ਪਸ਼ੂ ਪਾਲਣ ਘੁਟਾਲੇ ਦੀ ਗੂੰਜ 22 ਸਾਲ ਬਾਅਦ ਇਕ ਵਾਰ ਫਿਰ ਬਿਹਾਰ ਦੀ ਸਭ ਤੋਂ ਵੱਡੀ ਪੰਚਾਇਤ ਵਿਧਾਨ ਸਭਾ ਵਿਚ ਸੁਣਾਈ ਦਿੱਤੀ। ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਨੇ ਬੁੱਧਵਾਰ ਨੂੰ ਸਦਨ ਵਿਚ ਬਿਹਾਰ ਕਿਹਾ ਕਿ ਉਦੋਂ 10.5 ਕਰੋੜ ਦੇ ਚਾਰੇ ਦੀ ਲੋੜ ਸੀ ਅਤੇ ਫਰਜੀ਼ ਤਰੀਕੇ ਨਾਲ 253.33 ਕਰੋੜ ਦੀ ਖਰੀਦ ਦਿਖਾਈ ਗਈ। ਘੁਟਾਲੇ ਦਾ ਆਲਮ ਇਹ ਸੀ ਕਿ ਕੇਵਲ ਮੱਝਾਂ ਦੇ ਸਿੰਗਾਂ ਨੂੰ ਲਗਾਉਣ ਲਈ 15 ਲੱਖ ਰੁਪਏ ਦਾ 49 ਹਜ਼ਾਰ 950 ਕਿਲੋ ਸਰ੍ਹੋਂ ਦਾ ਤੇਲ ਖਰੀਦ ਵਿਖਾਇਆ ਗਿਆ।
ਮੋਦੀ ਨੇ ਦੱਸਿਆ ਕਿ 1990–91 ਤੋਂ 1995–96 ਵਿਚ ਪਸ਼ੂ ਪਾਲਣ ਵਿਭਾਗ ਵਿਚ 959 ਭੇਡਾਂ, 5664 ਸੂਰ, 40 ਹਜ਼ਾਰ 504 ਮੁਰਗੀਆਂ, 1577 ਬੱਕਰੀਆਂ ਲਈ ਛੇ ਜ਼ਿਲ੍ਹੇ ਰਾਂਚੀ, ਚਾਈਬਾਸਾ, ਦੁਮਾ, ਜਮਸ਼ੇਦਪੁਰ, ਗੁਮਲਾ ਅਤੇ ਪਟਨਾ ਵਿਚ 10.5 ਕਰੋੜ ਦੇ ਚਾਰੇ ਦੀ ਜ਼ਰੂਰਤ ਸੀ, ਪ੍ਰੰਤੂ ਖਰੀਦ ਦਿਖਾਈ ਗਈ 253.33 ਕਰੋੜ ਦੀ।
ਉਨ੍ਹਾਂ ਦੱਸਿਆ ਕਿ ਪਸੂ ਚਾਰੇ ਵਿਚ ਪੀਲਾ ਮੱਕਾ ਕੇਵਲ ਦਸ ਫੀਸਦੀ ਹੁੰਦਾ ਹੈ ਪ੍ਰੰਤੂ ਤਿੰਨ ਸਾਲ ਵਿਚ ਕੇਵਲ ਇਨ੍ਹਾਂ ਛੇ ਜ਼ਿਲ੍ਹਿਆਂ ਵਿਚ ਜ਼ਰੂਰਤ ਤੋਂ 115 ਗੁਣਾ ਜ਼ਿਆਦਾ 154.72 ਕਰੋੜ ਦਾ ਪੀਲਾ ਮੱਕੇ ਦੀ ਫਰਜੀ ਖਰੀਦ ਦਿਖਾਈ ਗਈ। ਸੰਯੁਕਤ ਆਹਾਰ ਵਿਚ ਬਾਦਾਮ ਦੀ ਖਲੀ 15 ਫੀਸਦੀ ਹੁੰਦੀ ਹੈ, ਪ੍ਰੰਤੂ 72.69 ਕਰੋੜ ਦੀ ਲਾਗਤ ਤੋਂ 33 ਗੁਣਾ ਜ਼ਿਆਦਾ ਖਰੀਦ ਦਿਖਾਈ ਗਈ।