ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੋਜ਼ਾਨਾ 10 ਲੱਖ ਲੋਕ ਖ਼ਰੀਦ ਰਹੇ ਨੇ ਜਨ–ਔਸ਼ਧੀ ਕੇਂਦਰਾਂ ਤੋਂ ਸਸਤੀਆਂ ਦਵਾਈਆਂ

ਰੋਜ਼ਾਨਾ 10 ਲੱਖ ਲੋਕ ਖ਼ਰੀਦ ਰਹੇ ਨੇ ਜਨ–ਔਸ਼ਧੀ ਕੇਂਦਰਾਂ ਤੋਂ ਸਸਤੀਆਂ ਦਵਾਈਆਂ

ਜਹਾਜ਼ਰਾਨੀ ਅਤੇ ਰਸਾਇਣ ਤੇ ਖਾਦ ਰਾਜ ਮੰਤਰੀ (ਸੁਤੰਤਰ ਚਾਰਜ), ਸ਼੍ਰੀ ਮਨਸੁਖ ਮਾਂਡਵੀਯਾ ਨੇ ਕਿਹਾ ਕਿ ਜਨ ਔਸ਼ਧੀ ਕੇਂਦਰ ਕੋਵਿਡ 19 ਸਥਿਤੀ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ ਕਿਉਂਕਿ ਲਗਭਗ 10 ਲੱਖ ਲੋਕ ਰੋਜ਼ਾਨਾ 6,000 ਪੀਐੱਮ ਜਨ ਔਸ਼ਧੀ ਕੇਂਦਰਾਂ ਤੋਂ ਕਿਫ਼ਾਇਤੀ ਕੀਮਤ ਤੇ ਮਿਆਰੀ ਦਵਾਈਆਂ ਖਰੀਦਦੇ ਹਨ। ਇਹ ਕੇਂਦਰ ਹਾਈਡ੍ਰੋਕਸੀਕਲੋਰੋਕੁਈਨ ਵੀ ਵੇਚ ਰਹੇ ਹਨ।

 

ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਯੋਜਨਾ (ਪੀਐੱਮਬੀਜੇਪੀ) ਭਾਰਤ ਸਰਕਾਰ ਦੇ ਫਾਰਮਾਸਿਊਟੀਕਲ ਵਿਭਾਗ ਦੀ ਇੱਕ ਨਵੀਨਤਮ ਪਹਿਲ ਹੈ ਅਤੇ ਜਨ ਔਸ਼ਧੀ ਕੇਂਦਰ ਇਸ ਸਕੀਮ ਤਹਿਤ ਕਿਫ਼ਾਇਤੀ ਮੁੱਲਾਂ ਤੇ ਗੁਣਵੱਤਾ ਭਰਪੂਰ ਜੈਨੇਰਿਕ ਦਵਾਈਆਂ ਉਪਲਬਧ ਕਰਵਾਉਣ ਦੇ ਪ੍ਰਧਾਨ ਮੰਤਰੀ ਦੇ ਸੁਪਨੇ ਨੂੰ ਪੂਰਾ ਕਰਨ ਲਈ ਖੋਲ੍ਹੇ ਗਏ ਹਨ।

 

ਅਹੁਦਾ ਸੰਭਾਲਣ ਤੋਂ ਬਾਅਦ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜਨ ਔਸ਼ਧੀ ਕੇਂਦਰਾਂ ਨੂੰ ਖੋਲ੍ਹੇ ਜਾਣ ਨੂੰ ਉਤਸ਼ਾਹਿਤ ਕੀਤਾ ਹੈ।ਇਨ੍ਹਾਂ 5.5 ਸਾਲਾਂ ਦੇ ਸ਼ਾਸ਼ਨ ਵਿੱਚ, ਦੇਸ਼ਭਰ ਵਿੱਚ 6000 ਜਨ ਔਸ਼ਧੀ ਕੇਂਦਰਾਂ ਨੇ ਕੰਮਕਾਰ ਸ਼ੁਰੂ ਕੀਤਾ ਹੈ ਜਿੱਥੇ ਘੱਟ ਮੁੱਲ ਤੇ ਦਵਾਈਆਂ ਔਸਤ ਬਜ਼ਾਰ ਦੀ ਤੁਲਨਾ ਵਿੱਚ 50 ਤੋਂ 90% ਤੱਕ ਸਸਤੀਆਂ ਵੇਚੀਆਂ ਜਾ ਰਹੀਆਂ ਹਨ।

 

ਉਨ੍ਹਾਂ ਨੇ ਕਿਹਾ ਕਿ ਕਿਫ਼ਾਇਤੀ ਮੁੱਲਾਂ ਤੇ ਗੁਣਵੱਤਾ ਭਰਪੂਰ ਜੈਨੇਰਿਕ ਦਵਾਈਆਂ ਵੇਚਣ ਦੇ ਇਲਾਵਾ ਕਈ ਜਨ ਔਸ਼ਧੀ ਕੇਂਦਰਾਂ ਨੇ ਲੌਕਡਾਊਨ ਦੌਰਾਨ ਜਰੂਰਤਮੰਦ ਲੋਕਾਂ ਨੂੰ ਰਾਸ਼ਨ ਕਿੱਟਾਂ, ਤਿਆਰ ਭੋਜਨ, ਮੁਫ਼ਤ ਦਵਾਈਆਂ ਆਦਿ ਵੀ ਵੰਡੀਆਂ ਹਨ।

 

ਕੋਵਿਡ 19 ਜਿਹੀ ਵਿਸ਼ੇਸ਼ ਸਥਿਤੀ ਵਿੱਚ, ਜਨ ਔਸ਼ਧੀ ਕੇਂਦਰਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੋ ਗਈ ਹੈ।ਗਰੀਬਾਂ ਅਤੇ ਲੋੜਵੰਦ ਲੋਕਾਂ ਦੀ ਦਿਨ ਰਾਤ ਅਣਥੱਕ ਸੇਵਾ ਕਰਨ ਲਈ 6000 ਜਨ ਔਸ਼ਧੀ ਕੇਂਦਰਾਂ ਦਾ ਸੰਚਾਲਨ ਹੋ ਰਿਹਾ ਹੈ। ਅਪ੍ਰੈਲ 2020 ਵਿੱਚ ਲਗਭਗ 52 ਕਰੋੜ ਰੁਪਏ ਦੇ ਬਰਾਬਰ ਮੁੱਲ ਦੀਆਂ ਦਵਾਈਆਂ ਦੀ ਪੂਰਤੀ ਸਮੁਚੇ ਦੇਸ਼ ਵਿੱਚ ਕੀਤੀ ਗਈ ਹੈ।ਜਨ ਔਸ਼ਧੀ ਕੇਂਦਰ ਹਾਈਡ੍ਰੋਕਸੀਕਲੋਰੋਕੁਈਨ (ਐੱਚਸੀਕਿਊ),ਐੱਨ 95 ਮਾਸਕ,ਤਿੰਨ ਪਰਤੀ ਮਾਸਕ,ਹੈਂਡ ਸੈਨੀਟਾਈਜ਼ਰ ਆਦਿ ਦੀ ਵੀ ਸਸਤੇ ਮੁੱਲਾਂ ਤੇ ਵਿਕਰੀ ਕਰ ਰਹੇ ਹਨ।

 

ਕੋਵਿਡ-19 ਮਹਾਮਾਰੀ ਦੌਰਾਨ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਦੀ ਸ਼ਲਾਘਾ ਕਰਦਿਆਂ ਸ਼੍ਰੀ ਮਾਂਡਵੀਯਾ ਨੇ ਕਿਹਾ ਕਿ, "ਮੈਂ ਇਨ੍ਹਾਂ ਜਨ ਔਸ਼ਧੀ ਸਟੋਰ ਮਾਲਕਾਂ ਦੁਆਰਾ ਲੋੜਵੰਦ ਲੋਕਾਂ ਦੀ ਅਸਧਾਰਨ ਅਤੇ ਸ਼ਲਾਘਾਯੋਗ ਸਮਾਜ ਸੇਵਾ ਦੀ ਸ਼ਲਾਘਾ ਕਰਦਾ ਹਾਂ।"

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:10 Lakh People purchasing cheaper Medicines from Jan Aushadhi Kendras