ਕਰਨਾਟਕ ਵਿਚ ਕਾਂਗਰਸ–ਜੇਡੀਐਸ ਗਠਜੋੜ ਸਰਕਾਰ ਉਤੇ 12 ਵਿਧਾਇਕਾਂ ਦੇ ਅਸਤੀਫੇ ਦੇਣ ਬਾਅਦ ਜਾਰੀ ਸੰਕਟ ਨੂੰ ਦੇਖਦੇ ਹੋਏ ਮੁੱਖ ਮੰਤਰੀ ਕੁਮਾਰ ਸਵਾਮੀ ਨੂੰ ਆਪਣੀ ਅਮਰੀਕਾ ਯਾਤਰਾ ਵਿਚ ਹੀ ਖਤਮ ਕਰਕੇ ਦੇਸ਼ ਵਾਪਸ ਆਉਣਾ ਪਿਆ।
ਕਰਨਾਟਕ ਵਿਚ ਜਾਰੀ ਸਿਆਸੀ ਸੰਕਟ ਵਿਚ ਕੁਮਾਰ ਸਵਾਮੀ ਆਪਣੇ ਵਿਧਾਇਕਾਂ ਨਾਲ ਮੀਟਿੰਗ ਕਰਨਗੇ। ਇਸ ਤੋਂ ਪਹਿਲਾਂ ਕਾਂਗਰਸ ਦੇ ਭਰੋਸੇਮੰਦ ਤੇ ਸੰਕਟਮੋਚਕ ਕਹੇ ਜਾਣ ਵਾਲੇ ਡੀ ਕੇ ਸ਼ਿਵਕੁਮਾਰ ਨੇ ਅੱਜ ਐਤਵਾਰ ਨੂੰ ਜਦ (ਐਸ) ਪ੍ਰਮੁੱਖ ਐਚਡੀ ਦੇਵਗੌੜਾ ਨਾਲ ਉਨ੍ਹਾਂ ਦੀ ਰਿਹਾਇਸ਼ ਉਤੇ ਮੁਲਾਕਾਤ ਕੀਤੀ।
Karnataka Chief Minister HD Kumaraswamy arrived at HAL Airport in Bengaluru pic.twitter.com/F3lf2jhHGS
— ANI (@ANI) July 7, 2019
ਕਾਂਗਰਸ ਨੇ ਆਪਣੇ ਸਾਰੇ ਵਿਧਾਇਕਾਂ ਨੂੰ ਕਾਂਗਰਸ ਵਿਧਾਇਕ ਦਲ (ਸੀਐਲਪੀ) ਦੀ ਮੀਟਿੰਗ ਵਿਚ ਹਿੱਸਾ ਲੈਣ ਲਈ ਇਕ ਸਰਕੁਲਰ ਜਾਰੀ ਕੀਤਾ ਹੈ। ਸਿਧਾਰਮੈਆ ਨੇ 9 ਜੁਲਾਈ ਨੂੰ ਮੀਟਿੰਗ ਬੁਲਾਈ ਹੈ। ਕਰਨਾਟਕ ਕਾਂਗਰਸ ਇੰਚਾਰਜ ਕੇ ਸੀ ਵੇਣੁਗੋਪਾਲ ਅਤੇ ਕਰਨਾਟਕ ਕਾਂਗਰਸ ਪ੍ਰਮੁੱਖ ਦਿਨੇਸ਼ ਗੁੰਡਾਰਾਵ ਵੀ ਮੀਟਿੰਗ ਵਿਚ ਸ਼ਾਮਲ ਰਹਿਣਗੇ।
ਇਸ ਵਿਚ, ਕਾਂਗਰਸ ਵਰਕਰਾਂ ਨੇ ਸ਼ਹਿਰ ਵਿਚ ਪਾਰਟੀ ਦਫ਼ਤਰ ਦੇ ਬਾਹਰ ਧਰਨਾ ਦੇ ਰਹੇ ਹਨ ਅਤੇ ਕਾਂਗਰਸ ਵਿਧਾਇਕਾਂ ਨੂੰ ਆਪਣੇ ਅਸਤੀਫੇ ਵਾਪਸ ਲੈਣ ਦੀ ਅਪੀਲ ਕਰ ਰਹੇ ਹਨ।