ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿਜੀਕਰਨ ਵਿਰੁੱਧ LIC ਮੁਲਾਜ਼ਮ 4 ਫ਼ਰਵਰੀ ਨੂੰ ਰਹਿਣਗੇ 1 ਘੰਟੇ ਦੀ ਹੜਤਾਲ ’ਤੇ

ਨਿਜੀਕਰਨ ਵਿਰੁੱਧ LIC ਮੁਲਾਜ਼ਮ 4 ਫ਼ਰਵਰੀ ਨੂੰ ਰਹਿਣਗੇ 1 ਘੰਟੇ ਦੀ ਹੜਤਾਲ ’ਤੇ

ਭਾਰਤੀ ਜੀਵਨ ਬੀਮਾ ਨਿਗਮ ਦੇ ਮੁਲਾਜ਼ਮ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦੇ ਉਸ ਬਜਟ ਪ੍ਰਸਤਾਵ ਵਿਰੁੱਧ ਚਾਰ ਫ਼ਰਵਰੀ ਨੂੰ ਇੱਕ ਘੰਟੇ ਦੀ ਦੇਸ਼–ਪੱਧਰੀ ਹੜਤਾਲ ’ਤੇ ਰਹਿਣਗੇ। ਦਰਅਸਲ, ਸਰਕਾਰ ਨੇ ਐੱਲਆਈਸੀ ਵਿੱਚ ਸਰਕਾਰ ਦੀ ਹਿੱਸੇਦਾਰੀ ਵੇਚਣ ਦੀ ਗੱਲ ਆਖੀ ਹੈ।

 

 

ਇਸ ਇੱਕ ਘੰਟੇ ਦੀ ਸੰਕੇਤਕ ਹੜਤਾਲ ਰਾਹੀਂ ਇਹ ਮੁਲਾਜ਼ਮ ਦੇਸ਼ ਵਿੱਚ ਨਿਜੀਕਰਨ ਦਾ ਵਿਰੋਧ ਕਰਨਗੇ। ਹੋਰ ਤਾਂ ਹੋਰ ਰਾਸ਼ਟਰੀ ਸਵੈਮ–ਸੇਵਕ ਸੰਘ (RSS) ਨਾਲ ਜੁੜੇ ਭਾਰਤੀ ਮਜ਼ਦੂਰ ਸੰਘ (BMS) ਨੇ ਵੀ LIC ਤੇ ਬੈਂਕ ’ਚ ਅਪਨਿਵੇਸ਼ ਲਈ ਚੁੱਕੇ ਕਦਮ ਨੁੰ ਘਾਤਕ ਦੱਸਿਆ ਹੈ।

 

 

BMS ਨੇ ਸਰਕਾਰ ਨੂੰ ਸੁਝਾਅ ਦਿੰਦਿਆਂ ਕਿਹਾ ਹੈ ਕਿ ਬਿਹਤਰ ਹੋਵੇ ਕਿ ਸਰਕਾਰ ਬਗ਼ੈਰ ਰਾਸ਼ਟਰ ਦੀਆਂ ਜਾਇਦਾਦਾਂ ਵੇਚਿਆਂ ਮਾਲੀਆ ਜੁਟਾਉਣ ਦਾ ਕੋਈ ਮਾੱਡਲ ਬਣਾਏ।

 

 

ਭਾਰਤੀ ਜੀਵਨ ਬੀਮਾ ਨਿਗਮ ਕਰਮਚਾਰੀ ਐਸੋਸੀਏਸ਼ਨ ਨੇ ਕਿਹਾ ਹੈ ਕਿ ਸਾਰੇ ਮੁਲਾਜ਼ਮ ਦੇਸ਼ ਵਿੱਚ ਮੰਗਲਵਾਰ ਨੂੰ 12:15 ਵਜੇ ਤੋਂ 1:15 ਵਜੇ ਤੱਕ ਇੱਕ ਘੰਟੇ ਦੀ ਹੜਤਾਲ ਕਰਨਗੇ। ਉਸ ਤੋਂ ਬਾਅਦ ਸਾਰੇ ਦਫ਼ਤਰਾਂ ’ਚ ਪ੍ਰਦਰਸ਼ਨ ਵੀ ਕੀਤੇ ਜਾਣਗੇ।

 

 

ਜੇ ਸਰਕਾਰ ਨੇ ਆਪਣਾ ਇਹ ਫ਼ੈਸਲਾ ਵਾਪਸ ਨਾ ਲਿਆ, ਤਾਂ ਫਿਰ LIC ਮੁਲਾਜ਼ਮ ਸੜਕਾਂ ’ਤੇ ਉੱਤਰਨਗੇ ਤੇ ਇਸ ਕਦਮ ਦਾ ਵਿਰੋਧ ਕਰਨਗੇ। ਫਿਰ LIC ਮੁਲਾਜ਼ਮਾਂ ਦਾ ਪ੍ਰੋਗਰਾਮ ਸੰਸਦ ਮੈਂਬਰਾਂ ਕੋਲ ਜਾਣ ਦਾ ਹੈ।

 

 

LIC ਮੁਲਾਜ਼ਮਾਂ ਦੀ ਯੂਨੀਅਨ ਦਾ ਦਾਅਵਾ ਹੈ ਕਿ ਇਹ ਕੰਪਨੀ ਪੂੰਜੀ ਦੇ ਮਾਮਲੇ ’ਚ ਭਾਰਤ ਦੀ ਸਭ ਤੋਂ ਵੱਡੀ ਵਿੱਤੀ ਕੰਪਨੀ ਹੈ; ਜੋ ਭਾਰਤੀ ਸਟੇਟ ਬੈਂਕ ਨੂੰ ਵੀ ਪਿਛਾਂਹ ਛੱਡ ਚੁੱਕੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:1 hour strike of LIC Employees on 4th February against privatisation