ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫੇ ਦੀ ਪੇਸ਼ਕਸ਼ ਦੇ ਬਾਅਦ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਜਾਰੀ ਹੈ। ਰਾਹੁਲ ਗਾਂਧੀ ਦੇ ਅਸਤੀਫੇ ਦੀ ਪੇਸ਼ਕਸ਼ ਨੂੰ ਨਾਮਨਜ਼ੂਰ ਕੀਤੇ ਜਾਣ ਦੇ ਕਾਂਗਰਸ ਵਰਕਿੰਗ ਕਮੇਟੀ ਦੇ ਪ੍ਰਸਤਾਵ ਉਤੇ ਮੋਹਰ ਲਗਾਉਣ ਲਈ ਪਾਰਟੀ ਏਆਈਸੀਸੀ ਦਾ ਸੈਸ਼ਨ ਬੁਲਾਉਣ ਦੀ ਤਿਆਰ ਕਰ ਰਹੀ ਹੈ। ਪਾਰਟੀ ਦਾ ਕਹਿਣਾ ਹੈ ਕਿ ਇਸ ਸੰਮੇਲਨ ਰਾਹੀਂ ਰਾਹੁਲ ਗਾਂਧੀ ਨੂੰ ਦੇਸ਼ਭਰ ਦੇ ਵਰਕਰਾਂ ਨਾਲ ਸੰਵਾਦ ਦਾ ਮੌਕਾ ਮਿਲੇਗਾ।
ਪਾਰਟੀ ਦੇ ਇਕ ਸੀਨੀਅਰ ਆਗੂ ਨੇ ਕਿਹਾ ਕਿ ਸੀਡਬਲਿਊਸੀ ਵਿਚ ਪਾਸ ਕੀਤੇ ਗਏ ਪ੍ਰਸਤਾਵਾਂ ਉਤੇ ਏਆਈਸੀਸੀ ਸੈਸ਼ਨ ਵਿਚ ਪਾਸ ਕਰਾਉਣਾ ਜ਼ਰੂਰੀ ਹੈ। ਅਜਿਹੇ ਵਿਚ ਪਾਰਟੀ ਛੇਤੀ ਏਆਈਸੀਸੀ ਦਾ ਸੰਮੇਲਨ ਬੁਲਾ ਸਕਦੀ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਵੀ ਦੇਸ਼ਭਰ ਤੋਂ ਆਏ ਏਆਈਸੀਸੀ ਮੈਂਬਰਾਂ ਤੋਂ ਸਿੱਧਾ ਸੰਵਾਦ ਕਰਨ ਦਾ ਮੌਕਾ ਮਿਲੇਗਾ। ਸੰਮੇਲਨ ਵਿਚ ਆਉਣ ਵਾਲੇ ਕਰੀਬ ਦੋ ਹਜ਼ਾਰ ਵਰਕਰ ਵੀ ਆਪਣੀ ਗੱਲ ਕਾਂਗਰਸ ਪ੍ਰਧਾਨ ਤੱਕ ਪਹੁੰਚਾ ਸਕਣਗੇ।
ਕਾਂਗਰਸ ਆਗੂ ਨੇ ਕਿਹਾ ਕਿ 2004 ਵਿਚ ਜਦੋਂ ਤੱਤਕਾਲੀਨ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਬਣਨ ਤੋਂ ਇਨਕਾਰ ਕਰ ਦਿਤਾ ਸੀ, ਤਾਂ ਏਆਈਸੀਸੀ ਸੰਮੇਲਨ ਰਾਹੀਂ ਉਨ੍ਹਾਂ ਨੂੰ ਵਰਕਰਾਂ ਨੂੰ ਦਬਾਅ ਨਾ ਪਾਉਣ ਦੀ ਅਪੀਲ ਕੀਤੀ ਸੀ। ਇਸ ਤੋਂ ਬਾਅਦ ਸਭ ਆਮ ਹੋ ਗਿਆ ਸੀ। ਪਾਰਟੀ ਨੂੰ ਉਮੀਦ ਹੈ ਕਿ ਦੇਸ਼ ਭਰ ਤੋਂ ਆਏ ਵਰਕਰਾਂ ਨਾਲ ਸਿੱਧਾ ਸੰਵਾਦ ਕਰਨ ਬਾਅਦ ਰਾਹੁਲ ਗਾਂਧੀ ਆਪਣੇ ਫੈਸੇਲੇ ਉਤੇ ਦੁਬਾਰਾ ਤੋਂ ਵਿਚਾਰ ਕਰ ਸਕਦੇ ਹਨ।
ਇਕ ਜੂਨ ਨੂੰ ਸੰਸਦੀ ਦਲ ਦੀ ਮੀਟਿੰਗ
ਕਾਂਗਰਸ ਸੰਸਦੀ ਦਲ ਦੀ ਮੀਟਿੰਗ ਇਕ ਜੂਨ ਨੂੰ ਸੰਸਦ ਭਵਨ ਵਿਚ ਹੋ ਸਕਦੀ ਹੈ। ਇਸ ਮੀਟਿੰਗ ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੀ ਮੌਜੂਦ ਰਹਿਣਗੇ। ਮੀਟਿੰਗ ਵਿਚ ਲੋਕ ਸਭਾ ਵਿਚ ਕਾਂਗਰਸ ਸੰਸਦੀ ਦਲ ਦੇ ਆਗੂ ਦੀ ਚੋਣ ਕੀਤੇ ਜਾਣ ਦੀ ਸੰਭਾਵਨਾ ਹੈ।