ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

TV ਇੰਡਸਟਰੀ ਦੇ ਇਸ ਜੋੜੇ ਦਾ ਆਖਰਕਾਰ ਹੋ ਗਿਆ ਤਲਾਕ...

1 / 3ਟੀਵੀ ਇੰਡਸਟਰੀ ਦੇ ਇਸ ਜੋੜੇ ਦਾ ਹੋ ਗਿਆ ਤਲਾਕ, ਤਿੰਨ ਸਾਲ ਵੀ ਨਹੀਂ ਟਿਕ ਸਕਿਆ ਵਿਆਹ

2 / 3ਟੀਵੀ ਇੰਡਸਟਰੀ ਦੇ ਇਸ ਜੋੜੇ ਦਾ ਹੋ ਗਿਆ ਤਲਾਕ, ਤਿੰਨ ਸਾਲ ਵੀ ਨਹੀਂ ਟਿਕ ਸਕਿਆ ਵਿਆਹ

3 / 3ਟੀਵੀ ਇੰਡਸਟਰੀ ਦੇ ਇਸ ਜੋੜੇ ਦਾ ਹੋ ਗਿਆ ਤਲਾਕ, ਤਿੰਨ ਸਾਲ ਵੀ ਨਹੀਂ ਟਿਕ ਸਕਿਆ ਵਿਆਹ

PreviousNext

ਬੀਤੇ ਕੁੱਝ ਦਿਨਾਂ 'ਚ ਕਈ ਸੈਲੇਬ੍ਰਿਟੀ ਜੋੜੇ ਵਿਆਹ ਦੇ ਬੰਧਨ 'ਚ ਬੱਝੇ ਹਨ। ਉੱਥੇ ਹੀ ਟੀਵੀ ਕਲਾਕਾਰ ਕਰਨ ਸ਼ਰਮਾ ਅਤੇ ਟਿਆਰਾ ਕਾਰ ਨੇ ਤਲਾਕ ਲੈ ਲਿਆ ਹੈ। ਟੀਵੀ ਸੀਰੀਅਲ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ', 'ਪਵਿੱਤਰ ਰਿਸ਼ਤਾ', 'ਕਾਲਾ ਟੀਕਾ' 'ਚ ਕੰਮ ਕਰ ਚੁੱਕੇ ਕਰਨ ਸ਼ਰਮਾ ਨੇ ਸਾਲ 2016 'ਚ ਟਿਆਰਾ ਨਾਲ ਵਿਆਹ ਕਰਵਾਇਆ ਸੀ। 

ਜਾਣਕਾਰੀ ਮੁਤਾਬਿਕ ਵਿਆਹ ਤੋਂ ਬਾਅਦ ਦੋਹਾਂ ਵਿਚਕਾਰ ਰਿਸ਼ਤਾ ਜਿਆਦਾ ਸਮੇਂ ਤਕ ਵਧੀਆ ਨਾ ਚੱਲ ਸਕਿਆ ਅਤੇ ਆਖਰਕਾਰ ਦੋਹਾਂ ਨੇ ਤਲਾਕ ਲੈਣ ਦਾ ਫੈਸਲਾ ਕੀਤਾ ਹੈ। ਮੰਗਲਵਾਰ (24 ਦਸੰਬਰ) ਨੂੰ ਦੋਹਾਂ ਨੇ ਕਾਨੂੰਨੀ ਤਰੀਕੇ ਨਾਲ ਤਲਾਕ ਲੈ ਲਿਆ।

 

 
 
 
 
 
 
 
 
 
 
 
 
 

#click 3 #dehradun #uk #uttrakhand

A post shared by Karan Sharma (@karansharmaa_official) on

ਕਰਨ ਸ਼ਰਮਾ ਅਤੇ ਟਿਆਰਾ ਨੇ ਲਗਭਗ 19 ਮਹੀਨੇ ਦੀ ਡੇਟਿੰਗ ਤੋਂ ਬਾਅਦ ਫਰਵਰੀ 2015 'ਚ ਮੰਗਣੀ ਕੀਤੀ ਸੀ। ਬਾਅਦ 'ਚ ਨਵੰਬਰ 2016 ਨੂੰ ਉੱਤਰਾਖੰਡ 'ਚ ਵਿਆਹ ਕਰਵਾਇਆ ਸੀ। ਸੂਤਰਾਂ ਮੁਤਾਬਿਕ ਤਲਾਕ ਤੋਂ ਪਹਿਲਾਂ ਕਰਨ ਅਤੇ ਟਿਆਰਾ ਇੱਕ-ਦੂਜੇ ਤੋਂ ਕਈ ਮਹੀਨੇ ਤੋਂ ਵੱਖ ਰਹਿ ਰਹੇ ਸਨ। ਹਾਲਾਂਕਿ ਤਲਾਕ ਦਾ ਕਾਰਨ ਹਾਲੇ ਸਾਹਮਣੇ ਨਹੀਂ ਆਇਆ ਹੈ। 
 

 
 
 
 
 
 
 
 
 
 
 
 
 

Now you see mee... ♥️

A post shared by Tia Kar (@the_tiaara) on

ਕਰਨ ਸ਼ਰਮਾ ਮੂਲ ਰੂਪ ਨਾਲ ਦੇਹਰਾਦੂਨ ਸਥਿਤ ਰਾਨੀਖੇਤ ਦੇ ਰਹਿਣ ਵਾਲੇ ਹਨ, ਜਦਕਿ ਟਿਆਰਾ ਮੁੰਬਈ ਦੀ ਰਹਿਣ ਵਾਲੀ ਹੈ। ਟਿਆਰਾ ਨੂੰ ਇੰਡੀਅਨ ਆਇਡਲ ਸੀਜ਼ਨ-5 ਦੀ ਕੰਟੈਸਟੈਂਸ ਵਜੋਂ ਪਛਾਣ ਮਿਲੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Yeh Rishta Kya Kehlata Hai Fame Karan Sharma Tiaara Kar Divorce After 3 Years Of Marriage