ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੀ ਮੀਕਾ ਸਿੰਘ ਤੋਂ ਬਾਅਦ ਹੁਣ ਸਲਮਾਨ ਖ਼ਾਨ ’ਤੇ ਵੀ ਲੱਗੇਗੀ ਪਾਬੰਦੀ?

ਕੀ ਮੀਕਾ ਸਿੰਘ ਤੋਂ ਬਾਅਦ ਹੁਣ ਸਲਮਾਨ ਖ਼ਾਨ ’ਤੇ ਵੀ ਲੱਗੇਗੀ ਪਾਬੰਦੀ?

ਭਾਰਤ–ਪਾਕਿਸਤਾਨ ਵਿਚਾਲੇ ਤਣਾਅ ਦੌਰਾਨ ਗਾਇਕ ਮੀਕਾ ਸਿੰਘ ਨੇ ਪਿਛਲੇ ਹਫ਼ਤੇ ਪਾਕਿਸਤਾਨ ਦੇ ਬੰਦਰਗਾਹ–ਸ਼ਹਿਰ ਕਰਾਚੀ ’ਚ ਆਪਣਾ ਇੱਕ ਸ਼ੋਅ ਕੀਤਾ ਸੀ। ਉਸ ਤੋਂ ਬਾਅਦ ‘ਆੱਲ ਇੰਡੀਆ ਸਿਨੇ ਵਰਕਰਜ਼ ਐਸੋਸੀਏਸ਼ਨ’ (AICWA) ਅਤੇ ‘ਫ਼ੈਡਰੇਸ਼ਨ ਆਫ਼ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼’ (FWICE) ਨੇ ਮੀਕਾ ਸਿੰਘ ਉੱਤੇ ਪਾਬੰਦੀ ਲਾ ਦਿੱਤੀ ਹੈ। ਮੀਕਾ ਸਿੰਘ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ ਤੇ ਉਨ੍ਹਾਂ ਮਾਫ਼ੀ ਵੀ ਮੰਗੀ।

 

 

ਹੁਣ ਖ਼ਬਰਾਂ ਇਹ ਆ ਰਹੀਆਂ ਹਨ ਕਿ ਸਲਮਾਨ ਖ਼ਾਨ ਨੂੰ ਵੀ ਬੈਨ ਕੀਤਾ ਜਾ ਸਕਦਾ ਹੈ। ਰਿਪੋਰਟਾਂ ਮੁਤਾਬਕ ਜਦ ਤੋਂ ਮੀਕਾ ਸਿੰਘ ਉੱਤੇ ਪਾਬੰਦੀ ਲਾਈ ਗਈ ਹੈ, ਤਦ ਤੋਂ ਉਦਯੋਗ ਦੇ ਬਹੁਤ ਸਾਰੇ ਲੋਕ ਮੀਕਾ ਨਾਲ ਕੰਮ ਕਰਨ ਤੋਂ ਪਰਹੇਜ਼ ਕਰ ਰਹੇ ਹਨ। ਪਰ ਸਲਮਾਨ ਖ਼ਾਨ ਅਗਲੇ ਹਫ਼ਤੇ ਮੀਕਾ ਨਾਲ ਇੱਕ ਪ੍ਰੋਗਰਾਮ ਕਰਨ ਵਾਲੇ ਹਨ। ਇਹ ਪ੍ਰੋਗਰਾਮ ਅਮਰੀਕਾ ਦੇ ਵੱਖੋ–ਵੱਖਰੇ ਸ਼ਹਿਰਾਂ ਵਿੱਚ ਹੋਵੇਗਾ।

 

 

ਸਲਮਾਨ ਖ਼ਾਨ ਦੇ ਇਸ ਟੂਰ ‘ਅੱਪ, ਕਲੋਜ਼ ਐਂਡ ਪਰਸਨਲ ਵਿਦ ਸਲਮਾਨ ਖ਼ਾਨ’ ਨਾਂਅ ਦਿੱਤਾ ਗਿਆ ਹੈ। ਸੋਹੇਲ ਖ਼ਾਨ ਦੀ ਈਵੈਂਟ ਕੰਪਨੀ ਨੇ ਜਾਰਡੀ ਪਟੇਲ ਦੀ ਕੰਪਨੀ ਨਾਲ ਮਿਲ ਕੇ ਇਹ ਸ਼ੋਅ ਕਰਵਾਉਣਾ ਹੈ। ਮੀਕਾ ਸਿੰਘ ਆਉਂਦੀ 38 ਅਗਸਤ ਨੂੰ ਹਿਊਸਟਨ ਵਿੱਚ ਹੋਣ ਵਾਲੇ ਪ੍ਰੋਗਰਾਮ ਵਿੱਚ ਸ਼ਾਮਲ ਹੋ ਸਕਦੇ ਹਨ।

 

 

‘ਮਿਡ–ਡੇਅ’ ਦੀ ਖ਼ਬਰ ਮੁਤਾਬਕ ਜਾਰਡੀ ਪਟੇਲ ਤੋਂ ਜਦੋਂ ਪ੍ਰੋਗਰਾਮ ਵਿੱਚ ਮੀਕਾ ਦੀ ਸ਼ਮੂਲੀਅਤ ਬਾਰੇ ਪੁੱਛਿਆ ਗਿਆ, ਤਾਂ ਉਨ੍ਹਾਂ ਕਿਹਾ – ‘ਅਸੀਂ ਕੇਵਲ ਭਾਵੇਸ਼ ਪਟੇਲ ਨਾਲ ਕੰਮ ਕਰ ਰਹੇ ਹਨ ਕਿਉਂਕਿ ਸਾਡਾ ਕੰਟਰੈਕਟ ਉਨ੍ਹਾਂ ਨਾਲ ਹੈ। ਅਮਰੀਕਾ ਕੁਝ ਲੋਕਲ ਪ੍ਰੋਮੋਟਰਾਂ ਨੇ ਮੀਕਾ ਨੂੰ ਸੱਦਾ ਭੇਜਿਆ ਹੈ। ਸਲਮਾਨ ਮੀਕਾ ਨੇ ਨਾਲ ਕੁਝ ਨਹੀਂ ਕਰਨਾ। ਇੱਥੋ ਤੱਕ ਕਿ ਉਹ ਉਨ੍ਹਾਂ ਨਾਲ ਸਟੇਜ ਵੀ ਸ਼ੇਅਰ ਨਹੀਂ ਕਰਨਗੇ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Would Salman Khan also be banned after Mika Singh