਗਿਆ ਸਿੱਧਾ ਪ੍ਰਸਾਰਣ ਸੀ। ਮਾਈਕਲ ਜੈਕਸਨ ਦੀ ਮੌਤ ਦੇ ਦਿਨ 25 ਜੂਨ 2009 ਨੂੰ ਵਿਕੀਪੀਡੀਆ, ਟਵਿੱਟਰ ਅਤੇ ਮੈਸੇਂਜਰ ਸਾਰੇ ਦੁਪਹਿਰ 3:15 ਵਜੇ ਕ੍ਰੈਸ਼ ਹੋ ਗਏ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Why Lisa Marie Presley was scared to have kids with Michael Jackson