ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਮੋਤੀਆ ਦੇ ਆਪਰੇਸ਼ਨ ਪਿੱਛੋਂ 10 ਜਣੇ ਗੁਆ ਬੈਠੇ ਅੱਖਾਂ ਦੀ ਜੋਤ

​​​​​​​ਮੋਤੀਆ ਦੇ ਆਪਰੇਸ਼ਨ ਪਿੱਛੋਂ 10 ਜਣੇ ਗੁਆ ਬੈਠੇ ਅੱਖਾਂ ਦੀ ਜੋਤ

ਮੋਤੀਆਬਿੰਦ ਦੇ ਆਪਰੇਸ਼ਨਾਂ ਦੌਰਾਨ ਇੱਥੋਂ ਦੇ ਇੱਕ ਨਿਜੀ ਹਸਪਤਾਲ ਵਿੱਚ ਕਥਿਤ ਤੌਰ ’ਤੇ ਇਨਫ਼ੈਕਸ਼ਨ ਫੈਲਣ ਕਾਰਨ 10 ਮਰੀਜ਼ਾਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਹੈ। ਇਸ ਤੋਂ ਹਸਪਤਾਲ ਦਾ ਆਪਰੇਸ਼ਨ ਥੀਏਟਰ ਸੀਲ ਕਰ ਦਿੱਤਾ ਗਿਆ ਹੈ ਤੇ ਮਾਮਲੇ ਦੀ ਜਾਂਚ ਲਈ ਇੱਕ ਕਮੇਟੀ ਕਾਇਮ ਕੀਤੀ ਗਈ ਹੈ।

 

 

ਮੁੱਖ ਮੈਡੀਕਲ ਤੇ ਸਿਹਤ ਅਧਿਕਾਰੀ ਪ੍ਰਵੀਨ ਜਡੀਆ ਨੇ ਅੱਜ ਦੱਸਿਆ ਕਿ ਅੱਠ ਅਗਸਤ ਨੂੰ ਰਾਸ਼ਟਰੀ ਨੇਤਰਹੀਣਤਾ ਨਿਵਾਰਣ ਪ੍ਰੋਗਰਾਮ ਅਧੀਨ ਇੰਦੌਰ ਆਈ ਹਾਸਪਿਟਲ ’ਚ 13 ਮਰੀਜ਼ਾਂ ਦੇ ਮੋਤੀਏ ਦੇ ਆਪਰੇਸ਼ਨ ਕੀਤੇ ਗਏ ਸਨ। ਇਨ੍ਹਾਂ ਵਿੱਚੋਂ ਤਿੰਨ ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਨਿਜੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ ਪਰ ਬਾਕੀ ਦੇ 10 ਮਰੀਜ਼ਾਂ ਨੇ ਅੱਖਾਂ ਦੀ ਜੋਤ ਚਲੇ ਜਾਣ ਦੀ ਸ਼ਿਕਾਇਤ ਕੀਤੀ ਹੈ।

 

 

ਸ੍ਰੀ ਜਡੀਆ ਨੇ ਕਿਹਾ ਕਿ ਪਹਿਲੀ ਨਜ਼ਰੇ ਲੱਗਦਾ ਹੈ ਕਿ ਮੋਤੀਆ ਦੇ ਆਪਰੇਸ਼ਨਾਂ ਦੌਰਾਨ ਕਥਿਤ ਇਨਫ਼ੈਕਸ਼ਨ ਕਾਰਨ ਮਰੀਜ਼ਾਂ ਦੀਆਂ ਅੱਖਾਂ ਦੀ ਹਾਲਤ ਵਿਗੜੀ ਹੈ। ਇਹ ਇਨਫ਼ੈਕਸ਼ਨ ਭਾਵ ਛੂਤ ਫੈਲਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਹਸਪਤਾਲ ਦਾ ਲਾਇਸੈਂਸ ਮੁਲਤਵੀ ਕਰਨ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੇ।

 

 

ਵਿਗੜੇ ਮੋਤੀਏ ਦੇ ਆਪਰੇਸ਼ਨਾਂ ਦੇ ਸ਼ਿਕਾਰ 10 ਮਰੀ਼ਜਾਂ ਦੀ ਉਮਰ 45 ਤੋਂ 85 ਸਾਲਾਂ ਦੇ ਵਿਚਕਾਰ ਹੈ। ਇਨ੍ਹਾਂ ਵਿੱਚ ਸ਼ਾਮਲ ਰਾਮੀ ਬਾਈ (50) ਨੇ ਰੋਂਦਿਆਂ ਦੱਸਿਆ ਕਿ ਉਨ੍ਹਾਂ ਨੂੰ ਕੁਝ ਵੀ ਵਿਖਾਈ ਨਹੀਂ ਦੇ ਰਿਹਾ।

 

 

ਸਾਰੇ ਪ੍ਰਭਾਵਿਤ ਮਰੀਜ਼ਾਂ ਨੂੰ ਕਿਸੇ ਹੋਰ ਨਿਜੀ ਹਸਪਤਾਲ ਭੇਜਿਆ ਗਿਆ ਹੈ। ਉਨ੍ਹਾਂ ਨੂੰ ਰੈੱਡਕ੍ਰਾਸ ਸੁਸਾਇਟੀ ਦੀ ਮਦਦ ਨਾਲ ਵੀ ਸਹਾਇਤਾ–ਰਾਸ਼ੀ ਦਿੱਤੀ ਜਾ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:10 persons gone blind after cataract surgery