ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਮੋਦੀ ਦੀ ਨਵੀਂ ਟੀਮ ’ਚ ਪਿਛਲੀ ਸਰਕਾਰ ਦੇ 30 ਮੰਤਰੀਆਂ ਨੂੰ ਨਹੀਂ ਮਿਲੀ ਥਾਂ

PM ਮੋਦੀ ਦੀ ਨਵੀਂ ਟੀਮ ’ਚ ਪਿਛਲੀ ਸਰਕਾਰ ਦੇ 30 ਮੰਤਰੀਆਂ ਨੂੰ ਨਹੀਂ ਮਿਲੀ ਥਾਂ

ਲੋਕ ਸਭਾ ਚੋਣਾਂ ਵਿਚ ਬਹੁਮਤ ਨਾਲ ਸੱਤਾ ਵਿਚ ਆਏ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਲਗਾਤਾਰ ਦੂਜੀਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਲਈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ ਵਿਚ ਇਕ ਸਮਾਗਮ ਵਿਚ ਮੋਦੀ ਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ ਮੈਂਬਰਾਂ ਨੂੰ ਅਹੁਦੇ ਦੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ। ਮੋਦੀ ਨੇ ਆਪਣੇ ਨਵੇਂ ਮੰਤਰੀ ਮੰਡਲ ਵਿਚ 57 ਮੰਤਰੀਆਂ ਨੂੰ ਚੁਣਿਆ ਹੈ। 2014 ਵਿਚ ਉਨ੍ਹਾਂ ਦੇ ਪਹਿਲੇ ਮੰਤਰੀ ਮੰਡਲ ਵਿਚ 45 ਮੈਂਬਰ ਸਨ।  2014 ਵਿਚ ਮੋਦੀ ਕੈਬਨਿਟ ਵਿਚ 75 ਮੰਤਰੀ ਸਨ।  ਇਸ ਵਾਰ ਇਨ੍ਹਾਂ ਵਿਚੋਂ ਘੱਟੋ ਘੱਟ 30 ਮੰਤਰੀਆਂ ਨੂੰ ਇਸ ਵਾਰ ਮੰਤਰੀ ਨਹੀਂ ਬਣਾਇਆ ਗਿਆ।

 

ਕਰੀਬ ਦੋ ਘੰਟੇ ਚਲੇ ਸਹੁੰ ਚੁੱਕ ਸਮਾਗਮ ਵਿਚ ਐਨਡੀਏ ਦੀ ਜਿੱਤ ਦੇ ਸੂਤਰਧਾਰ ਰਹੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਸਾਬਕਾ ਵਿਦੇਸ਼ ਸਕੱਤਰ ਐਸ ਜੈਸ਼ੰਕਰ ਆਕਰਸ਼ ਦਾ ਕੇਂਦਰ ਰਹੇ। ਖਾਸ ਕਰਕੇ ਜੈ ਸ਼ੰਕਰ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕਰਕੇ ਅਤੇ ਕੈਬਨਿਟ ਮੰਤਰੀ ਦਾ ਦਰਜਾ ਦੇ ਕੇ ਪ੍ਰਧਾਨ ਮੰਤਰੀ ਮੋਦੀ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਮੋਦੀ ਦੇ ਪਹਿਲੇ ਮੰਤਰੀ ਮੰਡਲ ਦੇ ਪ੍ਰਮੁੱਖ ਮੈਂਬਰ ਤੇ ਭਾਜਪਾ ਦੇ ਸੀਨੀਅਰ ਆਗੂ ਅਰੁਣ ਜੇਤਲੀ ਤੇ ਸੁਸ਼ਮਾ ਸਵਰਾਜ ਨੂੰ ਨਵੀਂ ਸਰਕਾਰ ਵਿਚ ਸਥਾਨ ਨਹੀਂ ਮਿਲਿਆ। ਸਵਰਾਜ ਨੇ ਜਿੱਥੇ ਇਸ ਵਾਰ ਲੋਕ ਸਭਾ ਚੋਣਾਂ ਨਹੀਂ ਲੜੀਆਂ ਉਥੇ ਜੇਤਲੀ ਨੇ ਸਿਹਤ ਕਾਰਨਾਂ ਕਰਕੇ ਮੰਤਰੀ ਬਣਨ ਤੋਂ ਇਨਕਾਰ ਕਰ ਦਿੱਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title::PM Modi has chosen 57 ministers in his team see full list of ministers in Narendra Modi Cabinet