ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਦਿੱਲੀ ’ਚ 70 ਸੀਟਾਂ ਲਈ ਵੋਟਾਂ ਪਾ ਰਹੇ ਨੇ 1.47 ਕਰੋੜ ਵੋਟਰ

ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਦਿੱਲੀ ’ਚ 70 ਸੀਟਾਂ ਲਈ ਵੋਟਾਂ ਪਾ ਰਹੇ ਨੇ 1.47 ਕਰੋੜ ਵੋਟਰ

ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ ’ਤੇ ਅੱਜ ਸਵੇਰੇ 8 ਵਜੇ ਤੋਂ ਵੋਟਾਂ ਪਾਉਣ ਦੀ ਜਮਹੂਰੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਦਿੱਲੀ ’ਚ ਕੁੱਲ 1.47 ਕਰੋੜ ਵੋਟਰ ਹੈ। ਇਨ੍ਹਾਂ ਵਿੱਚੋਂ 81.05 ਲੱਖ ਮਰਦ ਅਤੇ 66.80 ਲੱਖ ਮਹਿਲਾ ਵੋਟਰ ਹਨ। ਇਨ੍ਹਾਂ ਵਿੱਚੋਂ ਪਹਿਲੀ ਵੋਟ ਪਾਉਣ ਵਾਲਿਆਂ ਦੀ ਗਿਣਤੀ 2.32 ਲੱਖ ਹੈ।

 

 

ਇਨ੍ਹਾਂ ਚੋਣਾਂ ਦੇ ਨਤੀਜੇ ਮੰਗਲਵਾਰ 11 ਫ਼ਰਵਰੀ ਨੂੰ ਆਉਣਗੇ। ਚੋਣਾਂ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਉੱਧਰ ਨਾਗਰਿਕਤਾ ਸੋਧ ਕਾਨੂੰਨ (CAA) ਵਿਰੁੱਧ ਪ੍ਰਦਰਸ਼ਨ ਦਾ ਕੇਂਦਰ ਬਣ ਚੁੱਕੇ ਸ਼ਾਹੀਨ ਬਾਗ਼ ’ਚ ਖ਼ਾਸ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ।

 

 

ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜੇ ਇਹ ਦੱਸਣਗੇ ਕਿ ਕੀ ਭਾਜਪਾ ਉਵੇਂ ਜਿੱਤਾਂ ਹਾਸਲ ਕਰ ਸਕੇਗੀ, ਜਿਵੇਂ ਉਸ ਨੇ ਲੋਕ ਸਭਾ ਚੋਣਾਂ ’ਚ ਪ੍ਰਾਪਤ ਕੀਤੀਆਂ ਸਨ। ਸਾਲ 2015 ਦੀਆਂ ਵਿਧਾਨ ਸਭਾ ਚੋਣਾਂ ’ਚ ਤਾਂ 70 ਵਿੱਚੋਂ 67 ਸੀਟਾਂ ਜਿੱਤ ਕੇ ਆਮ ਆਦਮੀ ਪਾਰਟੀ ਨੇ ਭਾਜਪਾ ਦਾ ਸਫ਼ਾਇਆ ਕਰ ਦਿੱਤਾ ਸੀ।

ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਦਿੱਲੀ ’ਚ 70 ਸੀਟਾਂ ਲਈ ਵੋਟਾਂ ਪਾ ਰਹੇ ਨੇ 1.47 ਕਰੋੜ ਵੋਟਰ

 

ਪਰ ਲੋਕ ਸਭਾ ਚੋਣਾਂ – 2019 ਦੌਰਾਨ ਭਾਜਪਾ ਨੂੰ ਜ਼ੋਰਦਾਰ ਜਿੱਤ ਹਾਸਲ ਹੋਈ ਸੀ। ਦੋਵੇਂ ਨਤੀਜਿਆਂ ਤੋਂ ਸਪੱਸ਼ਟ ਹੈ ਕਿ ਜਨਤਾ ਸੂਬਾਈ ਤੇ ਰਾਸ਼ਟਰੀ ਚੋਣਾਂ ’ਚ ਵੱਖੋ–ਵੱਖਰੀ ਸੋਚ ਨਾਲ ਵੋਟਾਂ ਪਾਉਂਦੀ ਹੈ।

 

 

ਇਸ ਵਾਰ ਚੋਣਾਂ ’ਚ ਮੋਬਾਇਲ ਐਪ, ਕਿਊਆਰ ਕੋਡ, ਸੋਸ਼ਲ ਮੀਡੀਆ ਇੰਟਰਫ਼ੇਸ ਜਿਹੀਆਂ ਤਕਨੀਕਾਂ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ। ਦਿੱਲੀ ਦੇ 11 ਜ਼ਿਲ੍ਹਿਆਂ ਦੀ ਇੱਕ–ਇੱਕ ਵਿਧਾਨ ਸਭਾ ਸੀਟ ਚੁਣੀ ਗਈ ਹੈ; ਜਿਨ੍ਹਾਂ ਉੱਤੇ ਵੋਟਰ ਆਪਣੀ ਵੋਟਰ ਪਰਚੀ ਬੂਥ ਉੱਤੇ ਨਾ ਲਿਆਉਣ ਦੀ ਹਾਲਤ ਵਿੱਚ ਸਮਾਰਟਫ਼ੋਨ ਰਾਹੀਂ ਹੈਲਪਲਾਈਨ ਐਪ ਤੋਂ ਕਿਊਆਰ ਕੋਡ ਹਾਸਲ ਕਰ ਸਕਦਾ ਹੈ।

 

 

ਇਨ੍ਹਾਂ ਵਿੱਚ ਸੁਲਤਾਨਪੁਰ ਮਾਜਰਾ, ਸੀਲਮਪੁਰ, ਬੱਲੀਮਾਰਾਂ, ਬਿਸਵਾਸਨ, ਤ੍ਰਿਲੋਕਪੁਰੀ, ਸ਼ਕੂਰ ਬਸਤੀ, ਨਵੀਂ ਦਿੱਲੀ, ਰੋਹਤਾਸ਼ ਨਗਰ, ਛਤਰਪੁਰ, ਰਾਜੌਰੀ ਗਾਰਡਨ ਤੇ ਜੰਗਪੁਰਾ ਹਨ।

ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਦਿੱਲੀ ’ਚ 70 ਸੀਟਾਂ ਲਈ ਵੋਟਾਂ ਪਾ ਰਹੇ ਨੇ 1.47 ਕਰੋੜ ਵੋਟਰ

 

ਦਿੱਲੀ ਵਿਧਾਨ ਸਭਾ ਚੋਣਾਂ ਲਈ ਲਗਭਗ 1.25 ਲੱਖ ਸੁਰੱਖਿਆ ਮੁਲਾਜ਼ਮ ਦਿੱਲੀ ਦੀ ਸੁਰੱਖਿਆ ਕਮਾਂਡ ਸੰਭਾਲ ਕੇ ਰੱਖ ਰਹੇ ਹਨ। ਦਿੱਲੀ ’ਚ ਲਗਭਗ 40,000 ਸੁਰੱਖਿਆ ਮੁਲਾਜ਼ਮ, ਹੋਮਗਾਰਡ ਦੇ 19,000 ਜਵਾਨ ਤੇ ਕੇਂਦਰੀ ਹਥਿਆਰਬੰਦ ਪੁਲਿਸ ਬਲ ਦੀਆਂ 190 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ।

 

 

ਆਮ ਆਦਮੀ ਪਾਰਟੀ ਨੇ ਆਪਣੀਆਂ ਚੋਣ ਮੁਹਿੰਮਾਂ ਨੂੰ ਕਾਫ਼ੀ ਹੱਦ ਤੱਕ ਆਪਣੇ ਕਾਰਜਕਾਲ ਦੇ ਰਿਕਾਰਡ ’ਤੇ ਆਧਾਰਤ ਕੀਤਾ ਹੈ; ਜਦ ਕਿ ਭਾਜਪਾ ਨੇ ਆਪਣੇ ਰਾਸ਼ਟਰਵਾਦ ਰਾਹੀਂ ਵੋਟਰਾਂ ਨੂੰ ਅਪੀਲ ਕੀਤੀ ਹੈ ਤੇ ਨਾਗਰਿਕਤਾ ਸੋਧ ਕਾਨੂੰਨ (CAA) ਉੱਤੇ ਆਮ ਆਦਮੀ ਪਾਰਟੀ ਦੇ ਰਵੱਈਏ ਨੂੰ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਦੱਸਿਆ ਹੈ। ਭਾਜਪਾ ਨੇ ਸ਼ਾਹੀਨ ਬਾਗ਼ ਤੇ ਜੇਐੱਨਯੂ ਪ੍ਰਦਰਸ਼ਨ ਨੂੰ ਆਮ ਆਦਮੀ ਪਾਰਟੀ ਦੇ ਸਹਿਯੋਗ ਨਾਲ ‘ਰਾਸ਼ਟਰ–ਵਿਰੋਧੀ’ ਦੱਸਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:1 Crore 47 Lakh Voters to vote in Delhi for 70 Seats under strict security measures