ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਿਯੰਕਾ ਚੋਪੜਾ ਨੂੰ ‘ਘੁਟਾਲੇਬਾਜ਼ ਕਲਾਕਾਰ’ ਕਹਿਣ ਵਾਲੀ ਲੇਖਿਕਾ ਨੇ ਮੰਗੀ ਮੁਆਫੀ

1 / 2ਪ੍ਰਿਯੰਕਾ ਚੋਪੜਾ ਨੂੰ ‘ਘੁਟਾਲੇਬਾਜ਼ ਕਲਾਕਾਰ’ ਕਹਿਣ ਵਾਲੀ ਲੇਖਿਕਾ ਨੇ ਮੰਗੀ ਮੁਆਫੀ

2 / 2ਪ੍ਰਿਯੰਕਾ ਚੋਪੜਾ ਨੂੰ ‘ਘੁਟਾਲੇਬਾਜ਼ ਕਲਾਕਾਰ’ ਕਹਿਣ ਵਾਲੀ ਲੇਖਿਕਾ ਨੇ ਮੰਗੀ ਮੁਆਫੀ

PreviousNext

ਅਦਾਕਾਰਾ ਪ੍ਰਿਯੰਕਾ ਚੋਪੜਾ ਨੂੰ ਸਕੈਮ ਆਰਟਿਸਟ (ਘੁਟਾਲੇਬਾਜ਼ ਕਲਾਕਾਰ) ਕਹਿਣ ਵਾਲੀ ਲੇਖਿਕਾ ਮਾਰਿਆ ਸਮਿੱਥ ਨੇ ਮੁਆਫੀ ਮੰਗੀ ਹੈ। ਮਾਰਿਆ ਸਮਿੱਥ ਨੇ ਟਵੀਟ ਕਰਦਿਆਂ ਕਿਹਾ ਕਿ ਮੈਂ ਤਹੇ ਦਿਲੋਂ ਪ੍ਰਿਯੰਕਾ ਚੋਪੜਾ ਅਤੇ ਨਿੱਕ ਜੋਨਸ ਅਤੇ ਉਨ੍ਹਾਂ ਦੇ ਪਾਠਕਾਂ ਤੋਂ ਮੁਆਫੀ ਮੰਗਦੀ ਹਾਂ, ਜਿਨ੍ਹਾਂ ਨੂੰ ਮੇਰੇ ਸ਼ਬਦਾਂ ਕਾਰਨ ਠੇਸ ਪੁੱਜੀ ਹੈ। ਮੈਂ ਸੈਕਸੀਜ਼ਮ, ਜੀਨੋਫ਼ੋਬੀਆ, ਰੈਸੀਜ਼ਮ ਦੀ ਨਿੰਦਾ ਨਹੀਂ ਕਰਦੀ, ਮੈਂ ਉਸਦੀ ਪੂਰੀ ਜਿ਼ੰਮੇਵਾਰੀ ਲੈਂਦੀ ਹਾਂ ਜੋ ਮੈਂ ਲਿਖਿਆ ਹੈ ਅਤੇ ਮੈਂ ਗਲਤ ਸੀ, ਮੈਂ ਮੁਆਫੀ ਮੰਗਣਾ ਚਾਹੁੰਦੀ ਹਾਂ।

 

ਪ੍ਰਿਯੰਕਾ ਅਤੇ ਅਮਰੀਕਨ ਗਾਇਕ ਨਿੱਕ ਜੋਨਸ ਦੇ ਭਾਰਤ ਚ ਵਿਆਹ ਨੂੰ ਲੈ ਕੇ ਨਫਰਤ ਭਰਿਆ ਲੇਖ ਲਿਖਣ ਮਗਰੋਂ ਲੇਖਿਕਾ ਮਾਰਿਆ ਸਮਿੱਥ ਨੇ ਮੁਆਫੀ ਮੰਗੀ ਹੈ। ਇਸ ਲੇਖ ਚ ਮਾਰਿਆ ਸਮਿੱਥ ਦੀ ਸਲਾਹ ਚ ਪ੍ਰਿਯੰਕਾ ਆਧੁਨਿਕ ਜਗਤ ਦੀ ਸਕੈਮ ਆਰਟਿਸਟ ਹਨ।

 

ਲੇਖ ਚ ਲਿਖਿਆ ਗਿਆ ਸੀ ਕਿ ਲੰਘੇ ਸ਼ਨਿੱਚਰਵਾਰ ਨੂੰ ਨਿਕੋਲਸ ਜੋਨਸ ਦੀ ਇੱਛਾ ਦੇ ਖਿਲਾਫ ਉਨ੍ਹਾਂ ਨੂੰ ਇੱਕ ਧੋਖੇ ਭਰੇ ਸਬੰਧਾਂ ਚ ਬੰਨ੍ਹ ਕੇ ਉਨ੍ਹਾਂ ਨਾਲ ਵਿਆਹ ਕੀਤਾ ਗਿਆ। ਮੈਂ ਦੱਸਦੀ ਹਾਂ ਕਿਉਂ।

 

ਮਾਰਿਆ ਸਮਿੱਥ ਨੇ ਲਿਖਿਆ ਕਿ ਸਿਰਫ ਪੈਸੇ ਕਮਾਉਣ ਖਾਤਰ ਇਹ ਹਾਈ ਪ੍ਰੋਫਾਈਲ ਵਿਆਹ ਹੋਇਆ।

 

ਇਸ ਲੇਖ ਦੀ ਸੋਨਮ ਕਪੂਰ, ਸਵਰਾ ਭਾਸਕਰ ਸਮੇਤ ਕਈ ਬਾਲੀਵੁੱਡ ਸਿਤਾਰਿਆਂ ਨੇ ਨਿੰਦਾ ਕੀਤੀ। ਚਹੁੰ ਪਾਸੇ ਨਿੰਦਾ ਹੋਣ ਮਗਰੋਂ ‘ਦ ਕਟ’ ਨੇ ਇਸ ਲੇਖ ਨੂੰ ਵਾਪਸ ਲੈ ਲਿਆ ਸੀ ਅਤੇ ਜਨਤਕ ਤੌਰ ਤੇ ਮੁਆਫੀ ਮੰਗੀ ਸੀ। 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Writer wished apologizing Priyanka Chopra as a scam artist