ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਦੀ ਜਵਾਬੀ ਕਾਰਵਾਈ: 2 ਦਿਨਾਂ ’ਚ ਮਾਰੇ 12 ਪਾਕਿ-ਫ਼ੌਜੀ

ਪਾਕਿਸਤਾਨ ਵੱਲੋਂ ਕੰਟਰੋਲ ਰੇਖਾ (LoC) ਉੱਤੇ ਲਗਾਤਾਰ ਗੋਲੀਬੰਦੀ ਦੀ ਉਲੰਘਣਾ ਕੀਤੀ ਜਾ ਰਹੀ ਹੈ। ਭਾਰਤੀ ਫ਼ੌਜ ਕਰਾਰਾ ਜਵਾਬ ਵੀ ਦੇ ਰਹੀ ਹੈ। ਪੁੰਛ ਦੀ ਕ੍ਰਿਸ਼ਨਾ ਵਾਦੀ ਤੇ ਮਨਕੋਟ ’ਚ ਭਾਰਤੀ ਫ਼ੌਜ ਦੀ ਜਵਾਬੀ ਕਾਰਵਾਈ ਦੌਰਾਨ 10 ਪਾਕਿਸਤਾਨੀ ਫ਼ੌਜੀ ਮਾਰੇ ਗਏ ਹਨ।

 

 

ਇਸ ਹਮਲੇ ਦੌਰਾਨ ਪਾਕਿਸਤਾਨੀ ਕਬਜ਼ੇ ਹੇਠਲੇ ਕਸ਼ਮੀਰ ਦੇ ਬੱਟਲ ’ਚ ਦੋ ਚੌਕੀਆਂ ਤਬਾਹ ਹੋ ਗਈਆਂ ਤੇ ਕਈ ਹੋਰਨਾਂ ਚੌਕੀਆਂ ਨੂੰ ਭਾਰੀ ਨੁਕਸਾਨ ਪੁੱਜਾ ਹੈ। ਵੀਰਵਾਰ ਨੂੰ ਵੀ ਭਾਰਤੀ ਫ਼ੌਜ ਨੇ ਉੜੀ ਸੈਕਟਰ ’ਚ ਪਾਕਿਸਤਾਨ ਦੇ ਦੋ ਫ਼ੌਜੀ ਮਾਰ–ਮੁਕਾਏ ਸਨ। ਬੀਤੇ ਦੋ ਦਿਨਾਂ ਦੌਰਾਨ ਪਾਕਿਸਤਾਨ ਦੇ 12 ਫ਼ੌਜੀ ਮਾਰੇ ਗਏ ਹਨ।

 

 

ਮੀਡੀਆ ਰਿਪੋਰਟਾਂ ’ਚ ਇਹ ਵੀ ਆਖਿਆ ਜਾ ਰਿਹਾ ਹੈ ਕਿ ਸਰਹੱਦ ’ਤੇ ਮਰਨ ਵਾਲੇ ਪਾਕਿਸਤਾਨੀ ਫ਼ੌਜੀਆਂ ਦੀ ਗਿਣਤੀ ਹੋਰ ਵੀ ਜ਼ਿਆਦਾਹੋ ਸਕਦੀ ਹੈ। ਵੀਰਵਾਰ ਦੀ ਰਾਤ ਨੂੰ ਕਾਰਵਾਈ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਪਾਕਿਸਤਾਨੀ ਫ਼ੌਜ ਦੀਆਂ ਦਰਜਨਾਂ ਐਂਬੂਲੈਂਸਾਂ ਨੂੰ ਬੱਟਲ ਵਿਖੇ ਫ਼ੌਜੀਆਂ ਦੀਆਂ ਲਾਸ਼ਾਂ ਲਿਜਾਂਦੇ ਤੱਕਿਆ ਗਿਆ।

 

 

ਪਾਕਿਸਤਾਨੀ ਫ਼ੌਜ ਨੇ ਬੱਟਲ ਖੇਤਰ ਦੇ ਆਮ ਲੋਕਾਂ ਨੂੰ ਘਰਾਂ ’ਚ ਹੀ ਰਹਿਣ ਦੀ ਹਦਾਇਤ ਜਾਰੀ ਕੀਤੀ ਹੈ; ਤਾਂ ਜੋ ਭਾਰਤੀ ਫ਼ੌਜ ਦੀੀ ਕਾਰਵਾਈ ਕਾਰਨ ਹਹੋਏ ਨੂਕਸਾਨ ਦੀ ਖ਼ਬਰ ਬਾਹਰ ਕਿਸੇ ਨੂੰ ਪਤਾ ਨਾ ਲੱਗ ਸਕੇ। ਆਪਣੇ ਜਵਾਨਾਂ ਦੀ ਮੌਤ ਤੋਂ ਘਬਰਾਏ ਪਾਕਿਸਤਾਨ ਨੇ ਕੱਲ੍ਹ ਦੁਪਹਿਰ ਬਾਅਦ ਰਾਜੌਰੀ ਦੇ ਨੌਸ਼ਹਿਰਾ ਸੈਕਟਰ ਵਿੱਚ ਗੋਲੀਬਾਰੀ ਸ਼ੁਰੂ ਕਰ ਦਿੱਤੀ ਸੀ।

 

 

ਪਾਕਿਸਤਾਨੀ ਫ਼ੌਜਾਂ ਨੇ ਸਰਹੱਦੀ ਚੌਕੀਆਂ ਲਾਗੇ ਭਾਰਤ ਦੇ ਰਿਹਾਇਸ਼ੀ ਇਲਾਕਿਆਂ ਨੂੰ ਵੀ ਨਿਸ਼ਾਨਾ ਬਣਾਇਆ। ਜ਼ਿਆਦਾਤਰ ਲੋਕ ਹੁਣ ਬੰਕਰਾਂ ’ਚ ਚਲੇ ਗਏ ਹਨ।

 

 

ਪਾਕਿਸਤਾਨ ਦੀ ਗੋਲੀਬਾਰੀ ਕਾਰਨ ਸੋਵਰਾ, ਬਾਲਕੋਟ, ਸਿਲੀਕੂਟ, ਹਥਲੰਗਾ, ਮੋਥਲ, ਚੁਰੰਡਾ ਤੇ ਆਲੇ–ਦੁਆਲੇ ਦੇ ਇਲਾਕਿਆਂ ਵਿੱਚ ਦਹਿਸ਼ਤ ਪਾਈ ਜਾ ਰਹੀ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:10 Pakistani Soldiers killed in Indian Army s retaliatory action