ਕੇਂਦਰ ਅਤੇ ਸੂਬਾਈ ਸਰਕਾਰਾਂ ਦੀਆਂ ਟੀਮਾਂ ਨੇ ਬਿਹਾਰ ਵਿੱਚ 100 ਬਿਸਤਰਿਆਂ ਵਾਲੇ ਬੱਚਿਆਂ ਦੇ ਹਸਪਤਾਲ ਦੀ ਰੂਪ ਰੇਖਾ ਤਿਆਰ ਕਰ ਲਈ ਹੈ। ਇਸ ਦੀ ਉਸਾਰੀ ਦਾ ਮੁਜੱਫਰਪੁਰ ਦੇ ਐਸਕੇਐੱਮਸੀਐੱਚ ਕੰਪਲੈਕਸ (Shree Krishna medical college & Hospital Muzaffarpur) ਵਿੱਚ ਕੀਤਾ ਜਾਵੇਗਾ। ਕੇਂਦਰੀ ਸਿਹਤ ਅਤੇ ਪਰਿਵਾਰਕ ਕਲਿਆਣ ਮੰਤਰੀ ਡਾ. ਹਰਸ਼ਵਰਧਨ ਨੇ ਇਹ ਜਾਣਕਾਰੀ ਦਿਤੀ।
ਡਾ. ਹਰਸ਼ਵਰਧਨ ਨੇ ਇੱਥੇ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨਾਲ ਬੈਠਕ ਵਿੱਚ ਬਿਹਾਰ ਵਿੱਚ ਚਮਕੀ ਬੁਖ਼ਾਰ (ਏਈਐਸ) ਕਾਰਨ ਪੈਦਾ ਹੋਈ ਸਥਿਤੀ ਦੀ ਸਮੀਖਿਆ ਤੋਂ ਬਾਅਦ ਕਿਹਾ ਕਿ ਇਹ ਹਸਪਤਾਲ ਕੇਂਦਰ ਦੀ ਯੋਜਨਾ ਤਹਿਤ ਬਣਾਇਆ ਜਾਵੇਗਾ।
ਇਸ ਉੱਤੇ ਆਉਣ ਵਾਲੇ ਖ਼ਰਚੇ ਨੂੰ ਮੰਤਰਾਲਾ ਚੁੱਕੇਗਾ। ਉਨ੍ਹਾਂ ਕਿਹਾ ਕਿ ਵਰਤਮਾਨ ਵਿੱਚ ਐਸਕੇਐਮਸੀਐਚ ਵਿੱਚ 84 ਮਰੀਜ਼ਾਂ ਭਰਤੀ ਹਨ, ਜਿਨ੍ਹਾਂ ਵਿੱਚੋਂ ਚਾਰ ਦੀ ਹਾਲਤ ਗੰਭੀਰ ਹੈ ਅਤੇ ਉਨ੍ਹਾਂ ਨੂੰ ਨਿਯਮਤ ਤੌਰ ਉੱਤੇ ਨਿਗਰਾਨੀ ਰੱਖੀ ਜਾ ਰਹੀ ਹੈ।
ਬਿਹਾਰ 'ਚ ਤੈਨਾਤ ਰਹਿਣਗੀਆਂ ਕੇਂਦਰੀ ਟੀਮਾਂ
ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਕਮਿਊਨਿਟੀ ਪੱਧਰ, ਪ੍ਰਾਇਮਰੀ ਸਹੂਲਤ ਪੱਧਰ ਅਤੇ ਜ਼ਿਲ੍ਹਾ ਹਸਪਤਾਲ ਅਤੇ ਐਸਕੇਐਮਸੀਐਚ ਵਿੱਚ ਏਈਐਸ ਮਾਮਲਿਆਂ ਦੀ ਰੋਕਥਾਮ ਅਤੇ ਪ੍ਰਬੰਧਨ ਲਈ ਰਾਜ ਸਰਕਾਰ ਦੇ ਯਤਨਾਂ ਦੀ ਨਿਗਰਾਨੀ ਅਤੇ ਸਹਾਇਤਾ ਲਈ ਸ਼ਨੀਵਾਰ ਤੱਕ ਮੁਜੱਫਰਪੁਰ ਵਿੱਚ ਤੈਨਾਤ ਸਨ। ਉਨ੍ਹਾਂ ਕਿਹਾ ਕਿ ਕੇਂਦਰੀ ਟੀਮਾਂ ਬਿਹਾਰ ਵਿੱਚ ਉਦੋਂ ਤੱਕ ਤੈਨਾਤ ਰਹਿਣਗੀਆਂ ਜਦੋਂ ਤੱਕ ਏਈਐਸ ਕਾਰਨ ਮੌਤ ਦਰ ਕੰਟੋਰਲ ਨਹੀਂ ਹੋ ਜਾਂਦੀ।
ਦੱਸਣਯੋਗ ਹੈ ਕਿ ਪਿਛਲੇ ਇੱਕ ਹਫ਼ਤੇ ਤੋਂ ਵੱਧ ਸਮੇਂ ਤੋਂ ਮੁਜਫੱਰਪੁਰ ਵਿੱਚ ਬਹੁ-ਅਨੁਸ਼ਾਸਨੀ ਕੇਂਦਰੀ ਟੀਮ ਕੈਂਪ ਲਗਾ ਕੇ ਰਹਿ ਰਹੀ ਹੈ।