ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੜਕ ਹਾਦਸੇ ’ਚ ਇਕੋ ਪਰਿਵਾਰ ਦੇ 10 ਮੈਂਬਰਾਂ ਦੀ ਮੌਤ

ਸੜਕ ਹਾਦਸੇ ’ਚ ਇਕੋ ਪਰਿਵਾਰ ਦੇ 10 ਲੋਕਾਂ ਦੀ ਮੌਤ

ਕੁਜੂ ਥਾਣਾ ਖੇਤਰ ਦੇ ਪੈਤੀ ਐਨਐਚ–33 ਉਤੇ ਸ਼ਨੀਵਾਰ ਨੂੰ ਸਵੇਰੇ ਕਰੀਬ ਸਾਢੇ 4 ਵਜੇ ਸੜਕ ਹਾਦਸੇ ਵਿਚ ਇਕ ਹੀ ਪਰਿਵਾਰ ਦੇ 10 ਲੋਕਾਂ ਦੀ ਮੌਤ ਹੋ ਗਈ। ਸਾਰੇ ਆਰਾ (ਬਿਹਾਰ) ਤੋਂ ਬੱਚੇ ਦਾ ਮੁੰਡਨ ਕਰਵਾਕੇ ਇਨੋਵਾ ਕਾਰ ’ਚ ਆਪਣੇ ਹਟੀਆ (ਰਾਂਚੀ) ਸਥਿਤ ਰਿਹਾਇਸ਼ ਉਤੇ ਆ ਰਹੇ ਸਨ।

 

ਹਾਦਸਾ ਇਨੋਵਾ ਕਾਰ ਅਤੇ ਟਰੱਕ ਦੀ ਆਹਮੋ–ਸਾਹਮਣੇ ਤੋਂ ਟੱਕਰ ਹੋਣ ਕਾਰਨ ਹੋਇਆ।  ਹਾਦਸੇ ਦੇ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਭੱਜ ਗਿਆ। ਹਾਦਸੇ ਵਿਚ ਦੋਵੇਂ ਗੱਡੀਆਂ ਇਕ–ਦੂਜੇ ਵਿਚ ਘੁਸ ਗਈਆਂ ਸਨ।  ਹਾਦਸੇ ਤੋਂ ਬਾਅਦ ਤਿੰਨ ਘੰਟੇ ਬਾਅਦ ਸਖਤ ਮਿਹਨ ਨਾਲ ਮ੍ਰਿਤਕਾਂ ਨੂੰ ਬਾਹਰ ਕੱਢਿਆ ਗਿਆ।

 

ਮ੍ਰਿਤਕਾਂ ਦੀ ਪਹਿਚਾਣ ਸੱਤਿਆ ਨਰਾਇਣ ਸਿੰਘ (73), ਉਨ੍ਹਾਂ ਦਾ ਪੁੱਤਰ ਅਜੀਤ ਕੁਮਾਰ ਸਿੰਘ (28), ਸੱਤਿਆਨਰਾਇਣ ਸਿੰਘ ਦੇ ਜਵਾਈ ਮੰਟੂ ਕੁਮਾਰ ਸਿੰਘ (32), ਮੰਟੂ ਦੀ ਪਤਨੀ ਸਰੋਜ ਸਿੰਘ (30), ਸੱਤਿਆ ਨਰਾਇਣ ਸਿੰਘ ਦੇ ਦੂਜੇ ਜਵਾਈ ਸੁਬੋਧ ਕੁਮਾਰ ਸਿੰਘ, ਇਨ੍ਹਾਂ ਦੀ ਪਤਨੀ ਰਿੰਕੂ, ਮੰਟੂ ਦੀ ਬੇਟੀ ਕਲੀ ਕੁਮਾਰ (13), ਬੇਟਾ ਰੌਣਕ ਕੁਮਾਰ (4), ਸੁਬੋਧ ਦੀ ਬੇਟੀ ਰੂਹੀ ਕੁਮਾਰੀ (7),  ਇਨੋਵਾ ਡਰਾਈਵਰ ਅੰਚਲ ਪਾਂਡੇ (33) ਵਜੋਂ ਹੋਈ ਏ। ਮੰਟੂ ਕੁਮਾਰ ਸਿੰਘ ਦੇ ਚਾਰ ਸਾਲਾ ਪੁੱਤਰ ਰੌਣਕ ਦਾ ਆਰਾ ਵਿਚ ਮੁੰਡਨ ਸੀ। ਇਥੋਂ ਉਹ ਸਾਰੇ ਲੋਕ ਇਨੋਵਾ ਵਿਚ ਸਵਾਰ ਹੋ ਕੇ ਵਾਪਸ ਰਾਂਓ ਜਾ ਰਹੇ ਸਨ ਕਿ ਰਾਸਤੇ ਵਿਚ ਇਹ ਹਾਦਸਾ ਹੋ ਗਿਆ।

 

 

ਦੇਖਣ ਵਾਲਿਆਂ ਅਨੁਸਾਰ ਇਨੋਵਾ ਜਦੋਂ ਪੈਤੀ ਐਨਐਚ–33 ਪਟਨਾ–ਰਾਂਚੀ ਮਾਰਗ ਉਤੇ ਚਲ ਰਹੀ ਸੀ ਤਾਂ ਗਲਤੀ ਨਾਲ ਉਹ ਦੂਜੀ ਸੜਕ ਉਤੇ ਚਲੀ ਗਈ। ਇਸ ਦੌਰਾਨ ਸਾਹਮਣੇ ਤੋਂ ਆ ਰਹੇ ਤੇਜ ਰਫਤਾਰ ਟਰੱਕ ਨੇ ਉਸ ਨੂੰ ਲਪੇਟ ਵਿਚ ਲੈ ਲਿਆ ਅਤੇ ਇਹ ਹਾਦਸਾ ਹੋਇਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:10 people of same family died in accident in Ramgarh