ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੋ ਵਾਰ ਹੋਈ ਸ਼ਿਕਾਰ, ਡਾਇਰੈਕਟਰ ਨੇ ਕੀਤੀ ਸੀ ਗੰਦੀ ਮੰਗ: ਜ਼ਰੀਨ ਖਾਨ

ਅਦਾਕਾਰਾ ਜ਼ਰੀਨ ਖਾਨ ਨੇ ਕਾਸਟਿੰਗ ਕਾਊਚ ਬਾਰੇ ਵੱਡਾ ਖੁਲਾਸਾ ਕੀਤਾ ਹੈ ਤੇ ਆਪਣੇ ਡਰਾਉਣੇ ਤਜ਼ਰਬੇ ਬਾਰੇ ਦੱਸਿਆ ਹੈ ਕਿ ਨਿਰਦੇਸ਼ਕ ਨੇ ਉਨ੍ਹਾਂ ਤੋਂ ਫਿਲਮ ਦੇਣ ਦੇ ਬਦਲੇ ਗੰਦੀ ਮੰਗ ਕੀਤੀ ਸੀ।

 

ਜ਼ਰੀਨ ਨੇ ਦੱਸਿਆ ਕਿ ਆਪਣੇ ਕੈਰੀਅਰ ਦੇ ਸ਼ੁਰੂਆਤੀ ਦੌਰ ਚ ਉਹ ਇਕ ਵਾਰ ਨਹੀਂ ਬਲਕਿ ਦੋ ਵਾਰ ਕਾਸਟਿੰਗ ਕਾਊਚ ਦੀ ਸ਼ਿਕਾਰ ਰਹੀ ਹਨ।

 

ਵੈਬਸਾਈਟ ਪਿੰਕਵਿਲਾ ਨੂੰ ਇੱਕ ਇੰਟਰਵਿਊ ਦੌਰਾਨ ਜ਼ਰੀਨ ਨੇ ਕਿਹਾ ਕਿ ਉਸ ਨੂੰ ਡਾਇਰੈਕਟਰ ਦੁਆਰਾ ਇੱਕ ਵਾਰ ਚੁੰਮਣ ਦੇ ਸੀਨ ਦਾ ਅਭਿਆਸ ਕਰਨ ਲਈ ਕਿਹਾ ਗਿਆ ਸੀ। ਨਿਰਦੇਸ਼ਕ ਨੇ ਕਿਹਾ ਕਿ ਤੁਹਾਨੂੰ ਝਿਜਕਣਾ ਛੱਡਣਾ ਪਏਗਾ ਤੇ ਉਸ ਸਮੇਂ ਮੈਂ ਇੰਡਸਟਰੀ ਚ ਨਵੀਂ ਸੀ। ਹਾਲਾਂਕਿ, ਜ਼ਰੀਨ ਨੇ ਕਿਹਾ ਕਿ ਉਸਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

 

ਇਕ ਹੋਰ ਤਜਰਬੇ ਨੂੰ ਯਾਦ ਕਰਦਿਆਂ ਜ਼ਰੀਨ ਨੇ ਦੱਸਿਆ ਕਿ ਫ਼ਿਲਮ ਉਦਯੋਗ ਦੇ ਇਕ ਵਿਅਕਤੀ ਨੇ ਉਨ੍ਹਾਂ ਨੂੰ ਦੋਸਤੀ ਨਾਲੋਂ ਕੁਝ ਜ਼ਿਆਦਾ ਕਰਨ ਪੇਸ਼ਕਸ਼ ਕੀਤੀ ਸੀ। ਬਦਲੇ ਚ ਉਸ ਵਿਅਕਤੀ ਨੇ ਫਿਲਮ ਪ੍ਰਾਜੈਕਟਾਂ ਚ ਜ਼ਰੀਨ ਦੀ ਮਦਦ ਕਰਨ ਦਾ ਪ੍ਰਸਤਾਵ ਦਿੱਤਾ।

 

ਉਸ ਆਦਮੀ ਨੇ ਜ਼ਰੀਨ ਨੂੰ ਕਿਹਾ ਸੀ ਕਿ ਜੇ ਉਹ ਦੋਸਤੀ ਨਾਲੋਂ ਜ਼ਿਆਦਾ ਰਿਸ਼ਤੇ ਚ ਦਿਲਚਸਪੀ ਲੈਂਦੀ ਹੈ ਤਾਂ ਉਹ ਉਸ ਦੇ ਆਉਣ ਵਾਲੇ ਪ੍ਰੋਜੈਕਟਾਂ ਚ ਉਸਦੀ ਮਦਦ ਕਰ ਸਕਦਾ ਹੈ।

 

ਜ਼ਰੀਨ ਖਾਨ ਨੇ ਸਾਲ 2010 ਚ ਬਾਲੀਵੁੱਡ ਵਿੱਚ ਫ਼ਿਲਮ ਵੀਰ ਨਾਲ ਸ਼ੁਰੂਆਤ ਕੀਤੀ ਸੀ। ਫਿਲਮ ਵਿੱਚ ਪਹਿਲੀ ਵਾਰ ਉਨ੍ਹਾਂ ਨੂੰ ਸਲਮਾਨ ਨਾਲ ਸਕਰੀਨ ਸਾਂਝਾ ਕਰਨ ਦਾ ਮੌਕਾ ਮਿਲਿਆ। ਜ਼ਰੀਨ ਫਿਰ ਹਾਊਸਫੁੱਲ 2, ਹੇਟ ਸਟੋਰੀ 3, ਅਕਸਰ-2 ਵਰਗੀਆਂ ਫਿਲਮਾਂ ਵਿੱਚ ਨਜ਼ਰ ਆਈ। ਹਿੰਦੀ ਤੋਂ ਇਲਾਵਾ ਜ਼ਰੀਨ ਨੇ ਤਾਮਿਲ, ਤੇਲਗੂ ਅਤੇ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ।

 

 

 

 
 
 
 
 
 
 
 
 
 
 
 
 

🎬 #NoirEtBlanc #ZareenKhan

A post shared by Zareen Khan 🦄🌈✨👼🏻 (@zareenkhan) on

 

 

 

 

 

 

 
 
 
 
 
 
 
 
 
 
 
 
 

🧚🏻‍♀️ #Friyay #WeekendVibe #ZareenKhan

A post shared by Zareen Khan 🦄🌈✨👼🏻 (@zareenkhan) on

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Zareen Khan opens up on facing casting couch says Director wanted