ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ 'ਚ ਕੋਰੋਨਾ ਦੇ 12,000 ਤੋਂ ਵੱਧ ਸ਼ੱਕੀ; ਘਰਾਂ 'ਚ 10,000 ਮਰੀਜ਼ ਕੈਦ

ਦਿੱਲੀ 'ਚ ਵਿਦੇਸ਼ ਤੋਂ ਆਉਣ ਵਾਲੇ ਜਾਂ ਉਨ੍ਹਾਂ ਦੇ ਸੰਪਰਕ 'ਚ ਆਏ 12,567 ਲੋਕਾਂ ਨੂੰ ਦਿੱਲੀ ਸਰਕਾਰ ਨੇ ਏਕਾਂਤਵਾਸ (ਕੋਰੇਨਟਾਈਨ) 'ਚ ਭੇਜ ਦਿੱਤਾ ਹੈ। ਇਸ 'ਚ ਲਗਭਗ 10,000 ਅਜਿਹੇ ਲੋਕ ਹਨ, ਜਿਨ੍ਹਾਂ ਨੂੰ ਘਰ 'ਚ ਹੀ ਕੈਦ ਕੀਤਾ ਗਿਆ ਹੈ, ਜਦਕਿ 1067 ਤੋਂ ਵੱਧ ਲੋਕਾਂ ਨੂੰ ਸਰਕਾਰੀ ਕੋਰੇਨਟਾਈਨ ਸੈਂਟਰਾਂ 'ਚ ਰੱਖਿਆ ਗਿਆ ਹੈ। ਕੋਰੇਨਟਾਈਨ ਹੋਣ ਵਾਲਿਆਂ ਦੀ ਗਿਣਤੀ 'ਚ ਰੋਜ਼ਾਨਾ ਵਾਧਾ ਹੋ ਰਿਹਾ ਹੈ। ਦਿੱਲੀ 'ਚ ਹਾਲੇ ਤਕ ਕੋਰੋਨਾ ਦੇ 30 ਪਾਜੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਬੀਤੇ 40 ਘੰਟੇ 'ਚ ਇੱਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ।
 

ਸਰਕਾਰੀ ਕੋਰੇਨਟਾਈਨ 'ਚ ਰਹਿਣ ਵਾਲੇ ਉਹ ਲੋਕ ਹਨ, ਜਿਨ੍ਹਾਂ 'ਚ ਕੁਝ ਨਾ ਕੁਝ ਲੱਛਣ ਹੁੰਦੇ ਹਨ, ਜਿਸ ਨਾਲ ਕੋਰੋਨਾ ਵਾਇਰਸ ਦਾ ਖ਼ਤਰਾ ਹੋ ਸਕਦਾ ਹੈ। ਇਸ ਸਮੇਂ ਹੋਮ ਕੋਰੇਨਟਾਈਨ 'ਚ ਉਨ੍ਹਾਂ ਨੂੰ ਭੇਜਿਆ ਗਿਆ ਹੈ, ਜੋ ਵਿਦੇਸ਼ ਦੀ ਯਾਤਰਾ ਕਰਕੇ ਪਰਤੇ ਹਨ ਜਾਂ ਫਿਰ ਕਿਸੇ ਦੇ ਸੰਪਰਕ 'ਚ ਆਏ ਹਨ। ਪਰ ਉਨ੍ਹਾਂ 'ਚ ਫਿਲਹਾਲ ਕੋਈ ਲੱਛਣ ਨਹੀਂ ਮਿਲੇ ਹਨ। ਸਰਕਾਰ ਹੋਮ ਕੋਰੇਨਟਾਈਨ 'ਚ ਰਹਿ ਰਹੇ ਲੋਕਾਂ ਦੀ ਨਿਗਰਾਨੀ ਕਰ ਰਹੀ ਹੈ। ਹਰ ਰੋਜ਼ ਇੱਕ ਟੀਮ ਜਾਂਚ ਲਈ ਉਨ੍ਹਾਂ ਦੇ ਘਰ ਜਾਂਦੀ ਹੈ ਅਤੇ ਨਾਲ ਹੀ ਉਨ੍ਹਾਂ ਦੇ ਘਰ ਦੇ ਆਲੇ-ਦੁਆਲੇ ਦੀ ਸਫ਼ਾਈ ਵੀ ਕੀਤੀ ਜਾ ਰਹੀ ਹੈ।
 

ਅਜਿਹੇ ਘਰਾਂ ਅਤੇ ਲੋਕਾਂ ਦੀ ਆਸਾਨੀ ਨਾਲ ਪਛਾਣ ਕੀਤੀ ਜਾ ਸਕੇ, ਇਸ ਦੇ ਲਈ ਸਰਕਾਰ ਉਨ੍ਹਾਂ ਦੇ ਹੱਥਾਂ 'ਤੇ ਕੋਰੇਨਟਾਈਨ ਦੀ ਮੋਹਰ ਲਗਾਉਣ ਦੇ ਨਾਲ-ਨਾਲ ਘਰਾਂ ਦੇ ਬਾਹਰ ਬੋਰਡ ਲਗਾਏ ਗਏ ਹਨ। ਇਸ ਬੋਰਡ 'ਤੇ ਉਸ ਘਰ ਦੇ ਮਾਲਕ ਦਾ ਨਾਂਅ ਅਤੇ ਪਤਾ ਵੀ ਲਿਖਿਆ ਹੋਇਆ ਹੈ। ਸਥਾਨਕ ਡੀਐਮ ਦਫ਼ਤਰ ਦੀ ਟੀਮ ਉਨ੍ਹਾਂ 'ਤੇ ਪੂਰੀ ਨਜ਼ਰ ਰੱਖ ਰਹੀ ਹੈ। ਸਰਕਾਰ ਦਾ ਕਹਿਣਾ ਹੈ ਕਿ ਸਾਰਿਆਂ ਨੂੰ 14 ਦਿਨਾਂ ਲਈ ਕੋਰੇਨਟਾਈਨ ਵਿੱਚ ਰੱਖਿਆ ਜਾ ਰਿਹਾ ਹੈ। ਜੇ ਕੋਈ ਲੱਛਣ ਹਨ ਤਾਂ ਉਨ੍ਹਾਂ ਨੂੰ ਤੁਰੰਤ ਹਸਪਤਾਲ ਭਰਤੀ ਕਰਵਾਇਆ ਜਾ ਰਿਹਾ ਹੈ।
 

ਸਰਕਾਰ ਨੇ ਕੋਰੇਨਟਾਈਨ ਕਰਨ ਵਾਲਿਆਂ ਦੀ ਗਿਣਤੀ ਵਧਾਉਂਦੇ ਹੋਏ ਹੋਟਲਾਂ 'ਚ ਪੇਡ ਕੋਰੇਨਟਾਈਨ ਬਿਸਤਰੇ ਦੀ ਗਿਣਤੀ ਵਧਾ ਕੇ 600 ਕਰ ਦਿੱਤੀ ਹੈ। ਜੇ ਕੋਈ ਪੇਡ ਕੋਰੇਨਟਾਈਨ ਵਿੱਚ ਰਹਿਣਾ ਚਾਹੁੰਦਾ ਹੈ ਤਾਂ ਇਹ ਸਿੱਧਾ ਉੱਥੇ ਜਾ ਕੇ ਰਹਿ ਸਕਦਾ ਹੈ। ਇਸ ਦੀ ਕੀਮਤ ਇੱਕ ਦਿਨ ਵਿੱਚ 3100 ਰੁਪਏ ਹੈ। ਇਸ 'ਤੇ ਲਗਣ ਵਾਲੇ ਜੀਐਸਟੀ ਨੂੰ ਸਰਕਾਰ ਨੇ ਮਾਫ਼ ਕਰ ਦਿੱਤਾ ਹੈ।
 

ਫ਼ੈਕਟ ਫਾਈਲ :
12,567 ਲੋਕ ਦਿੱਲੀ 'ਚ ਕੋਰੇਨਟਾਈਨ ਹਨ।
1067 ਲੋਕ ਸਰਕਾਰੀ ਕੋਰੇਨਟਾਈਨ ਸੈਂਟਰ 'ਚ ਹਨ।
10,500 ਲੋਕ ਹੋਮ ਕੋਰੇਨਟਾਈਨ 'ਚ ਰਹਿ ਰਹੇ ਹਨ।
ਦਿੱਲੀ 'ਚ 31 ਪਾਜੀਟਿਵ ਕੇਸ ਦਰਜ ਕੀਤੇ ਗਏ ਹਨ।
1 ਦੀ ਮੌਤ ਹੋ ਗਈ ਹੈ।
5 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:10500 Corona suspects home Korentine in Delhi government is putting out board outside house