ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਸਦ ਦਾ ਖਰਚ ਇਕ ਮਿੰਟ `ਚ 2.5 ਲੱਖ ਰੁਪਏ

ਸੰਸਦ ਦਾ ਖਰਚ ਇਕ ਮਿੰਟ `ਚ 2.5 ਲੱਖ ਰੁਪਏ

18 ਜੁਲਾਈ ਤੋਂ 10 ਅਗਸਤ ਤੱਕ ਚੱਲਣ ਵਾਲਾ ਸੰਸਦ ਦਾ ਮਾਨਸੂਨ ਸੈਸ਼ਨ ਪਹਿਲੇ ਦਿਨ ਹੀ ਗਰਮਾ ਗਰਮੀ `ਚ ਸ਼ੁਰੂ ਹੋਇਆ। ਪਿਛਲਿਆਂ ਸਮਿਆਂ ਵਿਚ ਦੇਖਿਆ ਗਿਆ ਕਿ ਸੰਸਦ ਵਿਚ ਹੋਣ ਵਾਲੇ ਹੰਗਾਮਿਆਂ ਅਤੇ ਵਿਰੋਧ ਪ੍ਰਦਰਸ਼ਨਾਂ ਕਾਰਨ ਅਕਸਰ ਸੰਸਦ ਦੀ ਕਾਰਵਾਈ ਮੁਲਤਵੀ ਕਰਨੀ ਪੈਂਦੀ ਹੈ। ਸਵਾਲ ਇਹ ਉੱਠਦਾ ਹੈ ਕਿ ਸੰਸਦ ਦੀ ਕਾਰਵਾਈ ਮੁਲਤਵੀ ਹੋਣ ਕਾਰਨ ਨੁਕਸਾਨ ਕਿੰਨਾਂ ਹੁੰਦਾ ਹੈ। ਸੰਸਦ `ਚ ਇਕ ਘੰਟੇ ਦੀ ਕਾਰਵਾਈ `ਤੇ ਲਗਭਗ 1.5 ਕਰੋੜ ਰੁਪਏ ਖਰਚ ਆਉਂਦਾ ਹੈ, ਭਾਵ ਇਕ ਮਿੰਟ ਦਾ ਲਗਭਗ 2.5 ਲੱਖ ਰੁਪਏ।

 

ਸੰਸਦ ਦੇ ਤਿੰਨ ਸੈਸ਼ਨ


ਬਜਟ ਸੈਸ਼ਨ - ਫਰਵਰੀ ਤੋਂ ਮਈ

ਮਾਨਸੂਨ ਸੈਸ਼ਨ - ਜੁਲਾਈ ਤੋਂ ਅਗਸਤ - ਸਤੰਬਰ

ਸਰਦ ਰੁੱਤ ਸੈਸ਼ਨ - ਨਵੰਬਰ ਤੋਂ ਦਸੰਬਰ

 

ਸਰਦ ਰੁੱਤ ਸੈਸ਼ਨ ਦਾ ਖਰਚ


ਲੋਕ ਸਭਾ ਦੇ ਪਿਛਲੇ ਸਰਦ ਰੁੱਤ ਸੈਸ਼ਨ ਦੌਰਾਨ ਕੁਲ ਖਰਚਾ - 144 ਕਰੋੜ ਰੁਪਏ

ਪ੍ਰਤੀ ਦਿਨ ਕਾਰਵਾਈ ਦਾ ਸਮਾਂ - ਛੇ ਘੰਟੇ (6 ਘੰਟੇ)

ਸਰਦ ਰੁੱਤ ਸੈਸ਼ਨ `ਚ ਚੱਲੀ ਸੰਸਦ - 90 ਘੰਟੇ

ਪ੍ਰਤੀ ਘੰਟੇ ਦਾ ਖਰਚਾ - 1.44 ਕਰੋੜ

ਇਕ ਘੰਟਾ ਸੰਸਦ ਚੱਲਣ ਦਾ ਖਰਚਾ : 1.6 ਕਰੋੜ ਰੁਪਏ

ਸੰਸਦ ਦੇ ਪ੍ਰਤੀ ਮਿੰਟ ਦਾ ਖਰਚ - 1.6 ਲੱਖ ਰੁਪਏ

ਸੰਸਦ ਦੇ ਇਕ ਮਿੰਟ ਤੱਕ ਚੱਲਣ ਦਾ ਕੁਲ ਖਰਚ - 2.6 ਲੱਖ ਰੁਪਏ


ਕਿਸ ਤਰ੍ਹਾਂ ਖਰਚ ਹੁੰਦਾ ਪੈਸਾ ?


ਸੰਸਦ ਸਕੱਤਰੇਤ `ਤੇ ਆਉਣ ਵਾਲੇ ਖਰਚੇ ਦੇ ਤੌਰ `ਤੇ

ਸੰਸਦ ਸਕੱਤਰੇਤ ਦੇ ਕਰਮਚਾਰੀਆਂ ਦੀ ਤਨਖਾਹ ਦੇ ਰੂਪ ਵਿਚ

ਸੈਸ਼ਨ ਦੌਰਾਨ ਸੰਸਦਾਂ ਦੀਆਂ ਸਹੂਲਤਾਵਾਂ `ਤੇ ਖਰਚ ਦੇ ਰੂਪ ਵਿਚ - ਸੰਸਦਾਂ ਦੇ ਵੇਤਨ ਦੇ ਰੂਪ ਵਿਚ

ਸੈਸ਼ਨ ਦੌਰਾਨ ਸੰਸਦਾਂ ਨੂੰ ਮਿਲਣ ਵਾਲੇ ਭੱਤਿਆਂ ਦੇ ਰੂਪ ਵਿਚ

 

ਸੰਸਦ `ਚ ਕੁੱਲ ਕਿੰਨੇ ਦਿਨ ਹੁੰਦਾ ਕੰਮ ?

 

ਸੰਸਦ ਵਿਚ ਸਾਲ ਦੇ ਤਿੰਨ ਸੈਸ਼ਨਾਂ ਵਿਚ ਛੇ ਤੋਂ ਸੱਤ ਮਹੀਨੇ ਕੰਮ ਹੁੰਦਾ ਹੈ। ਇਨ੍ਹਾਂ ਵਿਚੋਂ ਜੇਕਰ ਛੁੱਟੀਆਂ ਤੇ ਹਫਤਾਵਰੀ ਛੁੱਟੀਆਂ ਨੂੰ ਕੱਢ ਦਿੱਤਾ ਜਾਵੇ ਤਾਂ ਦੋ ਤੋਂ ਤਿੰਨ ਮਹੀਨੇ ਹੋਰ ਘੱਟ ਹੋ ਜਾਂਦੇ ਹਨ। ਇਸ ਤਰ੍ਹਾਂ ਸਾਲ ਭਰ ਵਿਚ ਅਸਲ ਤੌਰ `ਤੇ 70-80 ਦਿਨ ਹੀ ਕੰਮ ਹੁੰਦਾ ਹੈ, ਪ੍ਰੰਤੂ ਇਨ੍ਹਾਂ ਦਿਨਾਂ ਵਿਚ ਵੀ ਸੰਸਦ ਨਹੀਂ ਚਲਦੀ। 1982 ਕੇਵਲ ਅਜਿਹਾ ਸਾਲ ਹੈ ਜਿਸ `ਚ ਸੰਸਦ 80 ਦਿਨ ਚਲੀ।

 

ਸੰਸਦ `ਚ ਕੰਮ ਸ਼ੁਰੂ ਹੋਣ ਦਾ ਸਮਾਂ


ਸੰਸਦ ਵਿਚ ਕੰਮ ਸਵੇਰੇ 11 ਵਜੇ ਸ਼ੁਰੂ ਹੁੰਦਾ ਹੈ ਅਤੇ ਆਮ ਤੌਰ `ਤੇ ਸ਼ਾਮ ਛੇ ਵਜੇ ਤੱਕ ਚੱਲਦਾ ਹੈ, ਪ੍ਰੰਤੂ ਇਹ ਪੱਕਾ ਨਹੀਂ ਹੁੰਦਾ। ਕਦੇ-ਕਦੇ ਸ਼ਾਮ ਨੂੰ ਦੇਰ ਤੱਕ ਕਾਰਵਾਈ ਚੱਲਦੀ ਰਹਿੰਦੀ ਹੈ। ਇਸ ਸਮੇਂ ਦੌਰਾਨ ਦੁਪਹਿਰ ਇਕ ਤੋਂ ਦੋ ਵਜੇ ਤੱਕ ਖਾਣੇ ਦਾ ਸਮਾਂ ਹੁੰਦਾ ਹੈ। ਇਸ ਤੋਂ ਇਲਾਵਾ ਸਪੀਕਰ ਉਤੇ ਨਿਰਭਰ ਕਰਦਾ ਹੈ ਕਿ ਉਹ ਸਮਾਂ ਬਦਲ ਵੀ ਸਕਦਾ ਹੈ ਜਾਂ ਖਤਮ ਵੀ ਕਰ ਸਕਦਾ ਹੈ।ਸ਼ਨੀਵਾਰ ਅਤੇ ਐਤਵਾਰ ਦੀ ਛੁੱਟੀ ਹੋਣ ਕਾਰਨ ਸੰਸਦ ਵਿਚ ਕੋਈ ਕਾਰਵਾਈ ਨਹੀਂ ਹੁੰਦੀ।

 

ਕਿੱਥੋਂ ਆਉਂਦਾ ਪੈਸਾ?


ਸੰਸਦ ਦੀ ਕਾਰਵਾਈ ਉਤੇ ਖਰਚ ਕੀਤਾ ਜਾਣ ਵਾਲਾ ਪੈਸਾ ਉਹ ਪੈਸਾ ਹੁੰਦਾ ਹੈ, ਜੋਂ ਲੋਕਾਂ ਤੋਂ ਟੈਕਸ ਦੇ ਰੂਪ ਵਿਚ ਇਕੱਠਾ ਕੀਤਾ ਜਾਂਦਾ ਹੈ।

 

ਸੰਸਦਾਂ ਨੂੰ ਕਿੰਨੀ ਮਿਲਦੀ ਹੈ ਤਨਖਾਹ ?


ਲੋਕ ਸਭਾ ਵੱਲੋਂ ਮਿਲੇ ਅੰਕੜਿਆਂ ਨੂੰ ਮੰਨਿਆ ਜਾਵੇ ਤਾਂ ਸੰਸਦ ਨੂੰ ਹਰ ਮਹੀਨੇ 50,000 ਰੁਪਏ ਵੇਤਨ, ਚੋਣ ਖੇਤਰ ਭੱਤੇ ਵਜੋਂ 45,000 ਰੁਪਏ, ਦਫਤਰ ਖਰਚ ਲਈ 15000 ਰੁਪਏ ਅਤੇ ਸਕੱਤਰ ਸਹਾਇਤਾ ਦੇ ਰੂਪ ਵਿਚ 30,000 ਰੁਪਏ ਦਿੱਤੇ ਜਾਂਦੇ ਹਨ।  ਇਸ ਤਰ੍ਹਾਂ ਸੰਸਦਾਂ ਦੀ ਤਨਖਾਹ ਪ੍ਰਤੀ ਮਹੀਨਾ 1.4 ਲੱਖ ਰੁਪਏ ਬਣਦੀ ਹੈ। ਇਸ ਤੋਂ ਇਲਾਵਾ ਸੰਸਦਾਂ ਨੂੰ ਸਾਲ ਵਿਚ 34 ਹਵਾਈ ਯਾਤਰਾਵਾਂ ਅਤੇ ਅਸੀਮਤ ਰੇਲ ਤੇ ਸੜਕ ਯਾਤਰਾ ਦੇ ਲਈ ਸਰਕਾਰੀ ਖਜ਼ਾਨੇ ਵਿਚੋਂ ਪੈਸਾ ਦਿੱਤਾ ਜਾਂਦਾ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title::Monsoon session Rs 2 lakh 50 thousand ruppes spent in Parliament in one minute