ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੀਕਾਨੇਰ ਕੋਲ ਭਿਆਨਕ ਸੜਕ ਹਾਦਸੇ ’ਚ 14 ਮੌਤਾਂ, 18 ਜ਼ਖ਼ਮੀ

ਬੀਕਾਨੇਰ ਕੋਲ ਭਿਆਨਕ ਸੜਕ ਹਾਦਸੇ ’ਚ 10 ਮੌਤਾਂ, 25 ਜ਼ਖ਼ਮੀ

ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ਕੋਲ ਸ੍ਰੀ ਡੂੰਗਰਗੜ੍ਹ ਵਿਖੇ ਨੈਸ਼ਨਲ ਹਾਈਵੇਅ–11 ਉੱਤੇ ਅੱਜ ਸਵੇਰੇ ਇੱਕ ਭਿਆਨਕ ਹਾਦਸਾ ਵਾਪਰ ਗਿਆ ਹੈ। ਇਸ ਹਾਦਸੇ ’ਚ 14 ਵਿਅਕਤੀ ਮਾਰੇ ਗਏ ਹਨ।

 

 

ਆਈਏਐੱਨਐੱਸ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਇੱਕ ਟਰੱਕ ਤੇ ਬੱਸ ਦੀ ਆਪਸ ਵਿੱਚ ਸਿੱਧੀ ਟੱਕਰ ਹੋ ਗਈ; ਜਿਸ ਕਾਰਨ ਉੱਥੇ ਕੁਝ ਛਿਣਾਂ ਅੰਦਰ ਹੀ ਤਬਾਹੀ ਤੇ ਚੀਕ–ਚਿਹਾੜੇ ਵਾਲਾ ਮਾਹੌਲ ਬਣ ਗਿਆ।

 

 

ਇਸ ਹਾਦਸੇ ’ਚ 18 ਤੋਂ 20 ਜਣੇ ਜ਼ਖ਼ਮੀ ਦੱਸੇ ਜਾ ਰਹੇ ਹਨ; ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

 

 

ਰਾਜਸਥਾਨ ਸਰਕਾਰ ਨੇ ਇਸ ਹਾਦਸੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਰਾਹਤ ਟੀਮਾਂ ਨੇ ਵਾਹਨਾਂ ਵਿੱਚ ਫਸੇ ਵਿਅਕਤੀਆਂ ਨੂੰ ਬਹੁਤ ਮੁਸ਼ੱਕਤ ਨਾਲ ਬਾਹਰ ਕੱਢਿਆ।

 

 

ਬੱਸ ਬੀਕਾਨੇਰ ਤੋਂ ਜੈਪੁਰ ਜਾ ਰਹੀ ਸੀ ਤੇ ਉਸ ਨਾਲ ਪਿੰਡ ਲਖਾਸਰ ਕੋਲ ਹਾਦਸਾ ਵਾਪਰ ਗਿਆ। ਬੱਸ ਦਾ ਅਗਲਾ ਹਿੱਸਾ ਤਾਂ ਜਿਵੇਂ ਪੂਰੀ ਤਰ੍ਹਾਂ ਗ਼ਾਇਬ ਹੀ ਹੋ ਗਿਆ ਹੈ ਤੇ ਬੱਸ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:10 Killed in a road mishap near Bikaner