ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਚ ਵੱਡਾ ਹਾਦਸਾ ਹੋਣ ਦੀ ਖ਼ਬਰ ਹੈ। ਕਿਸ਼ਤਵਾੜ ਚ ਇੱਕ ਬੱਸ ਝਨਾਂ ਨਦੀ ਚ ਡਿੱਗ ਗਈ ਜਿਸ ਕਾਰਨ ਬੱਸ ਚ ਸਵਾਰ ਘੱਟੋ ਘੱਟ 17 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਲੋਕਾਂ ਦੇ ਜਖ਼ਮੀ ਹੋਣ ਦੀ ਖਬਰ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਅਤੇ ਫ਼ੌਜੀ ਟੀਮ ਪੁੱਜੀ ਅਤੇ ਪੀੜਤਾਂ ਨੂੰ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ।
ਦੱਸਣਯੋਗ ਹੈ ਕਿ ਬੱਸ ਚ 30 ਤੋਂ ਜਿ਼ਆਦਾ ਯਾਤਰੀ ਸਵਾਰ ਸਨ। ਸਥਾਨਕ ਪੁਲਿਸ ਅਤੇ ਭਾਰਤੀ ਫ਼ੌਜ ਦੀ ਮਦਦ ਨਾਲ ਪੀੜਤਾਂ ਨੂੰ ਨਿਜੀ ਹਸਪਤਾਲ ਚ ਭਰਤੀ ਕਰਵਾਇਆ ਗਿਆ ਹੈ ਜਦਕਿ ਹਾਦਸੇ ਚ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਜਾ ਰਿਹਾ ਹੈ।
17 people have died, 16 people injured & 11 people have been airlifted by a helicopter to Jammu: DC Kishtwar Angrez Singh Rana on Kishtwar matador van accident, earlier today
— ANI (@ANI) September 14, 2018