ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੀ ਅਮਰੀਕਾ ’ਚ ਪਾਕਿਸਤਾਨੀ ਦੇ ਸ਼ੋਅ ’ਚ ਜਾਣਗੇ ਅਲਕਾ ਯਾਗਨਿਕ, ਕੁਮਾਰ ਸਾਨੂ ਤੇ ਉਦਿਤ ਨਾਰਾਇਣ?

ਕੀ ਅਮਰੀਕਾ ’ਚ ਪਾਕਿਸਤਾਨੀ ਦੇ ਸ਼ੋਅ ’ਚ ਜਾਣਗੇ ਅਲਕਾ ਯਾਗਨਿਕ, ਕੁਮਾਰ ਸਾਨੂ ਤੇ ਉਦਿਤ ਨਾਰਾਇਣ?

ਮੀਕਾ ਸਿੰਘ ਤੇ ਦਿਲਜੀਤ ਦੋਸਾਂਝ ਤੋਂ ਬਾਅਦ ਹੁਣ ਅਲਕਾ ਯਾਗਨਿਕ, ਕੁਮਾਰ ਸਾਨੂੰ ਤੇ ਉਦਿਤ ਨਾਰਾਇਣ FWICE (ਫ਼ੈਡਰੇਸ਼ਨ ਆੱਫ਼ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼) ਦੇ ਨਿਸ਼ਾਨੇ ’ਤੇ ਹਨ। ਲਗਭਗ 50,000 ਮੈਂਬਰਾਂ ਵਾਲੀ ਇਹ ਜੱਥੇਬੰਦੀ ਭਾਰਤੀ ਸਿਨੇਮਾ ਐਸੋਸੀਏਸ਼ਨ ਦੀ ਮਦਰ ਬਾੱਡੀ ਹੈ। ਇਹ ਸੰਸਥਾ ਮੁੰਬਈ ਸਥਿਤ ਫ਼ਿਲਮ ਉਦਯੋਗ ਦੇ ਕਾਰਕੁੰਨਾਂ ਦੀ ਯੂਨੀਅਨ ਹਨ।

 

 

ਇਸ ਫ਼ੈਡਰੇਸ਼ਨ ਨੇ ਪਹਿਲਾਂ ਦਿਲਜੀਤ ਦੋਸਾਂਝ ਦਾ ਵੀਜ਼ਾ ਰੱਦ ਕਰਨ ਦੀ ਮੰਗ ਕੀਤੀ ਸੀ ਤੇ ਮੀਕਾ ਸਿੰਘ ਉੱਤੇ ਬੈਨ ਲਾ ਦਿੱਤਾ ਸੀ। ਹੁਣ FWICE ਨੇ ਅਲਕਾ ਯਾਗਨਿਕ, ਕੁਮਾਰ ਸਾਨੂ ਤੇ ਉਦਿਤ ਨਾਰਾਇਣ ਨੂੰ 17 ਨਵੰਬਰ ਨੂੰ ਅਮਰੀਕਾ ਵਿੱਚ ਕੁਝ ਪਾਕਿਸਤਾਨੀਆਂ ਵੱਲੋਂ ਆਯੋਜਿਤ ਕੀਤੇ ਜਾ ਰਹੇ ਈਵੈਂਟ ਵਿੱਚ ਨਾ ਜਾਣ ਲਈ ਆਖਿਆ ਹੈ।

 

 

FWICE ਨੇ ਇਨ੍ਹਾਂ ਤਿੰਨੇ ਕਲਾਕਾਰਾਂ ਨੂੰ ਭੇਜੇ ਨੋਟਿਸ ਵਿੱਚ ਕਿਹਾ ਹੈ ਕਿ ਅਜਿਹੀ ਜਾਣਕਾਰੀ ਮਿਲੀ ਹੈ ਕਿ ਤੁਸੀਂ ਇੱਕ ਪਾਕਿਸਤਾਨੀ ਨਾਗਰਿਕ ਮੁਅੱਜ਼ਮ ਹੁਸੈਨ ਵੱਲੋਂ ਅਮਰੀਕਾ ਵਿੱਚ ਕਰਵਾਏ ਜਾ ਰਹੇ ਇੱਕ ਈਵੈਂਟ ਵਿੱਚ ਪਰਫ਼ਾਰਮ ਕਰਨ ਵਾਲੇ ਹੋ।  FWICE ਤੁਹਾਨੂੰ ਬੇਨਤੀ ਕਰਦਾ ਹੈ ਕਿ ਤੁਸੀਂ ਆਪਣੇ ਕਦਮ ਪਿਛਾਂਹ ਹਟਾ ਲਵੋ ਤੇ ਖ਼ੁਦ ਨੂੰ ਇਸ ਈਵੈਂਟ ਤੋਂ ਵੱਖ ਕਰ ਲਵੋ।

 

 

ਫ਼ਿਲਮਸਾਜ਼ ਅਸ਼ੋਕ ਪੰਡਿਤ ਨੇ FWICE ਵੱਲੋਂ ਜਾਰੀ ਨੋਟਿਸ ਨੂੰ ਆਪਣੇ ਟਵਿਟਰ ਹੈਂਡਲ ਤੋਂ ਟਵੀਟ ਕੀਤਾ ਹੈ। ਇੱਥੇ ਵਰਨਣਯੋਗ ਹੈ ਕਿ ਦਿਲਜੀਤ ਦੋਸਾਂਝ 21 ਸਤੰਬਰ ਨੂੰ ਅਮਰੀਕਾ ਵਿੱਚ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਸਨ। ਪ੍ਰੋਗਰਾਮ ਉੱਤੇ FWICE ਦੇ ਇਤਰਾਜ਼ ਤੋਂ ਬਾਅਦ ਦਿਲਜੀਤ ਨੇ ਆਪਣੇ ਸ਼ੋਅ ਰੱਦ ਕਰ ਦਿੱਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Will Alka Yagnik Kumar Sanu and Udit Narayan go to Pakistani s show in US