ਮਸ਼ਹੂਰ ਟੀਵੀ ਸੀਰੀਅਲ ' ਯੇ ਰਿਸ਼ਤਾ ਕਿਆ ਕਹਿਲਾਤਾ ਹੈ '' ਫੇਮ ਅਦਾਕਾਰਾ ਦਿਵਿਆ ਭਟਨਾਗਰ ਨੇ ਆਪਣੇ ਬੁਆਏਫ੍ਰੈਂਡ ਗਗਨ ਨਾਲ ਵਿਆਹ ਕਰਵਾ ਲਿਆ ਹੈ। ਦਿਵਿਆ ਦਾ ਵਿਆਹ ਮੁੰਬਈ ਦੇ ਇੱਕ ਗੁਰੁਦਵਾਰਾ ਵਿੱਚ ਪਰਿਵਾਰ ਦੀ ਮੌਜੂਦਗੀ ਵਿੱਚ ਹੋਇਆ। ਉਨ੍ਹਾਂ ਦੇ ਵਿਆਹ ਵਿੱਚ ਸਿਰਫ ਪਰਿਵਾਰਕ ਮੈਂਬਰ ਅਤੇ ਕਰੀਬੀ ਦੋਸਤ ਸ਼ਾਮਲ ਸਨ।
ਟਾਈਮਜ਼ ਆਫ਼ ਇੰਡੀਆ ਨੂੰ ਇਕ ਇੰਟਰਵਿਊ ਦਿੰਦੇ ਹੋਏ ਦਿਵਿਆ ਨੇ ਆਪਣੇ ਵਿਆਹ ਬਾਰੇ ਗੱਲ ਕੀਤੀ। ਦਿਵਿਆ ਨੇ ਕਿਹਾ ਕਿ ਅਸੀਂ ਇਕ ਸਧਾਰਨ ਵਿਆਹ ਚਾਹੁੰਦੇ ਸੀ ਜਿਸ ਵਿੱਚ ਜ਼ਿਆਦਾ ਇਕੱਠ ਨਾ ਹੋਵੇ, ਇਸ ਲਈ ਅਸੀਂ ਸਿਰਫ ਪਰਿਵਾਰਕ ਮੈਂਬਰਾਂ ਅਤੇ ਕਰੀਬੀ ਦੋਸਤਾਂ ਵਿਚਾਲੇ ਵਿਆਹ ਕਰਵਾ ਲਿਆ।
ਦਿਵਿਆ ਨੇ ਕਿਹਾ ਕਿ ਅਸੀਂ ਆਪਣੇ ਵਿਆਹ ਦੀ ਹਰ ਰਸਮ ਅਦਾ ਕੀਤੀ। ਦਿਵਿਆ ਨੇ ਦੱਸਿਆ ਕਿ ਉਹ ਅਤੇ ਉਸ ਦਾ ਪਤੀ ਦੋਵੇਂ ਇਕ ਵੱਖਰੀ ਕਮਿਊਨਿਟੀ ਨਾਲ ਸਬੰਧਤ ਹਨ ਜਿਸ ਕਾਰਨ ਦੋਵਾਂ ਦੇ ਪਰਿਵਾਰ ਉਨ੍ਹਾਂ ਦੇ ਵਿਆਹ ਲਈ ਤਿਆਰ ਨਹੀਂ ਸਨ।
ਦਿਵਿਆ ਨੇ ਅੱਗੇ ਕਿਹਾ ਕਿ ਮੈਂ ਬਹੁਤ ਭਾਵੁਕ ਸੀ ਕਿਉਂਕਿ ਸਾਡੇ ਪਰਿਵਾਰ ਵਿਚੋਂ ਕੋਈ ਵੀ ਵਿਆਹ ਵਿੱਚ ਸ਼ਾਮਲ ਨਹੀਂ ਹੋਇਆ ਸੀ। ਮੈਂ ਹਮੇਸ਼ਾ ਇੱਕ ਸ਼ਾਨਦਾਰ ਵਿਆਹ ਦਾ ਸੁਪਨਾ ਵੇਖਿਆ ਸੀ, ਪਰ ਸਾਡਾ ਪਰਿਵਾਰ ਸਾਡੇ ਵਿਆਹ ਦੇ ਫ਼ੈਸਲੇ ਨਾਲ ਸਹਿਮਤ ਨਹੀਂ ਸੀ ਅਤੇ ਇਸ ਲਈ ਸਾਨੂੰ ਇੱਕ ਸਾਦੇ ਢੰਗ ਨਾਲ ਵਿਆਹ ਕਰਨਾ ਪਿਆ।