ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਸ੍ਰੀਨਗਰ ’ਚ ਅੱਤਵਾਦੀਆਂ ਦਾ ਗ੍ਰੇਨੇਡ ਹਮਲਾ, 1 ਮੌਤ-25 ਜ਼ਖ਼ਮੀ

​​​​​​​ਸ੍ਰੀਨਗਰ ਗ੍ਰੇਨੇਡ ਹਮਲੇ ’ਚ 10 ਜ਼ਖ਼ਮੀ

ਅੱਜ ਸੋਮਵਾਰ ਨੂੰ ਬਾਅਦ ਦੁਪਹਿਰ 1:20 ਵਜੇ ਸ੍ਰੀਨਗਰ ਦੀ ਮੌਲਾਨਾ ਆਜ਼ਾਦ ਸੜਕ ਉੱਤੇ ’ਤੇ ਅੱਤਵਾਦੀਆਂ ਨੇ ਇੱਕ ਗ੍ਰੇਨੇਡ ਨਾਲ ਹਮਲਾ ਕੀਤਾ; ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 25 ਹੋਰ ਜ਼ਖ਼ਮੀ ਹੋ ਗਏ ਹਨ। ਹਾਲੇ ਇਸ ਵਾਰਦਾਤ ਦੇ ਹੋਰ ਵੇਰਵਿਆਂ ਦੀ ਉਡੀਕ ਹੈ।

 

 

ਜਿਸ ਦਿਨ ਤੋਂ ਯੂਰੋਪੀਅਨ ਯੂਨੀਅਨ ਦੇ ਵਫ਼ਦ ਨੇ ਜੰਮੂ–ਕਸ਼ਮੀਰ ’ਚ ਫੇਰੀ ਪਾਈ ਹੈ, ਉਸ ਦਿਨ ਤੋਂ ਹੀ ਕਸ਼ਮੀਰ ਵਾਦੀ ’ਚ ਅੱਤਵਾਦੀ ਸਰਗਰਮੀਆਂ ਵਿੱਚ ਅਚਾਨਕ ਤੇਜ਼ੀ ਵੇਖੀ ਜਾ ਰਹੀ ਹੈ।

 

 

ਭਾਵੇਂ ਵਿਦੇਸ਼ੀਆਂ ਦੇ ਉਸ ਦੌਰੇ ਨੂੰ ਲੈ ਕੇ ਵੀ ਕਾਫ਼ੀ ਵਿਵਾਦ ਉੱਠ ਖਲੋਏ ਹਨ। ਦੋਸ਼ ਹੈ ਕਿ ਭਾਰਤ ਸਰਕਾਰ ਨੇ ਆਪਣੀ ਮਰਜ਼ੀ ਨਾਲ ਹੀ ਕੁਝ ਸੰਸਦ ਮੈਂਬਰਾਂ ਨੂੰ ਸੱਦ ਲਿਆ ਸੀ; ਇਹ ਕੋਈ ਅਧਿਕਾਰਤ ਦੌਰਾ ਨਹੀਂ ਸੀ। ਦੋਸ਼ ਹੈ ਕਿ ਸਿਰਫ਼ ਅਜਿਹੇ ਯੂਰੋਪੀਅਨ ਸੰਸਦ ਮੈਂਬਰਾਂ ਨੂੰ ਹੀ ਸੱਦਿਆ ਗਿਆ ਸੀ; ਜਿਹੜੇ ਕੁਝ ਭਾਜਪਾ ਆਗੂਆਂ ਦੇ ਨੇੜੇ ਸਨ।

 

 

ਜਿਸ ਸੰਸਥਾ ਨੇ ਇਨ੍ਹਾਂ ਸਭਨਾਂ ਨੂੰ ਇਸ ਦੌਰੇ ਦਾ ਖ਼ਰਚਾ ਦਿੱਤਾ ਸੀ, ਉਹ ਸੰਸਥਾ ਵੀ ਹੁਣ ਸੁਆਲਾਂ ਦੇ ਘੇਰੇ ਵਿੱਚ ਹੈ।

 

 

ਭਾਰਤ ਸਰਕਾਰ ਨੇ ਜਦ ਤੋਂ ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ–370 ਦਾ ਖ਼ਾਤਮਾ ਕੀਤਾ ਹੈ, ਤਦ ਤੋਂ ਹੀ ਪਾਕਿਸਤਾਨ ’ਚ ਸਰਗਰਮ ਕੁਝ ਅੱਤਵਾਦੀ ਜੱਥਬੰਦੀਆਂ ਭਾਰਤ ਵਿੱਚ ਗੜਬੜੀ ਫੈਲਾਉਣ ਦੇ ਜਤਨ ਕਰ ਰਹੀਆਂ ਹਨ।

 

 

ਉਂਝ ਪਾਕਿਸਤਾਨ ਸਰਕਾਰ ਨੇ ਵੀ ਕਸ਼ਮੀਰ ਮੁੱਦੇ ਦਾ ਕੌਮਾਂਤਰੀਕਰਨ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਪਰ ਉਸ ਦੀ ਅਜਿਹੀ ਕੋਈ ਕੋਸ਼ਿਸ਼ ਕਾਮਯਾਬ ਨਹੀਂ ਹੋ ਸਕੀ।

 

 

ਸ੍ਰੀਨਗਰ ਗ੍ਰੇਨੇਡ ਹਮਲੇ ’ਚ 10 ਜ਼ਖ਼ਮੀ

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:10 Injured in Srinagar Grenade Attack