-------- ਸਰਕਾਰ ਨੇ ਲੋਕਸਭਾ ਚ ਪੇਸ਼ ਕੀਤਾ ਸਾਧਾਰਣ ਵਰਗ ਨੂੰ 10 ਫੀਸਦ ਰਾਖਵੇਂਕਰਨ ਦਾ ਬਿੱਲ
-------- ਕੇ਼ਦਰੀ ਮੰਤਰੀ ਥਾਵਰਚੰਦ ਗਹਿਲੋਕ ਨੇ ਸੋਧੇ ਬਿੱਲ ਨੂੰ ਪੇਸ਼ ਕੀਤਾ
-------- ਸਰਕਾਰ ਨੇ ਕਿਹਾ ਮੁਸਲਿਮ ਤੇ ਇਸਾਈਆਂ ਨੂੰ ਵੀ ਮਿਲੇਗਾ ਰਾਖਵਾਂਕਰਨ
ਸਾਧਾਰਨ ਵਰਗ ਦੇ ਆਰਥਿਕ ਤੌਰ ਤੇ ਕਮਜ਼ੋਰ ਲੋਕਾਂ ਨੂੰ 10 ਫੀਸਦ ਰਾਖਵੇਂਕਰਨ ਦੇਣ ਵਾਲੇ ਕਾਨੂੰਨ ਵਾਲੇ ਇਤਿਹਾਸਿਕ ਸੰਵਿਧਾਨ ਸੋਧੇ ਹੋਏ ਬਿੱਲ ਨੂੰ ਮੰਗਲਵਾਰ ਨੂੰ 3 ਦੇ ਮੁਕਾਬਲੇ 323 ਵੋਟਾਂ ਨਾਲ ਲੋਕਸਭਾ ਦੀ ਮਨਜ਼ੂਰੀ ਮਿਲ ਗਈ। ਹੁਣ ਬੁੱਧਵਾਰ ਨੂੰ ਇਸ ਬਿੱਲ ਦੇ ਰਾਜਸਭਾ ਚ ਜਾਉਣ ਦੀ ਸੰਭਾਵਨਾ ਹੈ। ਰਾਜਸਭਾ ਚ ਦੀ ਬੈਠਕ ਇੱਕ ਦਿਨ ਦੀ ਹੋਰ ਵਧਾ ਦਿੱਤੀ ਗਈ ਹੈ।
ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ
https://www.facebook.com/hindustantimespunjabi/
ਖਾਸ ਗੱਲ ਇਹ ਰਹੀ ਕਿ ਲੋਕਸਭਾ ਚ ਵਿਰੋਧੀਆਂ ਸਮੇਤ ਲਗਭਗ ਸਾਰਿਆਂ ਦਲਾਂ ਨੇ ਸੰਵਿਧਾਨ (124ਵੀਂ ਸੋਧ), 2019 ਬਿੱਲ ਦਾ ਸਮਰਥਨ ਕੀਤਾ। ਨਾਲ ਹੀ ਸਰਕਾਰ ਨੇ ਦਾਅਵਾ ਕੀਤਾ ਕਿ ਕਾਨੂੰਨ ਬਣਨ ਮਗਰੋਂ ਇਹ ਨਿਆਇਕ ਸਮੀਖਿਆ ਦੀ ਪੜਤਾਲ ਚ ਵੀ ਦਰੁਸਤ ਉਤਰੇਗਾ ਕਿਉਂਕਿ ਇਸਨੂੰ ਸੰਵਿਧਾਨ ਸੋਧ ਦੁਆਰਾ ਲਿਆਇਆ ਗਿਆ ਹੈ।
ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ
ਲੋਕਸਭਾ ਚ ਕੇਂਦਰੀ ਸਮਾਜਿਕ ਨਿਆਇਕ ਅਤੇ ਅਧਿਕਾਰਤਾ ਮੰਤਰੀ ਥਾਵਨ ਚੰਦ ਗਹਿਲੋਤ ਨੇ ਬਿੱਲ ਤੇ ਹੋਈ ਚਰਚਾ ਦਾ ਜਵਾਬ ਦਿੰਦਿਆਂ ਕਿਹਾ ਕਿ ਪੀਐਮ ਮੋਦੀ ਨੇ ਉਨ੍ਹਾਂ ਦੀ ਸਰਕਾਰ ਬਣਨ ਮਗਰੋਂ ਹੀ ਗਰੀਬਾਂ ਦੀ ਸਰਕਾਰ ਹੋਣ ਦੀ ਗੱਲ ਕਹੀ ਸੀ ਤੇ ਇਸਨੂੰ ਆਪਣੇ ਹਰੇਕ ਕਦਮ ਨਾਲ ਉਨ੍ਹਾਂ ਨੇ ਸਾਬਿਕ ਵੀ ਕੀਤਾ।
Lok Sabha passes Constitution (124 Amendment) Bill, 2019 with 323 'ayes'. The bill will provide reservation for economically weaker section of the society in higher educational institutions pic.twitter.com/mzsHxQoUva
— ANI (@ANI) January 8, 2019
/