ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

1 ਜੁਲਾਈ ਤੋਂ ਬਦਲ ਜਾਣਗੇ ਇਹ 10 ਨਿਯਮ, ਤੁਸੀਂ ਵੀ ਜਾਣੋ

1 ਜੁਲਾਈ ਤੋਂ ਬਦਲ ਜਾਣਗੇ ਇਹ 10 ਨਿਯਮ, ਤੁਸੀਂ ਵੀ ਜਾਣੋ

ਜੁਲਾਈ 2018 ਤੋਂ ਕਈ ਨਿਯਮ ਬਦਲਣ ਵਾਲੇ ਹਨ। ਇਨ੍ਹਾਂ ਵਿੱਚੋਂ ਜਿ਼ਆਦਾਤਰ ਤੁਹਾਡੀ ਰੋਜ਼ਮੱਰਾ ਦੀ ਜਿ਼ੰਦਗੀ ਨਾਲ ਜੁੜੇ ਹਨ, ਜੋ ਸਿੱਧਾ ਤੁਹਾਡੇ ਜੀਵਨ ਨੂੰ ਪ੍ਰਭਾਵਿਤ ਕਰਨਗੇ। ਆਓ ਜਾਣੀਏ ਕਿ ਉਹ ਕਿਹੜੇ ਨਿਯਮ ਹੈ, ਜੋ ਬਦਲਣ ਵਾਲੇ ਹਨ:

1.  ਰੇਲਵੇ ਨੇ ਲੋਕਾਂ ਦੀ ਯਾਤਰਾ ਨੂੰ ਹੋਰ ਵਧੇਰੇ ਆਰਾਮਦੇਹ ਬਣਾਉਣ ਲਈ ਵੱਡੀ ਤਬਦੀਲੀ ਕਰਨ ਦਾ ਫ਼ੈਸਲਾ ਕੀਤਾ ਹੈ। ਰਿਪੋਰਟਾਂ ਅਨੁਸਾਰ ਜੁਲਾਈ 2018 ਤੋਂ ਹੁਣ ਵੇਟਿੰਗ ਟਿਕਟ ਨਹੀਂ ਦਿੱਤਾ ਜਾਵੇਗਾ। ਹੁਣ ਲੋਕਾਂ ਨੂੰ ਕਨਫ਼ਰਮ ਟਿਕ ਜਾਂ ਆਰਏਸੀ ਹੀ ਦਿੱਤਾ ਜਾਵੇਗਾ। ਭਾਵ ਲੋਕਾਂ ਨੂੰ ਵੋਟਿੰਗ ਲਿਸਟ ਵੇਖਣ ਦੇ ਝੰਜਟ ਤੋਂ ਆਜ਼ਾਦੀ ਮਿਲੇਗੀ।

2.  ਦੂਜਾ ਨਿਯਮ ਵੀ ਰੇਲਵੇ ਨਾਲ ਜੁੜਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ ‘ਤਤਕਾਲ` ਟਿਕਟ ਰੱਦ ਕਰਵਾਉਣ `ਤੇ ਵੀ 50 ਫ਼ੀ ਸਦੀ ਰੀਫ਼ੰਡ ਮਿਲੇਗਾ। ਇਸ ਤੋਂ ਪਹਿਲਾਂ ‘ਤਤਕਾਲ` ਟਿਕਟ ਰੱਦ ਕਰਵਾਉਣ ਜਿਹੀ ਕੋਈ ਸਹੂਲਤ ਨਹੀਂ ਸੀ।

3.  ਇੱਕ ਜੁਲਾਈ 2018 ਤੋਂ ਹੁਣ ਮੋਬਾਇਲ ਸਿਮ ਖ਼ਰੀਦਣ ਲਈ ਆਧਾਰ ਨੰਬਰ ਦੇਣਾ ਜ਼ਰੂਰੀ ਨਹੀਂ ਹੋਵੇਗਾ। ਯੂਆਈਡੀਏਆਈ ਨੇ ਇੱਕ ਵਰਚੁਅਲ ਆਈਡੀ ਦੀ ਯੋਜਨਾ ਤਿਆਰ ਕੀਤੀ ਹੈ, ਜੋ ਆਧਾਰ ਨੰਬਰ ਦੀ ਥਾਂ ਵਰਤੋਂ ਵਿੱਚ ਲਿਆਂਦਾ ਜਾਵੇਗਾ। ਇਹ ਨਿਸਮ ਇੱਕ ਜੁਲਾਈ, 2018 ਤੋਂ ਲਾਗੂ ਹੋਣਾ ਹੈ।

4.  ਖ਼ਬਰਾਂ ਅਨੁਸਾਰ ਜੇ ਤੁਸੀਂ ਪਹਿਲੀ ਜੁਲਾਈ ਤੋਂ ਬਾਅਦ ਮੋਬਾਇਲ ਨੰਬਰ ਖ਼ਰੀਦਦੇ ਹੋ, ਤਾਂ ਇਹ 10 ਅੰਕਾਂ ਦੀ ਥਾਂ 13 ਅੰਕਾਂ ਦਾ ਹੋਵੇਗਾ। ਸਰਕਾਰ ਨੇ ਇਸ ਸਬੰਧੀ ਸਾਰੀਆਂ ਸੂਬਾ ਸਰਕਾਰਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ।

5.  ਇੱਕ ਜੁਲਾਈ, 2018 ਤੋਂ ਚਾਲੂ ਖਾਤੇ ਵਿੱਚ ਜਮ੍ਹਾ ਰਕਮ `ਤੇ ਹੁਣ 3.5 ਫ਼ੀ ਸਦੀ ਸਾਲਾਨਾ ਦੀ ਦਰ ਨਾਲ ਵਿਆਜ ਮਿਲੇਗਾ। ਇਸ ਤੋਂ ਪਹਿਲਾਂ ਇਹ ਵਿਆਜ 4 ਫ਼ੀ ਸਦੀ ਦੀ ਦਰ ਨਾਲ ਮਿਲਦਾ ਸੀ।

6.  ਇੱਕ ਜੁਲਾਈ ਜਾਂ ਇਸ ਤੋਂ ਬਾਅਦ ਕੋਈ ਵੀ ਵਿਅਕਤੀ ਜੇ ਭਾਰੀ ਵਾਹਨ ਜਾਂ ਯਾਤਰੀ ਵਾਹਨ ਦਾ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦਾ ਹੈ, ਤਾਂ ਉਸ ਨੂੰ 5ਏ ਵਿੱਚ ਡਰਾਈਵਿੰਗ ਸਰਟੀਫਿ਼ਕੇਟ ਲਾਉਣਾ ਹੋਵੇਗਾ। ਇਹ ਡਰਾਈਵਿੰਗ ਸਰਟੀਫਿ਼ਕੇਟ ਕਸੇ ਡਰਾਇੀਵਿੰਗ ਸੰਸਥਾਨ ਤੋਂ ਇੱਕ ਦਿਨ ਦੀ ਸਿਖਲਾਈ ਹਾਸਲ ਕਰਨ ਤੋਂ ਬਾਅਦ ਹੀ ਮਿਲੇਗਾ।

7.  ਖ਼ਬਰ ਹੈ ਕਿ ਜਿਹੜੇ ਲੋਕਾਂ ਨੇ ਆਪਣਾ ਪੈਨ ਕਾਰਡ ਆਧਾਰ ਕਾਰਡ ਨਾਲ ਲਿੰਕ ਨਹੀਂ ਕੀਤਾ ਜਾਂ ਉਨ੍ਹਾਂ ਕੋਲ ਕਿਸੇ ਕਾਰਨ ਕਰ ਕੇ ਇੱਕ ਤੋਂ ਵੱਧ ਪੈਨ ਕਾਰਡ ਹਨ, ਉਹ ਰੱਦ ਹੋ ਜਾਣਗੇ। ਇਸ ਲਈ ਇੱਕ ਜੁਲਾਈ ਤੋਂ ਪਹਿਲਾਂ ਤੁਸੀਂ ਆਪੋ-ਆਪਣੇ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਵਾ ਲਵੋ।

8.  ਹਰਿਆਣਾ ਸਰਕਾਰ ਇੱਕ ਜੁਲਾਈ, 2018 ਤੋਂ ਗ਼ਰੀਬ ਜਾਂ ਬੀਪੀਐੱਲ ਪਰਿਵਾਰਾਂ ਦੇ ਪੀਲ਼ੇ ਰਾਸ਼ਨ ਕਾਰਡ ਬਣਾਉਣ ਦਾ ਫ਼ੈਸਲਾ ਕੀਤਾ ਹੈ। ਸੂਬੇ ਵਿੱਚ ਮੌਜੂਦ ਅਜਿਹੇ ਪਰਿਵਾਰਾਂ ਨੂੰ ਇੱਕ ਲੱਖ ਬੀਪੀਐੱਲ ਕਾਰਡ ਵੰਡੇ ਜਾਣਗੇ।

9.  ਮੱਧ ਪ੍ਰਦੇਸ਼ ਸਰਕਾਰ ਦੇ ਨਵੇਂ ਨਿਯਮਾਂ ਅਨੁਸਾਰ ਪ੍ਰਾਈਵੇਟ ਸਕੂਲਾਂ ਵਿੱਚ 10ਵੀਂ ਅਤੇ 12ਵੀਂ ਜਮਾਤ ਵਿੱਚ ਸਿਰਫ਼ 10 ਫ਼ੀ ਸਦੀ ਹੀ ਨਵੇਂ ਵਿਦਿਆਰਥੀਆਂ ਨੂੰ ਦਾਖ਼ਲਾ ਦਿੱਤਾ ਜਾਵੇਗਾ। ਇਹ ਨਿਯਮ ਸਾਲ 2018-19 ਲਈ ਹਨ। ਭਾਵ ਪ੍ਰਾਈਵੇਟ ਸਕੂਲਾਂ ਵਿੱਚ 10ਵੀਂ ਤੇ 12ਵੀਂ ਜਮਾਤ ਵਿੱਚ 10 ਫ਼ੀ ਸਦੀ ਤੋਂ ਵੱਧ ਨਵੇਂ ਵਿਦਿਆਰਥੀਆਂ ਨੂੰ ਦਾਖ਼ਲਾ ਨਹੀਂ ਮਿਲੇਗਾ।

10.  ਖ਼ਬਰ ਹੈ ਕਿ ਇੱਕ ਜੁਲਾਈ, 2018 ਤੋਂ ਮਾਰੂਤੀ ਦੀਆਂ ਸਾਰੀਆਂ ਕਾਰਾਂ ਮਹਿੰਗੀਆਂ ਹੋ ਜਾਣਗੀਆਂ। ਅਜਿਹੇ ਹਾਲਾਤ ਵਿੱਚ ਹਾਲੇ ਵੀ ਤੁਹਾਡੇ ਕੋਲ ਕੁਝ ਸਮਾਂ ਬਚਿਆ ਹੈ। ਕਾਰ ਖ਼ਰੀਦਣੀ ਹੋਵੇ, ਤਾਂ 1 ਜੁਲਾਈ ਤੋਂ ਪਹਿਲਾਂ ਹੀ ਖ਼ਰੀਦ ਲਵੋ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:10 rules are changing from 1st July