ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੁਧਿਆਣਾ ਪਲਾਟ ’ਚ ਪੁਟਾਈ ਵੇਲੇ ਮਿਲੇ ਦਬੇ ਹੋਏ 10–15 ਬੰਬ

ਲੁਧਿਆਣਾ ਪਲਾਟ ’ਚ ਪੁਟਾਈ ਵੇਲੇ ਮਿਲੇ ਦਬੇ ਹੋਏ 10–15 ਬੰਬ

ਲੁਧਿਆਣਾ ਲਾਗਲੇ ਪਿੰਡ ਗਿੱਲ ਦੀ ਰਿੰਗ ਰੋਡ ’ਤੇ ਇੱਕ ਪਲਾਟ ’ਚ ਪੁਟਾਈ ਦੌਰਾਨ 10 ਤੋਂ 15 ਬੰਬ ਮਿਲੇ ਹਨ। ਮਜ਼ਦੂਰਾਂ ਨੇ ਜਦੋਂ ਇਹ ਬੰਬ ਵੇਖੇ, ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। ਇਹ ਘਟਨਾ ਐਤਵਾਰ ਸ਼ਾਮ ਦੀ ਹੈ।

 

 

ਮੌਕੇ ’ਤੇ ਥਾਣਾ ਡੇਹਲੋਂ ਦੇ ਐੱਸਐੱਚਓ ਸੁਖਦੇਵ ਸਿੰਘ ਆਪਣੀ ਪੁਲਿਸ ਟੀਮ ਨਾਲ ਪੁੱਜੇ। ਇਨ੍ਹਾਂ ਵਿੱਚੋਂ ਕੁਝ ਤਾਂ ਰਾਕੇਟ ਲਾਂਚਰ ਦੇ ਖੋਲ ਸਨ ਤੇ ਕੁਝ ਹਥਗੋਲ਼ੇ। ਇਸ ਵੇਲੇ ਇਹ ਚੀਜ਼ਾਂ ਪੁਲਿਸ ਦੇ ਕਬਜ਼ੇ ਹੇਠ ਹਨ।

 

 

ਪੁਲਿਸ ਨੇ ਪਲਾਟ ਦੀ ਪੁਟਾਈ ਬੰਦ ਕਰਵਾ ਦਿੱਤੀ ਹੈ ਤੇ ਮਿੱਟੀ ਨਾਲ ਲਿੱਬੜੇ ਸਾਰੇ ਪੁਰਾਣੇ ਬੰਬ ਆਪਣੇ ਕਬਜ਼ੇ ’ਚ ਲੈ ਲਏ ਹਨ। ਅੱਜ ਸੋਮਵਾਰ ਨੂੰ ਮੁੜ ਇਸ ਪਲਾਟ ਦੀ ਪੁਟਾਈ ਕੀਤੀ ਜਾਵੇਗੀ।

 

 

ਇਹ ਪਲਾਟ ਗੁਰਪ੍ਰੀਤ ਕੌਰ ਨਾਂਅ ਦੀ ਮਹਿਲਾ ਨੇ ਖ਼ਰੀਦਿਆ ਸੀ ਤੇ ਤਿੰਨ ਕੁ ਦਿਨ ਪਹਿਲਾਂ ਹੀ ਇੱਕ ਠੇਕੇਦਾਰ ਨੂੰ ਇਸ ਦੀ ਪੁਟਾਈ ਦਾ ਕੰਮ ਦਿੱਤਾ ਸੀ।

 

 

ਠੇਕੇਦਾਰ ਦਾ ਕਾਮਾ ਚੰਦਰਭਾਨ ਪਲਾਟ ਦੀ ਪੁਟਾਈ ਕਰ ਰਿਹਾ ਸੀ, ਪਹਿਲੀ ਵਾਰ ਬੰਬ ਉਸ ਨੂੰ ਹੀ ਮਿਲਿਆ। ਉਸ ਨੇ ਥੋੜ੍ਹੀ ਹੋਰ ਪੁਟਾਈ ਕੀਤੀ, ਤਾਂ ਉਸ ਨੂੰ ਇੱਕ ਹੋਰ ਬੰਬ ਮਿਲ ਗਿਆ। ਉਹ ਡਰ ਗਿਆ ਤੇ ਉਸ ਨੂੰ ਤੁਰੰਤ ਠੇਕੇਦਾਰ ਨੂੰ ਇਸ ਬਾਰੇ ਸੁਚਿਤ ਕੀਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:10 to 15 Bombs found in Ludhiana Plot while digging