ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ CAA ਵਿਰੋਧੀ 10,000 ਵਿਦਿਆਰਥੀਆਂ ’ਤੇ ਕੇਸ

ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ CAA ਵਿਰੋਧੀ 10,000 ਵਿਦਿਆਰਥੀਆਂ ’ਤੇ ਕੇਸ

ਨਾਗਰਿਕਤਾ ਸੋਧ ਕਾਨੂੰਨ (CAA) ਵਿਰੁੱਧ ਬੀਤੀ 15 ਦਸੰਬਰ ਨੂੰ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ’ਚ ਹੋਈ ਹਿੰਸਾ ਦੇ ਮਾਮਲੇ ’ਚ ਪੁਲਿਸ ਨੇ 10 ਹਜ਼ਾਰ ਤੋਂ ਵੱਧ ਅਣਪਛਾਤੇ ਵਿਦਿਆਰਥੀਆਂ ਵਿਰੁੱਧ ਕੇਸ ਦਰਜ ਕਰ ਲਏ ਹਨ। ਪੁਲਿਸ ਮੁਤਾਬਕ ਇਹ ਸਾਰੇ ਵਿਦਿਆਰਥੀ CAA ਵਿਰੋਧੀ ਪ੍ਰਦਰਸ਼ਨ ’ਚ ਸ਼ਾਮਲ ਸਨ।

 

 

ਪੁਲਿਸ ਵਿਡੀਓ ਤੇ ਸੀਸੀਟੀਵੀ ਫ਼ੁਟੇਜ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਸਾਰੇ ਮੁਲਜ਼ਮਾਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਡੀਜੀਪੀ ਓਪੀ ਸਿੰਘ ਸਪੱਸ਼ਟ ਕਰ ਚੁੱਕੇ ਹਨ ਕਿ ਕਿਸੇ ਬੇਗੁਨਾਹ ਨੂੰ ਫੜਿਆ ਨਹੀਂ ਜਾਵੇਗਾ ਪਰ ਦੋਸ਼ੀਆਂ ਨੂੰ ਬਖ਼ਸ਼ਿਆ ਵੀ ਨਹੀਂ ਜਾਵੇਗਾ।

 

 

ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ’ਚ ਬੀਤੇ ਦਿਨੀਂ ਉੱਤਰ ਪ੍ਰਦੇਸ਼ ’ਚ ਕਈ ਥਾਵਾਂ ਉੱਤੇ ਹਿੰਸਕ ਰੋਸ ਮੁਜ਼ਾਹਰੇ ਹੋਏ ਸਨ। ਇਨ੍ਹਾਂ ਮੁਜ਼ਾਹਰਿਆਂ ਦੌਰਾਨ ਸਰਕਾਰੀ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਇਆ ਗਿਆ; ਜਿਸ ਤੋਂ ਬਾਅਦ ਮੁੱਖ ਮੰਤਰੀ ਆਦਿੱਤਿਆਨਾਥ ਯੋਗੀ ਦੀ ਅਗਵਾਈ ਹੇਠਲੀ ਸਰਕਾਰ ਨੇ ਐਲਾਨ ਕੀਤਾ ਸੀ ਕਿ ਜਿੱਥੇ ਕਿਤੇ ਵੀ ਸਰਕਾਰੀ ਜਾਇਦਾਦ ਨੂੰ ਨੁਕਸਾਨ ਪੁੱਜਾ ਹੈ, ਉਸ ਦੀ ਸ਼ਨਾਖ਼ਤ ਕਰ ਕੇ ਮੁਲਜ਼ਮ ਦੀ ਆਪਣੀ ਜਾਇਦਾਦ ਤੋਂ ਉਹ ਖ਼ਰਚਾ ਵਸੂਲ ਕੀਤਾ ਜਾਵੇਗਾ।

 

 

ਇਸੇ ਲਈ ਹੁਣ ਅਜਿਹੇ ਲੋਕਾਂ ਦੀ ਸ਼ਨਾਖ਼ਤ ਦਾ ਕੰਮ ਸ਼ੁਰੂ ਹੋ ਗਿਆ ਹੈ; ਜਿਨ੍ਹਾਂ ਨੇ ਸਰਕਾਰੀ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਇਆ ਹੈ।

 

 

ਉੱਤਰ ਪ੍ਰਦੇਸ਼ ’ਚ ਹਿੰਸਾ ਦੌਰਾਨ ਹੋਏ ਨੁਕਸਾਨ ਨੂੰ ਲੈ ਕੇ ਵੱਖੋ–ਵੱਖਰੇ ਜ਼ਿਲ੍ਹਿਆਂ ’ਚ ਕੁੱਲ 498 ਵਿਅਕਤੀਆਂ ਦੀ ਸ਼ਨਾਖ਼ਤ ਕੀਤੀ ਗਈ ਸੀ, ਜਿਨ੍ਹਾਂ ਨੇ ਸਰਕਾਰੀ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਇਆ ਸੀ। ਇਨ੍ਹਾਂ ਵਿੱਚੋਂ 82 ਲਖਨਊ ਦੇ, 148 ਮੇਰਠ, 26 ਸੰਭਲ, 79 ਰਾਮਪੁਰ, 13 ਫ਼ਿਰੋਜ਼ਾਬਾਦ, 50 ਕਾਨਪੁਰ, 73 ਮੁਜ਼ੱਫ਼ਰਨਗਰ, 8 ਮਊ ਅਤੇ 19 ਬੁਲੰਦਸ਼ਹਿਰ ਦੇ ਹਨ। ਹੁਣ ਇਨ੍ਹਾਂ ਤੋਂ ਸੰਪਤੀ ਦੇ ਨੁਕਸਾਨ ਦਾ ਹਰਜਾਨਾ ਵਸੂਲਿਆ ਜਾਵੇਗਾ।

 

 

ਚੇਤੇ ਰਹੇ ਕਿ CAA ਦੇ ਵਿਰੋਧ ਦੌਰਾਨ ਸ਼ਰਾਰਤੀ ਅਨਸਰਾਂ ਨੇ ਪੱਥਰ ਸੁੱਟ ਕੇ ਤੋੜ–ਭੰਨ ਕੀਤੀ, ਕਈ ਥਾਵਾਂ ’ਤੇ ਬੱਸਾਂ ਸਾੜ ਦਿੱਤੀ ਗਈਆਂ। ਇੱਕ ਪੁਲਿਸ ਚੌਕੀ ਵੀ ਫੂਕ ਦਿੱਤੀ ਗਈ ਸੀ।

 

 

ਹੁਣ ਇਨ੍ਹਾਂ ਸਾਰੇ ਲੋਕਾਂ ਨੂੰ ਨੋਟਿਸ ਜਾਰੀ ਕਰ ਕੇ 50 ਲੱਖ ਰੁਪਏ ਜਮ੍ਹਾ ਕਰਵਾਉਣ ਲਈ ਕਿਹਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:10000 Anti CAA Students of Aligarh Muslim University booked