ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਛੇਤੀ ਹੀ ਬਾਲੀਵੁਡ ਫਿਲਮਾਂ 'ਚ ਨਜ਼ਰ ਆ ਸਕਦੇ ਹਨ ਡਵੇਨ ਜਾਨਸਨ

ਹਾਲੀਵੁਡ ਅਦਾਕਾਰ ਅਤੇ ਸਾਬਕਾ ਪਹਿਲਵਾਨ ਡਵੇਨ ਜਾਨਸਨ ਨੂੰ ਭਾਰਤ 'ਚ ਕਾਫੀ ਪਸੰਦ ਕੀਤਾ ਜਾਂਦਾ ਹੈ। ਭਾਰਤ 'ਚ ਉਨ੍ਹਾਂ ਦੀ ਫੈਨ ਫਾਲੋਇੰਗ ਵੀ ਬਹੁਤ ਹੈ। ਦੂਜੇ ਪਾਸੇ ਡਵੇਨ ਜਾਨਸਨ ਵੀ ਹਿੰਦੀ ਫਿਲਮ ਇੰਡਸਟਰੀ ਨੂੰ ਕਾਫੀ ਪਸੰਦ ਕਰਦੇ ਹਨ। ਡਵੇਨ ਜਾਨਸਨ ਨੇ ਦੱਸਿਆ ਕਿ ਉਹ ਬਾਲੀਵੁੱਡ ਦੀ ਫਿਲਮ 'ਚ ਕੰਮ ਕਰ ਸਕਦੇ ਹਨ।
 

ਨਿਊਜ਼ ਏਜੰਸੀ ਆਈਏਐਨਐਸ ਮੁਤਾਬਿਕ ਡਵੇਨ ਜਾਨਸਨ ਨੂੰ ਹਿੰਦੀ ਸਿਨੇਮਾ ਬਾਲੀਵੁੱਡ ਕਾਫੀ ਪਸੰਦ ਹੈ ਅਤੇ ਉਹ ਕਿਸੇ ਨਾ ਕਿਸੇ ਬਾਲੀਵੁੱਡ ਫਿਲਮ 'ਚ ਨਜ਼ਰ ਆ ਸਕਦੇ ਹਨ। ਹਾਲੀਵੁਡ ਸਟਾਰ ਦਾ ਮੰਨਣਾ ਹੈ ਕਿ ਬਾਲੀਵੁੱਡ ਦੀ ਐਕਸ਼ਨ ਫਿਲਮ 'ਚ ਕੰਮ ਕਰਨਾ ਮਜ਼ੇਦਾਰ ਹੋਵੇਗਾ।
 

ਆਪਣੀ ਨਵੀਂ ਫਿਲਮ 'ਜੁਮਾਂਜੀ : ਦੀ ਨੈਕਸਟ ਲੈਵਲ' ਦੇ ਪ੍ਰਮੋਸ਼ਨ ਦੌਰਾਨ ਜਦੋਂ ਡਵੇਨ ਨੂੰ ਬਾਲੀਵੁੱਡ ਫਿਲਮਾਂ 'ਚ ਕੰਮ ਕਰਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, "ਮੈਂ ਉੱਥੇ ਰਾਜ ਨਹੀਂ ਕਰਨਾ ਚਾਹੁੰਦਾ। ਮੈਂ ਬਾਲੀਵੁੱਡ ਅਤੇ ਉਸ ਦੇ ਇਤਿਹਾਸ ਦਾ ਕਾਫੀ ਸਨਮਾਨ ਕਰਦਾ ਹਾਂ।"
 

ਬਾਲੀਵੁੱਡ ਅਦਾਕਾਰ ਵਰੁਣ ਧਵਨ ਬਾਰੇ ਉਨ੍ਹਾਂ ਕਿਹਾ, "ਵਰੁਣ ਅਸਲ 'ਚ ਉਨ੍ਹਾਂ ਦਾ ਬਹੁਤ ਵੱਡਾ ਫੈਨ ਹੈ। ਮੈਂ ਉਸ ਨਾਲ ਸੋਸ਼ਲ ਮੀਡੀਆ 'ਤੇ ਗੱਲਬਾਤ ਕੀਤੀ ਸੀ ਅਤੇ ਮੈਂ ਇਹ ਵੀ ਜਾਣਦਾ ਹਾਂ ਕਿ ਉਹ ਭਾਰਤ 'ਚ ਕਾਫੀ ਵੱਡਾ ਸਟਾਰ ਹੈ। ਕਦੇ ਨਾ ਕਦੇ ਤੁਸੀ ਮੈਨੂੰ ਵੀ ਬਾਲੀਵੁੱਡ ਦੇ ਕਿਸੇ ਐਕਸ਼ਨ ਸੀਨ 'ਚ ਵੇਖ ਸਕਦੇ ਹੋ। ਇਹ ਬਹੁਤ ਮਜ਼ੇਦਾਰ ਹੋਵੇਗਾ, ਕਿਉਂਕਿ ਮੈਨੂੰ ਪਤਾ ਹੈ ਕਿ ਭਾਰਤ 'ਚ ਸਾਡੇ ਕਾਫੀ ਫੈਨ ਹਨ।"
 

ਜ਼ਿਕਰਯੋਗ ਹੈ ਕਿ ਡਵੇਨ ਜਾਨਸਨ ਉਰਫ਼ 'ਰੌਕ' ਨੇ 15 ਸਾਲ ਪਹਿਲਾਂ ਆਪਣੇ ਹਾਲੀਵੁੱਡ ਦੇ ਸੁਪਨੇ ਨੂੰ ਪੂਰਾ ਕਰਨ ਲਈ ਰੈਸਲਿੰਗ ਰਿੰਗ ਨੂੰ ਛੱਡ ਗਿਆ ਸੀ। ਹਾਲਾਂਕਿ ਇਸ ਦੌਰਾਨ ਕਦੇ-ਕਦੇ ਉਹ ਰਿੰਗ ਵਿਚ ਵੀ ਹਾਜ਼ਰੀ ਲਾਉਂਦਾ ਰਿਹਾ। 2012 ਅਤੇ 2013 ਵਿਚ ਉਸ ਦੀ ਰੈਸਲਮੇਨੀਆ ਸ਼ੋਅ ਡਾਊਨ ਵਿਚ ਦਿੱਤੀ ਗਈ ਪੇਸ਼ਕਾਰੀ ਅੱਜ ਤਕ ਯਾਦ ਰੱਖੀ ਜਾਂਦੀ ਹੈ। ਰੌਕ ਨੇ ਆਪਣੀ ਆਖਰੀ ਫਾਈਟ ਰੈਸਲਮੇਨੀਆ-32 ਦੌਰਾਨ ਐਰਿਕ ਰੋਵਨ ਵਿਰੁੱਧ ਕੀਤੀ ਸੀ। ਇਸ ਵਿਚ ਰੌਕ ਸਿਰਫ 6 ਸੈਕੰਡ ਵਿਚ ਜਿੱਤ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:You might see me in a Bollywood movie someday Dwayne Johnson