ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਬ ਤੋੜਨ `ਤੇ 10 ਸਾਲਾ ਬੱਚੇ ਨੂੰ ਮਾਰ ਦਿੱਤੀ ਗੋਲੀ

ਡੈਕਨ ਕ੍ਰੌਨੀਕਲ

ਬਿਹਾਰ ਦੇ ਖਗੜੀਆ ਜਿ਼ਲ੍ਹੇ `ਚ 10 ਸਾਲਾ ਬੱਚੇ ਨੂੰ ਸਿਰਫ਼ ਇਸ ਲਈ ਗੋਲ਼ੀਆਂ ਮਾਰ ਕੇ ਸਦਾ ਦੀ ਨੀਂਦਰ ਸੁਆ ਦਿੱਤਾ ਗਿਆ ਕਿਉਂਕਿ ਉਸ ਨੇ ਇੱਕ ਬਗ਼ੀਚੀ `ਚ ਖੇਡਦੇ ਸਮੇਂ ਅੰਬ ਤੋੜ ਲਏ ਸਨ। ਇਹ ਘਟਨਾ ਗੋਗਰੀ ਇਲਾਕੇ ਦੇ ਪਿੰਡ ਸ਼ੇਰਗੜ੍ਹ `ਚ ਵਾਪਰੀ।

ਮਕੁਨੀ ਯਾਦਵ ਨੇ ਦੱਸਿਆ ਕਿ ਬਗ਼ੀਚੇ ਦੇ ਰਾਖੇ ਰਾਮਸ਼ੀਸ਼ ਯਾਦਵ ਨੇ ਉਸ ਦੇ ਪੁੱਤਰ ਸੱਤਿਅਮ ਕੁਮਾਰ ਦੇ ਸਿਰ ਵਿੱਚ ਗੋਲ਼ੀ ਮਾਰੀ, ਉਸ ਨੂੰ ਤੁਰੰਤ ਲਾਗਲੇ ਹਸਪਤਾਲ ਲਿਜਾਂਦਾ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮਕੁਨੀ ਨੇ ਦੱਸਿਆ,‘‘ਮੇਰੇ ਪੁੱਤਰ ਦਾ ਕਸੂਰ ਸਿਰਫ਼ ਇਹ ਸੀ ਕਿ ਉਸ ਨੇ ਬਾਧੋ ਚੌਧਰੀ ਦੇ ਬਗ਼ੀਚੇ `ਚੋਂ ਅੰਬ ਤੋੜੇ ਸਨ।``

ਇਸ ਘਟਨਾ ਦੀ ਖ਼ਬਰ ਮਿਲਦਿਆਂ ਹੀ ਉੱਥੇ ਸੈਂਕੜੇ ਲੋਕ ਇਕੱਠੇ ਹੋ ਗਏ ਤੇ ਉਨ੍ਹਾਂ ਨੇ ਰੋਸ ਮੁਜ਼ਾਹਰਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਦੋਸ਼ੀ ਖਿ਼ਲਾਫ਼ ਤੁਰੰਤ ਕਾਰਵਾਈ ਦੀ ਮੰਗ ਕੀਤੀ।

ਪੁਲਿਸ ਨੇ ਦੋ ਵਿਅਕਤੀਆਂ ਖਿ਼ਲਾਫ਼ ਕੇਸ ਦਰਜ ਕਰ ਲਿਆ ਹੈ ਪਰ ਹਾਲੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਕੁਝ ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੰਚ ਲਿਆ ਗਿਆ ਹੈ। ਇਲਾਕੇ ਵਿੱਚ ਸ਼ਾਂਤੀ ਕਾਇਮ ਰੱਖਣ ਲਈ ਵਾਧੂ ਪੁਲਿਸ ਬਲ ਤਾਇਨਾਤ ਕਰ ਦਿੱਤੇ ਗਏ ਹਨ।

ਗੋਗੜੀ ਦੇ ਸਬ-ਡਿਵੀਜ਼ਨਲ ਪੁਲਿਸ ਅਧਿਕਾਰੀ ਪੀਕੇ ਝਾਅ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਤੇ ਦੋਸ਼ੀਆਂ ਨੂੰ ਫੜਨ ਲਈ ਛਾਪੇ ਮਾਰੇ ਜਾ ਰਹੇ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:10 Year old boy shot dead for picking mangoes