ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਆਰਟੀਕਲ 15’ ਦੀ ਕਮਾਈ ’ਤੇ ਪਿਆ ਵਿਸ਼ਵ ਕ੍ਰਿਕੇਟ ਕੱਪ ਦਾ ਅਸਰ

‘ਆਰਟੀਕਲ 15’ ਦੀ ਕਮਾਈ ’ਤੇ ਪਿਆ ਵਿਸ਼ਵ ਕ੍ਰਿਕੇਟ ਕੱਪ ਦਾ ਅਸਰ

ਅਨੁਭਵ ਸਿਨਹਾ ਦੇ ਨਿਰਦੇਸ਼ਨ ਹੇਠ ਬਣੀ ਆਯੁਸ਼ਮਾਨ ਖੁਰਾਨਾ ਦੀ ਫ਼ਿਲਮ ‘ਆਰਟੀਕਲ 15’ ਦੇ ਕਾਰੋਬਾਰ ਵਿੱਚ ਹੁਣ ਕੁਝ ਕਮੀ ਵੇਖਣ ਨੂੰ ਮਿਲ ਰਹੀ ਹੈ। ਇਹ ਫ਼ਿਲਮ 12ਵੇਂ ਦਿਨ ਸਿਰਫ਼ 1.25 ਕਰੋੜ ਰੁਪਏ ਹੀ ਕਮਾ ਸਕੀ ਹੈ। ਫ਼ਿਲਮ ਦੀ ਕਮਾਈ ਉੱਤੇ ਯਕੀਨੀ ਤੌਰ ਉੱਤੇ ਵਿਸ਼ਵ ਕ੍ਰਿਕੇਟ ਕੱਪ ਦਾ ਅਸਰ ਦੱਸਿਆ ਜਾ ਰਿਹਾ ਹੈ।

 

 

‘ਆਰਟੀਕਲ 15’ ਹੁਣ ਤੱਕ ਸਿਰਫ਼ 49.48 ਕਰੋੜ ਰੁਪਏ ਹੀ ਕਮਾ ਸਕੀ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਇਹ ਫ਼ਿਲਮ 50 ਕਰੋੜ ਰੁਪਏ ਦੀ ਕੁਲੈਕਸ਼ਨ ਤੋਂ ਸਿਰਫ਼ ਕੁਝ ਹੀ ਦੂਰੀ ਉੱਤੇ ਹੈ।

 

 

ਮੁੰਬਈ ਫ਼ਿਲਮ ਨਗਰੀ ਦੇ ਕਾਰੋਬਾਰੀ ਵਿਸ਼ਲੇਸ਼ਕ ਤਰੁਣ ਆਦਰਸ਼ ਨੇ ਆਪਣੇ ਟਵਿਟਰ ਹੈਂਡਲ ’ਤੇ ਕੁਝ ਅੰਕੜੇ ਜਾਰੀ ਕਰਦਿਆਂ ਦੱਸਿਆ ਹੈ ਕਿ ਫ਼ਿਲਮ ‘ਆਰਟੀਕਲ 15’ ਨੇ ਦੂਜੇ ਹਫ਼ਤੇ ਦੇ ਸ਼ੁੱਕਰਵਾਰ ਨੂੰ 2.65 ਕਰੋੜ ਰੁਪਏ, ਸਨਿੱਚਰਵਾਰ ਨੂੰ 4 ਕਰੋੜ ਰੁਪਏ, ਐਤਵਾਰ ਨੂੰ 5.35 ਕਰੋੜ ਰੁਪਏ, ਸੋਮਵਾਰ ਨੂੰ 2.02 ਕਰੋੜ ਰੁਪਏ ਤੇ ਮੰਗਲਵਾਰ ਨੂੰ 1.25 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

 

 

ਇਹ ਵੀ ਆਖਿਆ ਗਿਆ ਹੈ ਕਿ 9 ਜੁਲਾਈ ਨੂੰ ਭਾਰਤ ਤੇ ਨਿਊ ਜ਼ੀਲੈਂਡ ਵਿਚਾਲੇ ਸੈਮੀ–ਫ਼ਾਈਨਲ ਮੈਚ ਕਾਰਨ ਫ਼ਿਲਮ ਦੀ ਕਮਾਈ ਪ੍ਰਭਾਵਿਤ ਹੋਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:World Cricket Cup affected earning of Article-15