ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਦਾਕਾਰਾ ਜ਼ੋਆ ਮੋਰਾਨੀ ਨੇ ਇੱਕ ਵਾਰ ਫਿਰ ਦਾਨ ਕੀਤਾ ਪਲਾਜ਼ਮਾ, ਫ਼ੈਨਜ਼ ਕਰ ਰਹੇ ਹਨ ਸ਼ਲਾਘਾ

ਬਾਲੀਵੁੱਡ ਫ਼ਿਲਮ ਪ੍ਰੋਡਿਊਸਰ ਕਰੀਮ ਮੋਰਾਨੀ ਦੀ ਧੀ ਤੇ ਅਦਾਕਾਰਾ ਜ਼ੋਆ ਮੋਰਾਨੀ ਦੇ ਕੋਰੋਨਾ ਵਾਇਰਸ ਤੋਂ ਠੀਕ ਹੋਣ ਦੇ ਲਗਭਗ ਇੱਕ ਮਹੀਨੇ ਬਾਅਦ ਮਹਾਂਮਾਰੀ ਨਾਲ ਸੰਕਰਮਿਤ ਲੋਕਾਂ ਦੀ ਮਦਦ ਕਰਨ ਦਾ ਫ਼ੈਸਲਾ ਕਰਦੇ ਹੋਏ ਉਨ੍ਹਾਂ ਨੂੰ ਪਲਾਜ਼ਮਾ ਦਾਨ ਕਰਨ ਦੀ ਗੱਲ ਕੀਤੀ ਸੀ। ਹਾਲਾਂਕਿ ਉਨ੍ਹਾਂ ਨੇ ਠੀਕ ਹੋਣ ਤੋਂ ਬਾਅਦ ਆਪਣਾ ਖ਼ੂਨ ਦਾਨ ਕੀਤਾ ਸੀ, ਪਰ ਹੁਣ ਉਹ ਇੱਕ ਵਾਰ ਫਿਰ ਖ਼ੂਨ ਦਾਨ ਕਰਕੇ ਅਨੋਖੀ ਮਿਸਾਲ ਪੇਸ਼ ਕੀਤੀ ਹੈ। ਇਸ ਗੱਲ ਦੀ ਜਾਣਕਾਰੀ ਅਦਾਕਾਰਾ ਨੇ ਖੁਦ ਆਪਣੇ ਇੰਸਟਾਗ੍ਰਾਮ ਪੋਸਟ 'ਤੇ ਦਿੱਤੀ।
 

 

ਜ਼ੋਆ ਮੋਰਾਨੀ ਨੇ ਆਪਣੇ ਦੂਜੀ ਵਾਰ ਖ਼ੂਨਦਾਨ ਬਾਰੇ ਜਾਣਕਾਰੀ ਦਿੰਦੇ ਹੋਏ ਲਿਖਿਆ, "ਪਲਾਜ਼ਮਾ ਡੋਨੇਸ਼ਨ ਰਾਡਊਂਡ ਸੈਕੇਂਡ। ਪਿਛਲੀ ਵਾਰ ਕੀਤੀ ਮਦਦ ਕਾਰਨ ਇੱਕ ਮਰੀਜ਼ ਆਈਸੀਯੂ ਤੋਂ ਬਾਹਰ ਆ ਗਿਆ ਸੀ। ਅਜਿਹੀ 'ਚ ਉਮੀਦ ਕਰੋ ਕਿ ਹਰ ਉਹ ਮਰੀਜ਼ ਜੋ ਕੋਰੋਨਾ ਨਾਲ ਠੀਕ ਹੋਇਆ ਹੈ, ਉਹ ਖੁਦ ਆ ਕੇ ਖੂਨਦਾਨ ਕਰੇ ਤਾਂ ਜੋ ਤੁਸੀਂ ਦੂਜਿਆਂ ਦੀ ਮਦਦ ਕਰ ਸਕੀਏ।"
 

ਜ਼ਿਕਰਯੋਗ ਹੈ ਕਿ ਪਲਾਜ਼ਮਾ ਥੈਰੇਪੀ ਦੀ ਵਰਤੋਂ ਦੇਸ਼ ਵਿੱਚ ਕੋਰੋਨਾ ਤੋਂ ਪੀੜਤ ਗੰਭੀਰ ਮਰੀਜ਼ਾਂ ਦੇ ਇਲਾਜ ਲਈ ਕੀਤੀ ਜਾ ਰਹੀ ਹੈ। ਅਜਿਹੀ ਸਥਿਤੀ 'ਚ ਜੋ ਵੀ ਲੋਕ ਕੋਰੋਨਾ ਤੋਂ ਠੀਕ ਹੋਏ ਹਨ, ਉਨ੍ਹਾਂ ਸਾਰਿਆਂ ਤੋਂ ਪਲਾਜ਼ਮਾ ਥੈਰੇਪੀ ਲਈ ਖੂਨਦਾਨ ਕਰਨ ਦੀ ਮੰਗ ਹੁੰਦੀ ਰਹੀ ਹੈ। 
 

ਦੱਸ ਦੇਈਏ ਕਿ ਪਲਾਜ਼ਮਾ ਥੈਰੇਪੀ ਕੋਰੋਨਾ ਦੇ ਇਲਾਜ ਵਿੱਚ ਬਹੁਤ ਮਦਦਗਾਰ ਹੁੰਦੀ ਹੈ। ਇਸ ਪ੍ਰਕਿਰਿਆ ਵਿੱਚ ਮਰੀਜ਼ ਨੂੰ ਕੋਰੋਨਾ ਪਾਜ਼ੀਟਿਵ ਰਹਿ ਚੁੱਕੇ ਵਿਅਕਤੀ ਦੇ ਖ਼ੂਨ 'ਚੋਂ ਪਲਾਜ਼ਮਾ ਲੈ ਕੇ ਦੂਜੇ ਪੀੜਤ ਮਰੀਜ਼ ਨੂੰ ਚੜ੍ਹਾਇਆ ਜਾਂਦਾ ਹੈ। ਜ਼ੋਆ ਵੀ ਕੋਰੋਨਾ ਪਾਜ਼ੀਟਿਵ ਰਹਿ ਚੁੱਕੀ ਹੈ ਤਾਂ ਉਨ੍ਹਾਂ ਨੇ ਹੋਰ ਮਰੀਜ਼ਾਂ ਦੇ ਇਲਾਜ ਲਈ ਆਪਣਾ ਖ਼ੂਨਦਾਨ ਕੀਤਾ। ਇਸ ਖ਼ੂਨ ਦੀ ਸਹਾਇਤਾ ਨਾਲ ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦਾ ਇਲਾਜ ਕੀਤਾ ਜਾਵੇਗਾ।
 

ਜ਼ਿਕਰਯੋਗ ਹੈ ਕਿ ਅਦਾਕਾਰਾ ਜ਼ੋਆ ਮੋਰਾਨੀ ਬੀਤੀ 7 ਅਪ੍ਰੈਲ ਨੂੰ ਕੋਰੋਨਾ ਵਾਇਰਸ ਪਾਜ਼ੀਟਿਵ ਪਾਈ ਗਈ ਸੀ। ਜਿਸ ਤੋਂ ਬਾਅਦ ਉਸ ਨੂੰ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਦੇ ਆਈਸੀਯੂ 'ਚ ਸ਼ਿਫ਼ਟ ਕੀਤਾ ਦਿੱਤਾ ਗਿਆ ਸੀ। ਬਾਅਦ 'ਚ ਜ਼ੋਇਆ ਦੇ ਪਿਤਾ ਅਤੇ ਫ਼ਿਲਮ ਨਿਰਮਾਤਾ ਕਰੀਮ ਮੋਰਾਨੀ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ। ਹਸਪਤਾਲ 'ਚੋਂ ਛੁੱਟੀ ਮਿਲਣ ਮਗਰੋਂ ਜ਼ੋਆ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਸੈਲਫੀ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਸੀ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:zoa morani Plasma donation round 2 says Last time it helped get a patient out of ICU