ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਟਾ–ਰਾਜਸਥਾਨ ਦੇ ਹਸਪਤਾਲ ’ਚ ਮਰਨ ਵਾਲੇ ਬੱਚਿਆਂ ਦੀ ਗਿਣਤੀ 104 ਹੋਈ

ਕੋਟਾ–ਰਾਜਸਥਾਨ ਦੇ ਹਸਪਤਾਲ ’ਚ ਮਰਨ ਵਾਲੇ ਬੱਚਿਆਂ ਦੀ ਗਿਣਤੀ 104 ਹੋਈ

ਰਾਜਸਥਾਨ ਦੇ ਸ਼ਹਿਰ ਕੋਟਾ ਵਿਖੇ ਸਥਿਤ ਕੇ.ਜੇ.ਕੇ. ਲੋਨ ਹਸਪਤਾਲ ’ਚ ਨਵ–ਜਨਮੇ ਬੱਚਿਆਂ ਦੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਬੀਤੇ ਦਸੰਬਰ ਮਹੀਨੇ ਦੇ ਆਖ਼ਰੀ ਦੋ ਦਿਨਾਂ ’ਚ 8 ਹੋਰ ਬੱਚਿਆਂ ਦੇ ਮਾਰੇ ਜਾਣ ਕਾਰਨ ਉਸ ਇੱਕ ਮਹੀਨੇ ’ਚ ਮਰਨ ਵਾਲੇ ਬੱਚਿਆਂ ਦੀ ਗਿਣਤੀ 100 ਹੋ ਗਈ ਸੀ। ਹੁਣ ਨਵੇਂ ਵਰ੍ਹੇ 2020 ਦੇ ਪਹਿਲੇ ਦੋ ਦਿਨਾਂ ਦੌਰਾਨ ਚਾਰ ਹੋਰ ਬੱਚਿਆਂ ਦੀ ਜਾਨ ਚਲੀ ਗਈ ਹੈ। ਇੰਝ ਇਸ ਹਸਪਤਾਲ ਵਿੱਚ ਮਾਰੇ ਜਾਣ ਵਾਲੇ ਬੱਚਿਆਂ ਦੀ ਗਿਣਤੀ ਵਧ ਕੇ 104 ਤੱਕ ਪੁੱਜ ਗਈ ਹੈ। ਇਹ ਜਾਣਕਾਰੀ ਹਸਪਤਾਲ ਦੇ ਅਧਿਕਾਰੀਆਂ ਨੇ ਦਿੱਤੀ ਹੈ।

 

 

ਇਸ ਦੌਰਾਨ ਅੱਜ ਕੇਂਦਰੀ ਟੀਮ ਵੀ ਕੋਟਾ ਪੁੱਜ ਰਹੀ ਹੈ; ਜੋ ਸਾਰੇ ਮਾਮਲੇ ਦੀ ਜਾਂਚ ਕਰੇਗੀ।

 

 

ਬੀਤੀ 23–24 ਦਸੰਬਰ ਨੂੰ 48 ਘੰਟਿਆਂ ਅੰਦਰ ਹਸਪਤਾਲ ’ਚ 10 ਨਵ–ਜਨਮੇ ਬੱਚਿਆਂ ਦੀ ਮੌਤ ਨੂੰ ਲੈ ਕੇ ਕਾਫ਼ੀ ਹੰਗਾਮਾ ਹੋਇਆ ਸੀ। ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਸਾਲ 2018 ਦੌਰਾਨ ਇਸ ਇਕੱਲੇ ਹਸਪਤਾਲ ’ਚ 1,005 ਨਵ–ਜਨਮੇ ਬੱਚਿਆਂ ਦੀ ਮੌਤ ਹੋਈ ਸੀ ਅਤੇ ਪਿਛਲੇ ਵਰ੍ਹੇ 2019 ’ਚ ਉਸ ਤੋਂ ਘੱਟ ਮੌਤਾਂ ਹੋਈਆਂ ਹਨ।

 

 

ਹਸਪਤਾਲ ਪ੍ਰਬੰਧਕਾਂ ਮੁਤਾਬਕ ਜ਼ਿਆਦਾਤਰ ਨਵ–ਜਨਮੇ ਬੱਚਿਆਂ ਦੀ ਮੌਤ ਮੁੱਖ ਤੌਰ ਉੱਤੇ ਜਨਮ ਵੇਲੇ ਘੱਟ ਵਜ਼ਨ ਕਾਰਨ ਹੋਈ। ਮੰਗਲਵਾਰ ਨੂੰ ਲਾਕੇਟ ਚੈਟਰਜੀ, ਕਾਂਤਾ ਕਰਦਮ ਤੇ ਜਸਕੌਰ ਮੀਣਾ ਸਮੇਤ ਭਾਜਪਾ ਸੰਸਦ ਮੈਂਬਰਾਂ ਦੇ ਇੱਕ ਸੰਸਦੀਦਲ ਨੇ ਹਸਪਤਾਲ ਦਾ ਦੌਰਾ ਕਰ ਕੇ ਉਸ ਦੀ ਹਾਲਤ ’ਤੇ ਚਿੰਤਾ ਪ੍ਰਗਟਾਈ ਸੀ।

 

 

ਦਲ ਨੇ ਕਿਹਾ ਸੀ ਕਿ ਇੱਕੋ ਬਿਸਤਰੇ ਉੱਤੇ ਦੋ–ਤਿੰਨ ਬੱਚੇ ਰੱਖੇ ਗਏ ਸਨ ਤੇ ਹਸਪਤਾਲ ’ਚ ਨਰਸਾਂ ਵੀ ਘੱਟ ਸਨ। ਇਸ ਤੋਂ ਪਹਿਲਾਂ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਰਾਜ ਦੀ ਕਾਂਗਰਸ ਸਰਕਾਰ ਨੂੰ ਨੋਟਿਸ ਵੀ ਜਾਰੀ ਕੀਤਾ ਸੀ।

 

 

ਕਮਿਸ਼ਨ ਦੇ ਚੇਅਰਮੈਨ ਪ੍ਰਿਆਂਕ ਕਾਨੂੰਨਗੋ ਨੇ ਕਿਹਾ ਸੀ ਕਿ ‘ਹਸਪਤਾਲ ਕੈਂਪਸ ਅੰਦਰ ਸੂਰ ਘੁੰਮਦੇ ਪਾਏ ਗਏ ਸਨ।‘

 

 

ਉੱਧਰ ਰਾਜਸਥਾਨ ਸਰਕਾਰ ਦੀ ਇੱਕ ਕਮੇਟੀ ਨੇ ਕਿਹਾ ਕਿ ਨਵ–ਜਨਮੇ ਬੱਚਿਆਂ ਦਾ ਸਹੀ ਇਲਾਜ ਕੀਤਾ ਜਾ ਰਿਹਾ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:104 Infants killed in Kota Rajasthan Hospital