ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੌਕਡਾਊਨ ਕਾਰਨ ਘਰਾਂ ਨੂੰ ਪਰਤ ਰਹੇ 10 ਜਣਿਆਂ ਦੀ ਦੋ ਸੜਕ ਹਾਦਸਿਆਂ ’ਚ ਮੌਤ

ਲੌਕਡਾਊਨ ਕਾਰਨ ਘਰਾਂ ਨੂੰ ਪਰਤ ਰਹੇ 10 ਜਣਿਆਂ ਦੀ ਦੋ ਸੜਕ ਹਾਦਸਿਆਂ ’ਚ ਮੌਤ

ਕੋਰੋਨਾ ਵਾਇਰਸ ਦੀ ਰੋਕਥਾਮ ਲਈ ਦੇਸ਼ ਭਰ ’ਚ ਲਾਗੂ 21 ਦਿਨਾਂ ਦੇ ਲੌਕਡਾਊਨ ਤੋਂ ਬਾਅਦ ਰੋਜ਼ੀ–ਰੋਟੀ ਦੀ ਸਮੱਸਿਆ ਦੇ ਚੱਲਦਿਆਂ ਦੇਸ਼ ਭਰ ’ਚ ਕਿਰਤੀ ਮਜ਼ਦੂਰ ਵਰਗ ਨੂੰ ਸਭ ਤੋਂ ਵੱਡੀ ਢਾਹ ਵੱਜੀ ਹੈ। ਦਿੱਲੀ, ਮਹਾਰਾਸ਼ਟਰ, ਛੱਤੀਸਗੜ੍ਹ ਆਦਿ ਅਜਿਹੇ ਕਈ ਸੂਬੇ ਹਨ; ਜਿੱਥੋਂ ਲੋਕ ਪੈਦਲ ਹੀ ਆਪੋ–ਆਪਣੇ ਘਰਾਂ ਨੂੰ ਪੈਦਲ ਹੀ ਤੁਰੇ ਹੋਏ ਹਨ। ਆਪਣੇ ਘਰਾਂ ਨੂੰ ਪਰਤ ਰਹੇ ਅਜਿਹੇ ਕੁਝ ਵਿਅਕਤੀਆਂ ਨੂੰ ਕਰਨਾਟਕ ਤੇ ਮਹਾਰਾਸ਼ਟਰ ’ਚਚ ਦੋ ਥਾਂਵਾਂ ਉੱਤੇ ਹਾਦਸੇ ਪੇਸ਼ ਆਏ ਹਨ; ਜਿਨ੍ਹਾਂ ਵਿੱਚ 10 ਵਿਅਕਤੀ ਮਾਰੇ ਗਏ ਹਨ ਤੇ ਕਈ ਹੋਰ ਜ਼ਖ਼ਮੀ ਹੋ ਗਏ ਹਨ।

 

 

ਮਹਾਰਾਸ਼ਟਰ ਦੇ ਪਾਲਧਰ ਜਿਲ੍ਹੇ ਦੀ ਵਸਈ ਤਹਿਸੀਲ ’ਚ ਅੱਜ ਸਨਿੱਚਰਵਾਰ ਨੂੰਤੇਜ਼–ਰਫਤਾਰ ਟੈਂਪੂ ਹੇਠਾਂ ਆ ਕੇ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਤੇ ਨ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਉਹ ਸਾਰੇ ਗੁਜਰਾਤ ਤੋਂ ਮੁੰਬਈ ਪੈਦਲ ਜਾ ਰਹੇ ਸਨ। ਹਾਦਸੇ ਤੋਂ ਬਾਅਦ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਪਰੋਲੇ ਪਿੰਡ ’ਚ ਤੜਕੇ ਤਿੰਨ ਵਜੇ ਵਾਪਰਿਆ।

 

 

ਉੱਧਰ ਕਰਨਾਟਕ ’ਚ ਮਜ਼ਦੂਰਾਂ ਨੂੰ ਲਿਜਾ ਰਹੀ ਬੱਸ ਨਾਲ ਟਕਰਾ ਕੇ ਛੇ ਵਿਅਕਤੀਆਂ ਦੀ ਮੌਤ ਹੋ ਗਈ। ਇਹ ਹਾਦਸਾ ਆਊਟਰ ਰਿੰਗ ਰੋਡ ’ਤੇ ਹੋਇਆ।

 

 

ਬੱਸ ਮਜ਼ਦੂਰਾਂ ਨੂੰ ਕਰਨਾਟਕ ’ਚ ਉਨ੍ਹਾਂ ਦੇ ਪਿੰਡਾਂ ਵੱਲ ਲਿਜਾ ਰਹੀ ਸੀ। ਲੌਕਡਾਊਨ ਕਾਰਨ ਬੇਰੁਜ਼ਗਾਰ ਹੋਏ 30 ਮਜ਼ਦੂਰ ਕਰਨਾਟਕ ਦੇ ਰਾਏਚੂਰ ਜ਼ਿਲ੍ਹੇ ’ਚ ਆਪਣੇ ਪਿੰਡ ਪਰਤ ਰਹੇ ਸਨ। ਇਸ ਹਾਦਸੇ ’ਚ ਛੇ ਹੋਰ ਵਿਅਕਤੀ ਜ਼ਖ਼ਮੀ ਹੋ ਗਏ।

 

 

ਉਨ੍ਹਾਂ ਕਿਹਾ ਕਿ ਜ਼ਖ਼ਮੀਆਂ ਨੂੰ ਲਾਗਲੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ ਤੇ ਮ੍ਰਿਤਕ ਦੇਹਾਂ ਨੂੰ ਪੋਸਟ–ਮਾਰਟਮ ਲਈ ਭੇਜਿਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਟੈਂਪੂ ਡਰਾਇਵਰ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ ਤੇ ਵਿਰਾਰ ਪੁਲਿਸ ਇਸ ਸਬੰਧੀ ਮਾਮਲਾ ਦਰਜ ਕਰ ਕੇ ਜਾਂਚ ਕਰ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:10 Killed in two road mishaps were returning their homes due to Lockdown