ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੀ ਕੋਈ ਕਮਾਲ ਵਿਖਾ ਸਕੇਗੀ ‘ਮੋਦੀ ਜੀ ਕੀ ਬੇਟੀ’?

ਕੀ ਕੋਈ ਕਮਾਲ ਵਿਖਾ ਸਕੇਗੀ ‘ਮੋਦੀ ਜੀ ਕੀ ਬੇਟੀ’?

‘ਮੋਦੀ ਜੀ ਕੀ ਬੇਟੀ’ ਨਾਂਅ ਦੀ ਇੱਕ ਫ਼ਿਲਮ ਬਣ ਰਹੀ ਹੈ। ਫ਼ਿਲਮ ਦਾ ਵਿਸ਼ਾ ਕੀ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਪਰ ਇਹ ਇੱਕ ਕਾਮੇਡੀ ਐਕਸ਼ਨ ਫ਼ਿਲਮ ਹੈ। ਇਸ ਫ਼ਿਲਮ ਰਾਹੀਂ ਏਡੀ ਸਿੰਘ ਡਾਇਰੈਕਸ਼ਨ ਭਾਵ ਹਦਾਇਤਕਾਰੀ ਦੀ ਦੁਨੀਆ ਵਿੱਚ ਵੀ ਪੈਰ ਧਰਨ ਜਾ ਰਹੇ ਹਨ।

 

 

ਚੇਤੇ ਰਹੇ ਕਿ ਏਡੀ ਸਿੰਘ ਹਾਲੇ ਤੱਕ ਇਸ਼ਤਿਹਾਰਾਂ ਨਾਲ ਸਬੰਧਤ ਮੂਵੀਜ਼ ਬਣਾਉਣ ਲਈ ਚਰਚਿਤ ਹਨ। ਗੋਆ ’ਚ ਚੱਲ ਰਹੇ ‘ਨੈਸ਼ਨਲ ਫ਼ਿਲਮ ਡਿਵੈਲਪਮੈਂਟ ਕਾਰਪੋਰੇਸ਼ਨ ਆੱਫ਼ ਇੰਡੀਆ’ (NFDC) ਦੇ ਫ਼ਿਲਮ ਬਾਜ਼ਾਰ ਵਿੱਚ ਇਸ ਫ਼ਿਲਮ ਦੇ ਸਿਰਲੇਖ ਨੇ ਸਭ ਦਾ ਧਿਆਨ ਖਿੱਚਿਆ ਹੈ।

 

 

ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨਾਲ ਫ਼ਿਲਮ ਬਾਜ਼ਾਰ ਵਾਲੀ ਥਾਂ ਮਜ਼ਾਕੀਆ ਤੇ ਪ੍ਰੇਰਨਾਦਾਇਕ ਗੱਲਬਾਤ ਏਡੀ ਸਿੰਘ ਨੇ ਗੱਲਬਾਤ ਕੀਤੀ।

 

 

ਡਾਇਰੈਕਟਰ ਨੇ ਕਿਹਾ ਉਨ੍ਹਾਂ ਨੂੰ ਫ਼ਿਲਮ ਉਦਯੋਗ ਦੇ ਕੁਝ ਮਹਾਨ ਲੋਕਾਂ ਨਾਲ ਮਿਲ ਕੇ ਬਹੁਤ ਵਧੀਆ ਲੱਗਾ। ਉਨ੍ਹਾਂ ਵਿੱਚ ਉਹ ਵੀ ਸ਼ਾਮਲ ਸਨ, ਜਿਨ੍ਹਾਂ ਦੀ ਮੈਂ ਸ਼ਲਾਘਾ ਕਰਦਾ ਹਾਂ ਤੇ ਉਨ੍ਹਾਂ ਨਾਲ ਕੰਮ ਕਰਨਾ ਚਾਹੁੰਦਾ ਹਾਂ।

 

 

ਉਨ੍ਹਾਂ ਕਿਹਾ ਕਿ – ‘ਇਹ ਮੇਰੇ ਲਈ ਸੁਭਾਗ ਦੀ ਗੱਲ ਹੈ ਕਿ ਮੈਂ ਆਪਣੀ ਕਾਮੇਡੀ ਐਕਸ਼ਨ ਫ਼ਿਲਮ ‘ਮੋਦੀ ਜੀ ਕੀ ਬੇਟੀ’ ਬਾਰੇ ਸਭ ਨੂੰ ਦੱਸ ਸਕਿਆ।’

 

 

ਫ਼ਿਲਮ ਵਿੱਚ ਕਿਹੜੇ ਸਿਤਾਰੇ ਹੋਣਗੇ, ਇਸ ਬਾਰੇ ਹਾਲੇ ਕੁਝ ਪਤਾ ਨਹੀਂ ਲੱਗ ਸਕਿਆ। ਹੁਣ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਕੀ ‘ਮੋਦੀ ਜੀ ਕੀ ਬੇਟੀ’ ਪਰਦਾ–ਏ–ਸਕ੍ਰੀਨ ਉੱਤੇ ਕੋਈ ਕਮਾਲ ਵਿਖਾ ਸਕੇਗੀ?

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Would Modi Ji Ki Beti be successful