ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਛਾਪਿਆਂ ਦੌਰਾਨ 10 ਅੱਤਵਾਦੀ ਕਾਬੂ, ਭਾਰੀ ਮਾਤਰਾ `ਚ ਵਿਸਫੋਟਕ ਪਦਾਰਥ ਬਰਾਮਦ

ਛਾਪਿਆਂ ਦੌਰਾਨ 10 ਅੱਤਵਾਦੀ ਕਾਬੂ, ਭਾਰੀ ਮਾਤਰਾ `ਚ ਵਿਸਫੋਟਕ ਪਦਾਰਥ ਬਰਾਮਦ

ਉੱਤਰ ਪ੍ਰਦੇਸ਼ ਅਤੇ ਦਿੱਲੀ `ਚ ਕਈ ਥਾਵਾਂ `ਤੇ ਛਾਪਿਆਂ ਦੌਰਾਨ ‘ਰਾਸ਼ਟਰੀ ਜਾਂਚ ਏਜੰਸੀ` (NIA - National Investigation Agency) ਛਾਪਿਆਂ ਦੌਰਾਨ ਭਾਰੀ ਮਾਤਰਾ `ਚ ਵਿਸਫੋਟਕ ਪਦਾਰਥ ਤੇ ਬੰਬ ਬਣਾਉਣ ਵਾਲੀਆਂ ਸਮੱਗਰੀਆਂ ਬਰਾਮਦ ਕੀਤੀਆਂ ਗਈਆਂ ਹਨ। ਇਹ ਛਾਪੇ ਐੱਨਆਈਏ, ਉੱਤਰ ਪ੍ਰਦੇਸ਼ ਪੁਲਿਸ ਅਤੇ ਦਿੱਲੀ ਪੁਲਿਸ ਵੱਲੋਂ ਸਾਂਝੇ ਤੌਰ `ਤੇ ਮਾਰੇ ਗਏ।


ਦਰਅਸਲ, ਖ਼ੁਫ਼ੀਆ ਏਜੰਸੀਆਂ ਦੀ ਸੂਹ ਮਿਲੀ ਸੀ ਕਿ ਇਸਲਾਮਿਕ ਸਟੇਟ ਤੋਂ ਪ੍ਰੇਰਿਤ ਕੁਝ ਅੱਤਵਾਦੀਆਂ ਦਾ ਗੁੱਟ ਭਾਰਤ `ਚ ਦਾਖ਼ਲ ਹੋ ਕੇ ਵੱਡੇ ਪੱਧਰ `ਤੇ ਗੜਬੜੀਆਂ ਫੈਲਾ ਰਿਹਾ ਹੈ। ਅੱਜ ਪਹਿਲਾਂ ਕੁੱਲ 16 ਵਿਅਕਤੀਆਂ ਨੂੰ ਹਿਰਾਸਤ `ਚ ਲਿਆ ਗਿਆ ਸੀ ਤੇ ਉਨ੍ਹਾਂ `ਚੋਂ 10 ਦੀ ਗ੍ਰਿਫ਼ਤਾਰੀ ਹੋਈ ਹੈ। 10 ਸ਼ਰਾਰਤੀ ਅਨਸਰਾਂ ਵਿੱਚੋਂ ਪੰਜ ਦਿੱਲੀ ਤੋਂ ਅਤੇ ਬਾਕੀ ਦੇ ਪੰਜ ਅਮਰੋਹਾ ਤੋਂ ਗ੍ਰਿਫ਼ਤਾਰ ਕੀਤੇ ਗਏ ਹਨ। ਹਾਲੇ ਹੋਰ ਗ੍ਰਿਫ਼ਤਾਰੀਆਂ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।


ਗ੍ਰਿਫ਼ਤਾਰ ਕੀਤੇ ਗਏ 10 ਵਿਅਕਤੀਆਂ ਵਿੱਚੋਂ ਕੁਝ ਦਿੱਲੀ ਦੀ ਇੱਕ ਪ੍ਰਾਈਵੇਟ ਯੂਨੀਵਰਸਿਟੀ `ਚ ਸਿਵਲ ਇੰਜੀਨੀਅਰਿੰਗ ਦੇ ਵਿਦਿਆਰਥੀ ਹਨ। ਉਨ੍ਹਾਂ `ਚੋਂ ਇੱਕ ਗ੍ਰੈਜੂਏਸ਼ਨ ਦਾ ਵਿਦਿਆਰਥੀ ਹੈ, ਇੱਕ ਅਮਰੋਹਾ ਦੀ ਮਸਜਿਦ `ਚ ਮੁਲਾਜ਼ਮ ਰਿਹਾ ਹੈ, ਦੋ ਜਣੇ ਵੈਲਡਰ ਹਨ ਤੇ ਇੱਕ ਆਟੋ ਡਰਾਇਵਰ ਹੈ। ਇਹ ਸਾਰੇ ਮੱਧ-ਵਰਗੀ ਪਰਿਵਾਰਾਂ ਨਾਲ ਸਬੰਧਤ ਹਨ। ਇਸ ਯੂਨਿਟ ਦਾ ਲੀਡਰ ਅਮਰੋਹ ਦਾ ਮਸਜਿਦ ਦਾ ਮੁਲਾਜ਼ਮ ਮੁਫ਼ਤੀ ਸੋਹੇਲ ਹੈ; ਇਸੇ ਨੇ ਬਾਕੀ ਦੇ ਸਾਰੇ ਵਿਅਕਤੀਆਂ ਨੂੰ ਪਿਛਲੇ ਤਿੰਨ ਤੋਂ ਚਾਰ ਮਹੀਨਿਆਂ `ਚ ਇਕੱਠੇ ਕੀਤਾ ਹੈ।


ਅੱਜ ਦੇ ਛਾਪਿਆਂ ਦੌਰਾਨ ਰਾਕੇਟ ਲਾਂਚਰ, ਬੰਬ ਬੰਨ੍ਹ ਕੇ ਖ਼ੁਦਕੁਸ਼ੀ ਕਰਨ ਵਾਲੀਆਂ ਖ਼ਾਸ ਜੈਕੇਟਾਂ, 12 ਪਿਸਤੌਲਾਂ, 150 ਰਾਊਂਡ ਗੋਲੀ-ਸਿੱਕਾ, 120 ਅਲਾਰਮ ਕਲਾੱਕ, 100 ਮੋਬਾਇਲ ਫ਼ੋਲ, 135 ਸਿਮ ਕਾਰਡ ਅਤੇ ਵਿਸਫ਼ੋਟਕ ਸਮੱਗਰੀ; ਜਿਸ ਵਿੱਚ 25 ਕਿਲੋਗ੍ਰਾਮ ਪੋਟਾਸ਼ੀਅਮ ਨਾਈਟ੍ਰੇਟ, ਪੋਟਾਸ਼ੀਅਮ ਕਲੋਰੇਟ, ਸਲਫ਼ਰ ਪੇਸਟ ਤੇ ਖੰਡ ਸ਼ਾਮਲ ਹਨ, ਜਿਹਾ ਖ਼ਤਰਨਾਕ ਸਾਮਾਨ ਬਰਾਮਦ ਹੋਇਆ ਹੈ। ਅਲਾਰਮ ਘੜੀਆਂ, ਮੋਬਾਇਲ ਫ਼ੋਨਜ਼ ਤੇ ਸਿਮ ਕਾਰਡਾਂ ਦੀ ਮਦਦ ਨਾਲ ਰਿਮੋਟ ਕੰਟਰੋਲ ਨਾਲ ਚਲਣ ਵਾਲੇ ਤੇ ਟਾਈਮ ਬੰਬ ਤਿਆਰ ਕੀਤੇ ਜਾਣੇ ਸਨ।


ਐੱਨਆਈਏ ਦੇ ਇੰਸਪੈਕਟਰ ਜਨਰਲ ਆਲੋਕ ਮਿੱਤਲ ਨੇ ਦੱਸਿਆ ਕਿ ਇਹ ਅੱਤਵਾਦੀ ਭਾਰੀ ਮਾਤਰਾ `ਚ ਬੰਬ ਤਿਆਰ ਕਰ ਰਹੇ ਸਨ। ਅੱਜ ਦੇ ਛਾਪਿਆਂ ਦੌਰਾਨ 7.5 ਲੱਖ ਰੁਪਏ ਨਕਦ ਵੀ ਬਰਾਮਦ ਕੀਤੇ ਗਏ ਹਨ।


ਅੱਤਵਾਦੀ ਭਾਰਤ ਦੇ ਬਹੁਤ ਸਾਰੇ ਥਾਵਾਂ `ਤੇ ਹਮਲੇ ਕਰਨ ਦੀਆਂ ਯੋਜਨਾਵਾਂ ਉਲੀਕ ਰਹੇ ਸਨ। ਇਨ੍ਹਾਂ ਸਾਰਿਆਂ ਨੂੰ ਆਖ਼ਰ ਚਲਾ ਕੌਣ ਰਿਹਾ ਹੈ, ਹੁਣ ਇਹ ਪਤਾ ਲਾਇਆ ਜਾ ਰਿਹਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:10 extremists arrested heavy explosives recovered