ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੋ ਬੈਂਕਾਂ ਦੇ ਰਲ਼ੇਵੇਂ ਵਿਰੁੱਧ 10 ਲੱਖ ਮੁਲਾਜ਼ਮ ਬੁੱਧਵਾਰ ਨੂੰ ਰੱਖਣਗੇ ਬੈਂਕ ਬੰਦ

ਦੋ ਬੈਂਕਾਂ ਦੇ ਰਲ਼ੇਵੇਂ ਵਿਰੁੱਧ 10 ਲੱਖ ਮੁਲਾਜ਼ਮ ਬੁੱਧਵਾਰ ਨੂੰ ਰੱਖਣਗੇ ਬੈਂਕ ਬੰਦ

ਵਿਜਯਾ ਬੈਂਕ ਅਤੇ ਦੇਨਾ ਬੈਂਕ ਦੇ ਬੈਂਕ ਆਫ਼ ਬੜੌਦਾ `ਚ ਪ੍ਰਸਤਾਵਿਤ ਰਲੇਵੇਂ ਵਿਰੁੱਧ ਜਨਤਕ ਅਤੇ ਨਿਜੀ ਖੇਤਰ ਦੇ ਬੈਂਕਾਂ ਦੇ 10 ਲੱਖ ਮੁਲਾਜ਼ਮਾਂ ਨੇ 26 ਦਸੰਬਰ ਨੂੰ ਇੱਕ ਦਿਨ ਦੀ ਹੜਤਾਲ ਦਾ ਸੱਦਾ ਦਿੱਤਾ ਹੈ। ਇਸ ਤੋਂ ਪਹਿਲਾਂ ਜਨਤਕ ਖੇਤਰ ਦੇ ਬੈਂਕਾਂ ਦੇ ਅਧਿਕਾਰੀਆਂ ਦੀ ਯੂਨੀਅਨ ਨੇ ਇਨ੍ਹਾਂ ਹੀ ਮੰਗਾਂ ਤੇ ਤਨਖ਼ਾਹਾਂ ਦੇ ਮੁੱਦੇ `ਤੇ ਗੱਲਬਾਤ ਛੇਤੀ ਮੁਕੰਮਲ ਕਰਨ ਦੀ ਮੰਗ ਨੂੰ ਲੈ ਕੇ ਲੰਘੇ ਸ਼ੁੱਕਰਵਾਰ ਨੂੰ ਹੜਤਾਲ ਕੀਤੀ ਸੀ।


ਯੂਨਾਈਟਿਡ ਫ਼ੋਰਮ ਆਫ਼ ਬੈਂਕ ਯੂਨੀਅਨਜ਼ ਨੇ ਕਿਹਾ ਕਿ ਇਹ ਰਲੇਵਾਂ ਬੈਂਕ ਜਾਂ ਬੈਂਕ-ਗਾਹਕਾਂ ਦੇ ਹਿਤ ਵਿੱਚ ਨਹੀਂ ਹੈ। ਦਰਅਸਲ, ਇਸ ਨਾਲ ਦੋਵਾਂ ਨੂੰ ਹੀ ਨੁਕਸਾਨ ਹੋਵੇਗਾ। ਇਹ ਸਾਂਝੀ ਫ਼ੋਰਮ 9 ਬੈਂਕ ਯੂਨੀਅਨਾਂ ਦਾ ਸੰਗਠਨ ਹੈ। ਨੈਸ਼ਨਲ ਆਰਗੇਨਾਇਜ਼ੇਸ਼ਨ ਆਫ਼ ਬੈਂਕ ਵਰਕਰਜ਼ ਦੇ ਮੀਤ ਪ੍ਰਧਾਨ ਅਸ਼ਵਨੀ ਰਾਣਾ ਨੇ ਕਿਹਾ ਕਿ 26 ਦਸੰਬਰ ਦੀ ਹੜਤਾਲ ਤੈਅਸ਼ੁਦਾ ਪ੍ਰੋਗਰਾਮ ਮੁਤਾਬਕ ਰੈਲੀ ਤੇ ਫਿਰ ਦੱਖਣੀ ਮੁੰਬਈ ਦੇ ਆਜ਼ਾਦ ਮੈਦਾਨ `ਚ ਵਿਰੋਧ ਪ੍ਰਦਰਸ਼ਨ ਹੋਵੇਗਾ।


ਇੱਥੇ ਵਰਨਣਯੋਗ ਹੈ ਕਿ ਸਰਕਾਰ ਨੇ ਬੀਤੇ ਸਤੰਬਰ ਮਹੀਨੇ ਜਨਤਕ ਖੇਤਰ ਦੇ ਵਿਜਯਾ ਬੈਂਕ ਅਤੇ ਦੇਨਾ ਬੈਂਕ ਦਾ ਬੈਂਕ ਆਫ਼ ਬੜੌਦਾ `ਚ ਰਲੇਵਾਂ ਕਰਨ ਦਾ ਐਲਾਨ ਕੀਤਾ ਸੀ। ਇਸ ਨਾਲ ਦੇਸ਼ ਦਾ ਤੀਜਾ ਸਭ ਤੋਂ ਵੱਡਾ ਬੈਂਕ ਹੋਂਦ `ਚ ਆਵੇਗਾ। ਵਿਜਯਾ ਬੈਂਕ ਤੇ ਦੇਨਾ ਬੈਂਕ ਕਮਜ਼ੋਰ ਬੈਂਕਾਂ ਲਈ ਰਿਜ਼ਰਵ ਬੈਂਕਾਂ ਦੀ ਤੇਜ਼-ਰਫ਼ਤਾਰ ਸੁਧਾਰਾਤਮਕ ਕਾਰਵਾਈ ਨਿਯਮਾਂ ਅਧੀਨ ਕੁਝ ਪਾਬੰਦੀ ਹੇਠ ਰੱਖੇ ਗਏ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:10 lakh employees of Bank be on Strike on Wednesday